Begin typing your search above and press return to search.

ਚੀਨ ਵਿਚ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਤਬਾਹੀ

ਬੀਜਿੰਗ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਚੀਨ ਵਿਚ ਪਿਛਲੇ ਕਈ ਦਿਨ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ 13 ਕਰੋੜ ਲੋਕ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। 45 ਨਦੀਆਂ ਖਤਰੇ ਦੇ ਨਿਸ਼ਾਨ ਉਪਰ ਵਗ ਰਹੀਆਂ ਹਨ ਅਤੇ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਇਕ ਹਜ਼ਾਰ ਤੋਂ ਵੱਧ ਸਕੂਲ ਬੰਦ ਕਰ ਦਿਤੇ ਗਏ। ਚੀਨੀ ਅਰਥਚਾਰੇ ਦੀ ਰੀੜ੍ਹ […]

ਚੀਨ ਵਿਚ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਤਬਾਹੀ
X

Editor EditorBy : Editor Editor

  |  22 April 2024 11:49 AM IST

  • whatsapp
  • Telegram

ਬੀਜਿੰਗ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਚੀਨ ਵਿਚ ਪਿਛਲੇ ਕਈ ਦਿਨ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ 13 ਕਰੋੜ ਲੋਕ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। 45 ਨਦੀਆਂ ਖਤਰੇ ਦੇ ਨਿਸ਼ਾਨ ਉਪਰ ਵਗ ਰਹੀਆਂ ਹਨ ਅਤੇ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਇਕ ਹਜ਼ਾਰ ਤੋਂ ਵੱਧ ਸਕੂਲ ਬੰਦ ਕਰ ਦਿਤੇ ਗਏ। ਚੀਨੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਗੁਆਂਗਡੌਂਗ ਸੂਬੇ ਵਿਚ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਚੀਨ ਦੇ ਕੌਮੀ ਮੌਸਮ ਵਿਭਾਗ ਨੇ ਦੱਸਿਆ ਕਿ 21 ਅਪ੍ਰੈਲ ਦੀ ਸ਼ਾਮ ਦੱਖਣੀ ਚੀਨ ਦੇ ਤਟਵਰਤੀ ਇਲਾਕਿਆਂ ਵਿਚ ਤੇਜ਼ ਤੂਫਾਨ ਨੇ ਦਸਤਕ ਦਿਤੀ ਜਿਸ ਕਾਰਨ ਮੁਲਕ ਵਿਚ 100 ਸਾਲ ਦੇ ਤਬਾਹਕੁੰਨ ਹੜ੍ਹ ਆ ਸਕਦੇ ਹਨ।

45 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ

ਮੰਨਿਆ ਜਾ ਰਿਹਾ ਹੈ ਕਿ ਕਰੋੜਾਂ ਲੋਕ ਪ੍ਰਭਾਵਤ ਹੋਣਗੇ। ਗੁਆਂਗਸ਼ੀ ਸ਼ਹਿਰ ਅਤੇ ਹੇਜੋਊ ਸ਼ਹਿਰ ਵਿਚ ਪਹਾੜ ਖਿਸਕਣ ਦੀਆਂ 65 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕਈ ਸ਼ਹਿਰਾਂ ਵਿਚ 15-15 ਫੁੱਟ ਪਾਣੀ ਵਗ ਰਿਹਾ ਹੈ ਅਤੇ ਲੋਕ ਆਸਰਾ ਲੈਣ ਲਈ ਤੀਜੀ ਚੌਥੀ ਮੰਜ਼ਿਲ ’ਤੇ ਚੜ੍ਹਨ ਵਾਸਤੇ ਮਜਬੂਰ ਹਨ। ਸਮੁੰਦਰੀ ਇਲਾਕਿਆਂ ਵਿਚ ਕਿਸੇ ਵੀ ਕਿਸਮ ਦੀ ਸਰਗਰਮੀ ’ਤੇ ਰੋਕ ਲਾ ਦਿਤੀ ਗਈ ਹੈ। ਗੁਆਂਗਡੌਂਗ ਵਿਖੇ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਰਾਹਤ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਤੂਫਾਨ ਦੀ ਤੀਬਰਤਾ ਨੂੰ ਵੇਖਦਿਆਂ ਛੇ ਸ਼ਹਿਰਾਂ ਅਤੇ ਨਾਲ ਲਗਦੇ ਇਲਾਕਿਆਂ ਵਿਚ ਇਕ ਹਜ਼ਾਰ ਤੋਂ ਵੱਧ ਸਕੂਲ ਬੰਦ ਕੀਤਾ ਜਾ ਚੁੱਕੇ ਹਨ ਅਤੇ ਕਈ ਸ਼ਹਿਰਾਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ।

13 ਕਰੋੜ ਲੋਕ ਹੋਏ ਪ੍ਰਭਾਵਤ, ਇਕ ਹਜ਼ਾਰ ਸਕੂਲ ਬੰਦ

ਗੁਆਂਗਡੌਂਗ ਦੇ 27 ਹਾਈਡਰੋਲੌਜੀਕਲ ਸਟੇਸ਼ਨ ਐਲਰਟ ’ਤੇ ਹਨ ਜਿਥੇ ਭਾਰੀ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਜੂਨ 2022 ਵਿਚ ਚੀਨ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਅਤੇ ਸਿਰਫ ਦੋ ਸਾਲ ਬਾਅਦ ਮੁੜ ਹਾਲਾਤ ਬਦਤਰ ਹੋ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it