ਜਲੰਧਰ : ਬੈੱਡ ਵਿਚੋਂ ਸੜੀ ਹੋਈ ਲਾਸ਼ ਮਿਲੀ, ਮੁਲਜ਼ਮ ਕਾਬੂ
ਜਲੰਧਰ, 8 ਮਈ, ਨਿਰਮਲ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਇੱਕ ਬੰਦ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਥਾਣਾ 8 ਜਲੰਧਰ ਤੋਂ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਕਾਲ ਦਾ ਜਵਾਬ […]
By : Editor Editor
ਜਲੰਧਰ, 8 ਮਈ, ਨਿਰਮਲ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਇੱਕ ਬੰਦ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਥਾਣਾ 8 ਜਲੰਧਰ ਤੋਂ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਕਾਲ ਦਾ ਜਵਾਬ ਦਿੱਤਾ ਅਤੇ ਫਿੰਗਰਪ੍ਰਿੰਟ ਅਤੇ ਡੌਗ ਸਕੁਐਡ ਟੀਮਾਂ ਨਾਲ ਮੌਕੇ ’ਤੇ ਪਹੁੰਚ ਗਏ।
ਜਾਂਚ ਦੌਰਾਨ ਘਰ ਦੇ ਉਪਰਲੇ ਹਿੱਸੇ ’ਚ ਬੈੱਡ ਦੇ ਅੰਦਰ ਬੰਦ ਪਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਉਰਫ ਨਕੁਲ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਡਿਵੀਜ਼ਨ 8 ਜਲੰਧਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਿਮਾਚਲੀ ਦੇਵੀ ਪੁੱਤਰੀ ਹਰੀ ਸਰਨ ਵਾਸੀ ਭੰਗਲੇਮਾਜਰਾ ਥਾਣਾ ਕਪਾਹੀ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਹੁਣ ਵਾਸੀ ਗਦਾਈਪੁਰ ਜਲੰਧਰ ਅਤੇ ਸਨੋਜ ਕੁਮਾਰ ਪੁੱਤਰ ਸੁਰੇਸ਼ ਵਾਸੀ ਪਿੰਡ ਆਲਮਪੁਰ ਥਾਣਾ ਬਾਠ ਜ਼ਿਲ੍ਹਾ ਪਟਨਾ ਬਿਹਾਰ ਹਾਲ ਵਾਸੀ ਗਦਾਈਪੁਰ ਜਲੰਧਰ ਵਜੋਂ ਹੋਈ ਹੈ। .
ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਿਮਾਚਲੀ ਦੇਵੀ ਨੇ ਕਬੂਲ ਕੀਤਾ ਕਿ ਉਸ ਨੇ ਵਿਨੋਦ ਕੁਮਾਰ ਦਾ ਕਤਲ ਸਨੋਜ ਕੁਮਾਰ ਦੀ ਮਦਦ ਨਾਲ ਕੀਤਾ ਸੀ, ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਸ਼ਰੇਆਮ ਬਦਨਾਮ ਕਰ ਰਿਹਾ ਸੀ, ਜਿਸ ਕਾਰਨ ਉਸ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਸਨ। ਪੁਲਸ ਨੂੰ ਕਤਲ ਵਿੱਚ ਸ਼ਾਮਲ ਇਨ੍ਹਾਂ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਮਿਲਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ
ਡੀਪਫੇਕ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਆਲੀਆ ਭੱਟ ਦਾ ਨਵਾਂ ਡੀਪਫੇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਏਆਈ ਦੀ ਵਰਤੋਂ ਕਰਦੇ ਹੋਏ ਆਲੀਆ ਦੇ ਚਿਹਰੇ ਨੂੰ ਅਦਾਕਾਰਾ ਵਾਮਿਕਾ ਗੱਬੀ ਦੇ ਵੀਡੀਓ ਤੇ ਫਿੱਟ ਕੀਤਾ ਗਿਆ ਹੈ।
ਵਾਮਿਕਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿਚ ਉਹ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਅਸਲ ਵਿਚ ਇਸ ਲੁੱਕ ’ਚ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਦੀ ਸਕ੍ਰੀਨਿੰਗ ਤੇ ਪਹੁੰਚੀ ਸੀ।
ਕਿਸੇ ਨੇ ਇਸ ਵੀਡੀਓ ਨਾਲ ਛੇੜਛਾੜ ਕਰਕੇ ਇਸ ਵਿੱਚ ਆਲੀਆ ਦਾ ਚਿਹਰਾ ਪਾ ਕੇ ਵਾਇਰਲ ਕਰ ਦਿੱਤਾ ਹੈ। ਹੁਣ ਆਲੀਆ ਦਾ ਫਰਜ਼ੀ ਵੀਡੀਓ ਸਾਹਮਣੇ ਆਉਣ ਨਾਲ ਏਆਈ ਤਕਨੀਕ ਦੀ ਇੱਕ ਵਾਰ ਫਿਰ ਆਲੋਚਨਾ ਹੋ ਰਹੀ ਹੈ।
ਇਸ ਤੋਂ ਪਹਿਲਾਂ ਵੀ ਆਲੀਆ ਭੱਟ ਦਾ ਇੱਕ ਡੀਪ ਫੇਕ ਵੀਡੀਓ ਸਾਹਮਣੇ ਆ ਚੁੱਕਾ ਹੈ। ਉਸ ਡੀਪਫੇਕ ਵੀਡੀਓ ਵਿਚ ਸਫੇਦ ਅਤੇ ਨੀਲੇ ਰੰਗ ਦੀ ਫੁੱਲਦਾਰ ਡਰੈਸ ਪਹਿਨੀ ਇਕ ਲੜਕੀ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਏਆਈ ਟੂਲ ਦੀ ਮਦਦ ਨਾਲ ਵੀਡੀਓ ਵਿਚ ਆਲੀਆ ਦੇ ਚਿਹਰੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਨਜ਼ਰ ਵਿਚ ਇਹ ਕੁੜੀ ਆਲੀਆ ਭੱਟ ਵਰਗੀ ਲੱਗਦੀ ਹੈ। ਹਾਲਾਂਕਿ ਉਸ ਦੇ ਐਕਸ਼ਨ ਅਤੇ ਬਾਡੀ ਪੋਸਚਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਫਰਜ਼ੀ ਹੈ।