ਜਨਵਰੀ ਤੋਂ ਮਈ ਦੌਰਾਨ ਇੰਮੀਗ੍ਰੇਸ਼ਨ ਵਿਭਾਗ ਨੇ ਦਿਤੇ 4.17 ਲੱਖ ਸਟੱਡੀ ਵੀਜ਼ੇ
ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 8.20 ਲੱਖ ਹੋਇਆ ਔਟਵਾ, 27 ਜੂਨ (ਵਿਸ਼ੇਸ਼ ਪ੍ਰਤੀਨਿਧ) : 4 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸੱਦਣ ਦਾ ਟੀਚਾ ਸੌਖਿਆਂ ਹੀ ਪੂਰਾ ਹੁੰਦਾ ਮਹਿਸੂਸ ਹੋ ਰਿਹਾ ਹੈ। ਜੀ ਹਾਂ ਮਈ ਦੇ ਅੰਤ ਤੱਕ 2 ਲੱਖ 21 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ ਚੁੱਕੇ ਸਨ ਅਤੇ ਇਸ ਰਫ਼ਤਾਰ […]
By : Editor (BS)
ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 8.20 ਲੱਖ ਹੋਇਆ
ਔਟਵਾ, 27 ਜੂਨ (ਵਿਸ਼ੇਸ਼ ਪ੍ਰਤੀਨਿਧ) : 4 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸੱਦਣ ਦਾ ਟੀਚਾ ਸੌਖਿਆਂ ਹੀ ਪੂਰਾ ਹੁੰਦਾ ਮਹਿਸੂਸ ਹੋ ਰਿਹਾ ਹੈ। ਜੀ ਹਾਂ ਮਈ ਦੇ ਅੰਤ ਤੱਕ 2 ਲੱਖ 21 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ ਚੁੱਕੇ ਸਨ ਅਤੇ ਇਸ ਰਫ਼ਤਾਰ ਨਾਲ ਤੈਅ ਟੀਚੇ ਤੋਂ ਵੱਧ ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਜਾ ਸਕਦੀ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਨਵਰੀ ਤੋਂ ਮਈ ਦਰਮਿਆਨ 4 ਲੱਖ 17 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਪਿਛਲੇ ਸਾਲ ਇਸੇ ਸਮੇਂ ਦੌਰਾਨ 2 ਲੱਖ 86 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਜਨਵਰੀ ਤੋਂ ਮਈ ਦਰਮਿਆਨ 6 ਲੱਖ 96 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਇਸੇ ਸਮੇਂ ਦੌਰਾਨ 3 ਲੱਖ 63 ਹਜ਼ਾਰ ਦਰਜ ਕੀਤੀ ਗਈ।