Begin typing your search above and press return to search.

ਚੰਡੀਗੜ੍ਹ ਵਿਚ ਇਸ ਹਫ਼ਤੇ ਨਹੀਂ 2027 ਵਿਚ ਬੰਦ ਹੋਵੇਗੀ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ

ਚੰਡੀਗੜ੍ਹ, 4 ਜੁਲਾਈ, ਹ.ਬ. : ਚੰਡੀਗੜ੍ਹ ਵਿਚ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਫਿਲਹਾਲ ਬੰਦ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਅਜੇ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਨਾ ਰੋਕਣ ਦਾ ਫੈਸਲਾ ਲਿਆ ਹੈ। ਜਿਸ ਕਾਰਨ ਇਸ ਹਫਤੇ ਨਹੀਂ ਬਲਕਿ 2027 ਵਿਚ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਬੰਦ ਹੋਵੇਗੀ, ਇਸੇ ਦੇ ਨਾਲ 50 ਫੀਸਦੀ ਕਾਰਾਂ ਵੀ ਬੰਦ ਹੋਣਗੀਆਂ। ਸੋਮਵਾਰ ਨੂੰ ਈਵੀ ਪਾਲਿਸੀ […]

ਚੰਡੀਗੜ੍ਹ ਵਿਚ ਇਸ ਹਫ਼ਤੇ ਨਹੀਂ 2027 ਵਿਚ ਬੰਦ ਹੋਵੇਗੀ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ

Editor (BS)By : Editor (BS)

  |  4 July 2023 1:35 AM GMT

  • whatsapp
  • Telegram
  • koo

ਚੰਡੀਗੜ੍ਹ, 4 ਜੁਲਾਈ, ਹ.ਬ. : ਚੰਡੀਗੜ੍ਹ ਵਿਚ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਫਿਲਹਾਲ ਬੰਦ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਅਜੇ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਨਾ ਰੋਕਣ ਦਾ ਫੈਸਲਾ ਲਿਆ ਹੈ। ਜਿਸ ਕਾਰਨ ਇਸ ਹਫਤੇ ਨਹੀਂ ਬਲਕਿ 2027 ਵਿਚ ਪੈਟਰੋਲ ਬਾਈਕ ਦੀ ਰਜਿਸਟਰੇਸ਼ਨ ਬੰਦ ਹੋਵੇਗੀ, ਇਸੇ ਦੇ ਨਾਲ 50 ਫੀਸਦੀ ਕਾਰਾਂ ਵੀ ਬੰਦ ਹੋਣਗੀਆਂ। ਸੋਮਵਾਰ ਨੂੰ ਈਵੀ ਪਾਲਿਸੀ ਦੀ ਰੀਵਿਊ ਮੀਟਿੰਗ ਵਿਚ ਇਹ ਅਹਿਮ ਫੈਸਲੇ ਲਏ ਗਏ। ਮੌਜੂਦਾ ਵਿੱਤ ਸਾਲ ਵਿਚ ਈਵੀ ਬਾਈਕ ਦਾ ਟਾਰਗੈਟ 70 ਪ੍ਰਤੀਸ਼ਤ ਤੋਂ ਘੱਟ ਕਰਕੇ 25 ਪ੍ਰਤੀਸ਼ਤ ਕਰ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਹੁਣ ਨਾਨ ਈਵੀ ਦੀ ਜ਼ਿਆਦਾ ਰਜਿਸਟਰੇਸ਼ਨ ਹੋ ਸਕੇਗੀ।
ਮੌਜੂਦਾ ਵਿੱਤ ਸਾਲ ਵਿਚ 9807 ਬਾਈਕ ਹੋਰ ਰਜਿਸਟਰਡ ਹੋ ਸਕਣਗੇ। ਸੋਮਵਾਰ ਨੂੰ ਐਡਵਾਈਜ਼ਰ ਧਰਮਪਾਲ ਦੀ ਅਗਵਾਈ ਵਿਚ ਈਵੀ ਪਾਲਿਸੀ ਨੂੰ ਲੈ ਕੇ ਰੀਵਿਊ ਮੀਟਿੰਗ ਵਿਚ ਮੌਜੂਦਾ ਵਿੱਤ ਸਾਲ ਲਈ ਨਾਨ ਈਵੀ ਦਾ ਟਾਰਗੈਟ ਵਧਾਉਣ ਦਾ ਫੈਸਲਾ ਕੀਤਾ ਗਿਆ।
ਦੂਜੇ ਪਾਸੇ ਪੰਜਾਬ ਦੀ ਤਰ੍ਹਾਂ ਇੱਥੇ ਪੈਟਰੋਲ-ਡੀਜ਼ਲ ਗੱਡੀਆਂ ਦੇ ਰੋਡ ਟੈਕਸ ਵਿਚ ਵਾਧੇ ਦਾ ਪ੍ਰਤਸਾਵ ਵੀ ਰੱਖਆ ਗਿਆ। ਇਸ ਦੇ ਲਈ ਟਰਾਂਸਪੋਰਟ ਡਿਪਾਰਟਮੈਂਟ ਪ੍ਰਸਤਾਵ ਬਣਾ ਕੇ ਅੱਗੇ ਮਨਜ਼ੂਰੀ ਲਈ ਰੱਖੇਗਾ। ਇਸ ਦਾ ਮਕਸਦ ਹੈ ਕਿ ਲੋਕ ਫਾਇਨੈਂਸ਼ਿਅਲ ਬੈਨੀਫਿਟ ਦੇਖਦੇ ਹੋਏ ਨਾਨ ਈਵੀ ਦੀ ਬਜਾਏ ਈਵੀ ਖਰੀਦਣ ਦੇ ਲਈ ਅੱਗੇ ਆਉਣ।

Next Story
ਤਾਜ਼ਾ ਖਬਰਾਂ
Share it