Begin typing your search above and press return to search.

ਚੰਗਾ ਲਿਖਦੈ ਸੱਜਣਾ

ਚੰਗਾ ਲਿਖਦੈ ਸੱਜਣਾ , ਕਦੇ ਬਹਿ ਕੇ ਮੇਰੇ ਕੋਲ ਲਿਖੀ । ਕੁੱਝ ਮੈ ਕਹੁ ,ਕੁੱਝ ਤੂੰ ਬੋਲੀ ਕਿੰਝ ਦਿਲ ਵਿੱਚ ਪੈਂਦੇ ਹੋਲ ਲਿਖੀ ਚੰਗਾ ਲਿਖਦੈ ਸੱਜਣਾ , ਕਦੇ ਬਹਿ ਕੇ ਮੇਰੇ ਕੋਲ ਲਿਖੀ ।ਤੂੰ ਆਪਣਾ ਕੋਈ ਖੋਇਆ ਏ , ਕਿੰਨਾਂ ਕੁ ਤੂੰ ਰੋਇਆ ਏ , ਦਿਲ ਦੇ ਜ਼ਖ਼ਮ ਸਾਰੇ ਫਰੋਲ ਲਿਖੀ , ਚੰਗਾ ਲਿਖਦੈ ਸੱਜਣਾ […]

Hamdard Tv AdminBy : Hamdard Tv Admin

  |  17 April 2023 11:45 AM IST

  • whatsapp
  • Telegram
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।
ਕੁੱਝ ਮੈ ਕਹੁ ,ਕੁੱਝ ਤੂੰ ਬੋਲੀ
ਕਿੰਝ ਦਿਲ ਵਿੱਚ ਪੈਂਦੇ ਹੋਲ ਲਿਖੀ
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।ਤੂੰ ਆਪਣਾ ਕੋਈ ਖੋਇਆ ਏ ,
ਕਿੰਨਾਂ ਕੁ ਤੂੰ ਰੋਇਆ ਏ ,
ਦਿਲ ਦੇ ਜ਼ਖ਼ਮ ਸਾਰੇ ਫਰੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਮੇਰੇ ਵਾਂਗ ਬੇਵਕਤ ਕਿਸੇ ਸਤਾਇਆ ਹੋਣਾ,
ਜਾ ਫਿਰ ਰੋਂਦੇ ਨੂੰ ਹਸਾਇਆ ਹੋਣਾ ,
ਸੰਗੀ ਨਾ ਦਿਲ ਦੀ ਕੂੰਡੀ ਖੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਹੁਣ ਪਤਾ ਲੱਗਿਆ ਭੇਤੀ ਸਭ ਕੁੱਝ ਲੁੱਟਦਾ ਏ,
ਤੇਰਾ ਭੀੜ ਵਿੱਚ ਦਮ ਜਿਹਾ ਘੁੱਟਦਾ ਏ,
ਕੀ-ਕੀ ਬੀਤੀ ਨਾਲ ਤੇਰੇ ਸਭ ਕੁੱਝ ਟੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਸੱਜਣਾ ਥੋੜ੍ਹੀ ਬਹੁਤੀ ਯਾਦ ਤਾਂ ਆਉਦੀ ਹੋਣੀ ,
ਰਾਤਾਂ ਨੂੰ ਵੀ ਸਤਾਉਂਦੀ ਹੋਣੀ ,
ਗਗਨ ਕਦੇ ਹਾਰੀ ਨਾ ਹੋਕੇ ਅਡੋਲ ਲਿਖੀ ,
ਚੰਗਾ ਲਿਖਦੈ ਧਾਲੀਵਾਲ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।
ਗਗਨਦੀਪ ਧਾਲੀਵਾਲ ।

Next Story
ਤਾਜ਼ਾ ਖਬਰਾਂ
Share it