ਚੋਣ ਮੂਡ ਵਿਚ ਆਏ ਟਰੂਡੋ ਨੇ ਘੇਰਿਆ ਵਿਰੋਧੀ ਧਿਰ ਦਾ ਆਗੂ
ਕਿਹਾ, ਪੌਇਲੀਐਵਰਾ ਦਾ ਗੁੱਸਾ ਕੈਨੇਡਾ ਵਾਸਤੇ ਖਤਰਨਾਕ ਹੈਮਿਲਟਨ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਚੋਣ ਤਿਆਰੀਆਂ ਵਿਚ ਨਜ਼ਰ ਆ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ’ਤੇ ਹਰ ਵੇਲੇ ਗੁੱਸੇ ਵਿਚ ਰਹਿਣ ਅਤੇ ਕੈਨੇਡਾ ਵਾਸੀਆਂ ਨੂੰ ਮਿਲੀਆਂ ਸਹੂਲਤਾਂ ਵਿਚ ਕਟੌਤੀ ਦਾ ਰਾਗ ਅਲਾਪਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਜਿਹਾ ਆਗੂ […]
By : Editor (BS)
ਕਿਹਾ, ਪੌਇਲੀਐਵਰਾ ਦਾ ਗੁੱਸਾ ਕੈਨੇਡਾ ਵਾਸਤੇ ਖਤਰਨਾਕ
ਹੈਮਿਲਟਨ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਚੋਣ ਤਿਆਰੀਆਂ ਵਿਚ ਨਜ਼ਰ ਆ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ’ਤੇ ਹਰ ਵੇਲੇ ਗੁੱਸੇ ਵਿਚ ਰਹਿਣ ਅਤੇ ਕੈਨੇਡਾ ਵਾਸੀਆਂ ਨੂੰ ਮਿਲੀਆਂ ਸਹੂਲਤਾਂ ਵਿਚ ਕਟੌਤੀ ਦਾ ਰਾਗ ਅਲਾਪਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਜਿਹਾ ਆਗੂ ਮੁਲਕ ਦੇ ਲੋਕਾਂ ਵਾਸਤੇ ਖੁਸ਼ਹਾਲ ਭਵਿੱਖ ਦੀ ਸਿਰਜਣਾ ਨਹੀਂ ਕਰ ਸਕਦਾ। ਟਰੂਡੋ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਕੈਨੇਡਾ ਵਾਸੀਆਂ ਨੂੰ ਦੰਦਾਂ ਦਾ ਸਸਤਾ ਇਲਾਜ ਮੁਹੱਈਆ ਕਰਵਾਉਣ ਦੇ ਹੱਕ ਵਿਚ ਨਹੀਂ ਅਤੇ ਹੋਰ ਕਈ ਸਹੂਲਤਾਂ ਵੀ ਵਿਰੋਧੀ ਧਿਰ ਦੀਆਂ ਅੱਖਾਂ ਵਿਚ ਰੜਕਦੀਆਂ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀ ਰੋਜ਼ਾਨਾ ਸਵੇਰੇ ਉਠ ਕੇ ਕੰਮ ’ਤੇ ਜਾਂਦੇ ਹਨ ਅਤੇ ਆਪਣੇ ਤੇ ਆਪਣੀ ਕਮਿਊਨਿਟੀ ਵਾਸਤੇ ਯੋਗਦਾਨ ਪਾ ਰਹੇ ਹਨ। ਬਿਲਕੁਲ ਇਸੇ ਰਣਨੀਤੀ ’ਤੇ ਲਿਬਰਲ ਸਰਕਾਰ ਅੱਗੇ ਵਧ ਰਹੀ ਹੈ ਅਤੇ ਲੋਕਾਂ ਨਾਲ ਭਾਈਵਾਲੀ ਤਹਿਤ ਹਰ ਸਮੱਸਿਆ ਦਾ ਹੱਲ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।