Begin typing your search above and press return to search.

ਜਲੰਧਰ ਦੇ ਮਕਸੂਦਾਂ ਥਾਣੇ ਵਿਚ ਲੱਗੀ ਅੱਗ

ਜਲੰਧਰ, 27 ਮਈ, ਨਿਰਮਲ : ਮਕਸੂਦ ਦੇ ਰਿਕਾਰਡ ਰੂਮ ਅਤੇ ਗੋਦਾਮ ਨੂੰ ਅੱਗ ਲੱਗ ਗਈ ਜਿੱਥੇ ਹਥਿਆਰ ਅਤੇ ਬਰਾਮਦ ਹੋਇਆ ਸਾਮਾਨ ਅਤੇ ਸ਼ਰਾਬ ਦੀਆਂ ਪੇਟੀਆਂ ਵੀ ਪਈਆਂ ਸਨ। ਅੱਗ ਕਾਰਨ ਕੰਡਮ ਰੱਖੀਆਂ ਗੱਡੀ ਪੂਰੀ ਤਰ੍ਹਾਂ ਸੜ ਗਈਆਂ। ਦੱਸਦੇ ਚਲੀਏ ਕਿ ਜਲੰਧਰ ਦੇ ਪਿੰਡ ਮਕਸੂਦਾਂ ਥਾਣੇ ’ਚ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗ ਗਈ। […]

ਜਲੰਧਰ ਦੇ ਮਕਸੂਦਾਂ ਥਾਣੇ ਵਿਚ ਲੱਗੀ ਅੱਗ

Editor EditorBy : Editor Editor

  |  27 May 2024 3:27 AM GMT

  • whatsapp
  • Telegram
  • koo


ਜਲੰਧਰ, 27 ਮਈ, ਨਿਰਮਲ : ਮਕਸੂਦ ਦੇ ਰਿਕਾਰਡ ਰੂਮ ਅਤੇ ਗੋਦਾਮ ਨੂੰ ਅੱਗ ਲੱਗ ਗਈ ਜਿੱਥੇ ਹਥਿਆਰ ਅਤੇ ਬਰਾਮਦ ਹੋਇਆ ਸਾਮਾਨ ਅਤੇ ਸ਼ਰਾਬ ਦੀਆਂ ਪੇਟੀਆਂ ਵੀ ਪਈਆਂ ਸਨ। ਅੱਗ ਕਾਰਨ ਕੰਡਮ ਰੱਖੀਆਂ ਗੱਡੀ ਪੂਰੀ ਤਰ੍ਹਾਂ ਸੜ ਗਈਆਂ।

ਦੱਸਦੇ ਚਲੀਏ ਕਿ ਜਲੰਧਰ ਦੇ ਪਿੰਡ ਮਕਸੂਦਾਂ ਥਾਣੇ ’ਚ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ’ਤੇ ਪਹੁੰਚੀ ਟੀਮ ਅਨੁਸਾਰ ਅੱਗ ਸ਼ਾਰਟ ਸਰਕਟ ਜਾਂ ਹੋਰ ਕਾਰਨਾਂ ਕਰਕੇ ਲੱਗੀ ਹੋ ਸਕਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੱਗ ਮਕਸੂਦ ਦੇ ਰਿਕਾਰਡ ਰੂਮ ਅਤੇ ਗੋਦਾਮ ਵਿੱਚ ਲੱਗੀ ਜਿੱਥੇ ਹਥਿਆਰ, ਬਰਾਮਦ ਹੋਇਆ ਸਾਮਾਨ ਅਤੇ ਸ਼ਰਾਬ ਦੀਆਂ ਪੇਟੀਆਂ ਵੀ ਪਈਆਂ ਸਨ। ਅੱਗ ਲੱਗਣ ਕਾਰਨ ਕੰਡਮ ਗੱਡੀਆਂ ਪੂਰੀ ਤਰ੍ਹਾਂ ਸੜ ਗਈ। ਫਿਲਹਾਲ ਜਾਂਚ ਟੀਮ ਅਤੇ ਪੁਲਿਸ ਅਧਿਕਾਰੀਆਂ ਨੇ ਹੋਏ ਨੁਕਸਾਨ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

Next Story
ਤਾਜ਼ਾ ਖਬਰਾਂ
Share it