Begin typing your search above and press return to search.

ਚੰਡੀਗੜ੍ਹ : ਸੁਖਨਾ ਲੇਕ ਦੇ ਮੁੜ ਖੋਲ੍ਹੇ ਗਏ ਫਲੱਡ ਗੇਟ

ਚੰਡੀਗੜ੍ਹ, 14 ਜੁਲਾਈ, ਹ.ਬ. : ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ। ਇਸੇ ਤਰ੍ਹਾਂ ਹੁਣ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਹਨ। ਇਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ […]

Editor (BS)By : Editor (BS)

  |  14 July 2023 4:29 AM IST

  • whatsapp
  • Telegram

ਚੰਡੀਗੜ੍ਹ, 14 ਜੁਲਾਈ, ਹ.ਬ. : ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ। ਇਸੇ ਤਰ੍ਹਾਂ ਹੁਣ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਹਨ। ਇਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿੱਥੋਂ ਇਹ ਪਾਣੀ ਨਿਕਲਦਾ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਤੋਂ ਜਾਣ ਦੀ ਮਨਾਹੀ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ, ਮੱਖਣ ਮਾਜਰਾ, ਪਿੰਡ ਕਿਸ਼ਨਗੜ੍ਹ ਵਿੱਚ ਸੁਖਨਾ ਦੇ ਪੁਲ ਦੇ ਨੇੜੇ ਸੜਕ ਨੂੰ ਬੰਦ ਕਰ ਦਿੱਤਾ ਹੈ। ਜਦੋਂ ਤੱਕ ਇਸ ਪਾਣੀ ਦਾ ਪੱਧਰ ਨਹੀਂ ਘੱਟਦਾ, ਉਦੋਂ ਤੱਕ ਇਹ ਸੜਕ ਬੰਦ ਰਹੇਗੀ। ਸੁਖਨਾ ਵਿੱਚ ਪਿਛਲੇ ਦਿਨੀਂ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਕਾਰਨ ਬਾਪੂਧਾਮ ਤੋਂ ਮਨੀਮਾਜਰਾ ਨੂੰ ਜਾਂਦੇ ਰਸਤੇ ’ਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਟੁੱਟ ਗਿਆ। ਪੁਲ ਦੇ ਨਾਲ ਹੀ ਮਨੀਮਾਜਰਾ ਨੂੰ ਜਾਂਦੀ ਪਾਣੀ ਦੀ ਲਾਈਨ ਵੀ ਟੁੱਟ ਗਈ। ਇਸ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਠੀਕ ਕਰ ਦਿੱਤਾ ਹੈ। ਜਲਦੀ ਹੀ ਮਨੀਮਾਜਰਾ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it