ਚੰਦਰਯਾਨ-3 ਦੀ ਹੋਈ ਸਫ਼ਲ ਲਾਂਚਿੰਗ
ਸ੍ਰੀਹਰੀਕੋਟਾ, 14 ਜੁਲਾਈ, ਹ.ਬ. : ਭਾਰਤ ਨੇ ਚੰਦਰਯਾਨ-2 ਦੇ ਲਾਂਚਿੰਗ ਤੋਂ 3 ਸਾਲ, 11 ਮਹੀਨੇ 23 ਦਿਨ ਬਾਅਦ ਸ਼ੁੱਕਰਵਾਰ ਨੂੰ ਚੰਦਰਯਾਨ-3 ਮਿਸ਼ਨ ਲਾਂਚ ਕੀਤਾ। ਇਸ ਨੂੰ ਦੁਪਹਿਰ 2.35 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬਾਹੂਬਲੀ ਰਾਕੇਟ ਦੁਆਰਾ ਪੁਲਾੜ ਵਿੱਚ ਭੇਜਿਆ ਗਿਆ। 16 ਮਿੰਟ ਬਾਅਦ ਚੰਦਰਯਾਨ ਨੂੰ ਰਾਕੇਟ ਨੇ ਆਰਬਿਟ ਵਿੱਚ […]
By : Editor (BS)
ਸ੍ਰੀਹਰੀਕੋਟਾ, 14 ਜੁਲਾਈ, ਹ.ਬ. : ਭਾਰਤ ਨੇ ਚੰਦਰਯਾਨ-2 ਦੇ ਲਾਂਚਿੰਗ ਤੋਂ 3 ਸਾਲ, 11 ਮਹੀਨੇ 23 ਦਿਨ ਬਾਅਦ ਸ਼ੁੱਕਰਵਾਰ ਨੂੰ ਚੰਦਰਯਾਨ-3 ਮਿਸ਼ਨ ਲਾਂਚ ਕੀਤਾ। ਇਸ ਨੂੰ ਦੁਪਹਿਰ 2.35 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬਾਹੂਬਲੀ ਰਾਕੇਟ ਦੁਆਰਾ ਪੁਲਾੜ ਵਿੱਚ ਭੇਜਿਆ ਗਿਆ। 16 ਮਿੰਟ ਬਾਅਦ ਚੰਦਰਯਾਨ ਨੂੰ ਰਾਕੇਟ ਨੇ ਆਰਬਿਟ ਵਿੱਚ ਪਲੇਸ ਕੀਤਾ। ਚੰਦਰਯਾਨ-3 ਪੁਲਾੜ ਯਾਨ ਵਿੱਚ ਤਿੰਨ ਲੈਂਡਰ/ਰੋਵਰ ਅਤੇ ਪ੍ਰੋਪਲਸ਼ਨ ਮਾਡਿਊਲ ਹਨ। ਲਗਭਗ 40 ਦਿਨਾਂ ਬਾਅਦ, ਯਾਨੀ 23 ਜਾਂ 24 ਅਗਸਤ ਨੂੰ, ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨਗੇ। ਦੋਵੇਂ 14 ਦਿਨਾਂ ਤੱਕ ਚੰਦਰਮਾ ’ਤੇ ਪ੍ਰਯੋਗ ਕਰਨਗੇ। ਪ੍ਰੋਪਲਸ਼ਨ ਮਾਡਿਊਲ ਚੰਦਰਮਾ ਦੇ ਚੱਕਰ ਵਿੱਚ ਰਹਿ ਕੇ ਧਰਤੀ ਤੋਂ ਆਉਣ ਵਾਲੇ ਰੇਡੀਏਸ਼ਨ ਦਾ ਅਧਿਐਨ ਕਰੇਗਾ।