Begin typing your search above and press return to search.

ਚੀਨ ਜੰਗ ਦੀ ਤਿਆਰੀ ਕਰ ਰਿਹੈ ਅਤੇ ਬਾਇਡਨ ਸਿਆਸਤ ਕਰ ਰਹੇ ਨੇ : ਨਿੱਕੀ ਹੈਲੀ

ਕਿਹਾ, ਅਮਰੀਕਾ ਤੋਂ ਕਿਤੇ ਜ਼ਿਆਦਾ ਹੋਈ ਚੀਨ ਦੀ ਸਮੁੰਦਰੀ ਤਾਕਤ ਵਾਸ਼ਿੰਗਟਨ, 4 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਸਤੇ ਯਤਨ ਕਰ ਰਹੀ ਨਿੱਕੀ ਹੈਲੀ ਨੇ ਚੀਨ ਨੂੰ ਅਮਰੀਕਾ ਵਾਸਤੇ ਸਭ ਤੋਂ ਵੱਡਾ ਖਤਰਾ ਕਰਾਰ ਦਿੰਦਿਆਂ ਹੈਰਾਨੀ ਪ੍ਰਗਟਾਈ ਕਿ ਜਦੋਂ ਚੀਨ ਜੰਗ ਦੀਆਂ ਤਿਆਰੀਆਂ ਕਰ ਰਿਹੈ ਤਾਂ ਸਾਡੇ ਰਾਸ਼ਟਰਪਤੀ ਸਿਆਸਤ […]

ਚੀਨ ਜੰਗ ਦੀ ਤਿਆਰੀ ਕਰ ਰਿਹੈ ਅਤੇ ਬਾਇਡਨ ਸਿਆਸਤ ਕਰ ਰਹੇ ਨੇ : ਨਿੱਕੀ ਹੈਲੀ
X

Editor (BS)By : Editor (BS)

  |  4 July 2023 8:24 AM GMT

  • whatsapp
  • Telegram

ਕਿਹਾ, ਅਮਰੀਕਾ ਤੋਂ ਕਿਤੇ ਜ਼ਿਆਦਾ ਹੋਈ ਚੀਨ ਦੀ ਸਮੁੰਦਰੀ ਤਾਕਤ

ਵਾਸ਼ਿੰਗਟਨ, 4 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਸਤੇ ਯਤਨ ਕਰ ਰਹੀ ਨਿੱਕੀ ਹੈਲੀ ਨੇ ਚੀਨ ਨੂੰ ਅਮਰੀਕਾ ਵਾਸਤੇ ਸਭ ਤੋਂ ਵੱਡਾ ਖਤਰਾ ਕਰਾਰ ਦਿੰਦਿਆਂ ਹੈਰਾਨੀ ਪ੍ਰਗਟਾਈ ਕਿ ਜਦੋਂ ਚੀਨ ਜੰਗ ਦੀਆਂ ਤਿਆਰੀਆਂ ਕਰ ਰਿਹੈ ਤਾਂ ਸਾਡੇ ਰਾਸ਼ਟਰਪਤੀ ਸਿਆਸਤ ਵਿਚ ਰੁੱਝੇ ਹੋਏ ਹਨ। ਫੌਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਚੀਨੀ ਤਿਆਰੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਅਸੀਂ ਜੈਂਡਰ ਇਕੁਐਲਿਟੀ ਬਾਰੇ ਬਹਿਸ ਕਰ ਰਹੇ ਹਾਂ। ਨਿੱਕੀ ਹੈਲੀ ਨੇ ਸਵਾਲ ਉਠਾਇਆ ਕਿ ਚੀਨ ਦੇ ਮੁਕਾਬਲੇ ਸਾਡੀਆਂ ਤਿਆਰੀਆਂ ਕਿਥੇ ਹਨ ਜਦਕਿ ਸਾਡੇ ਸਾਹਮਣੇ ਵੱਡੇ ਸੁਰੱਖਿਆ ਖਤਰੇ ਪੈਦਾ ਹੋ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਅੰਬੈਸਡਰ ਰਹਿ ਚੁੱਕੀ ਨਿਮਰਤ ਕੌਰ ਨੇ ਅੱਗੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਸਮੁੰਦਰੀ ਫੌਜ ਚੀਨ ਕੋਲ ਹੈ। ਚੀਨ ਕੋਲ 340 ਜੰਗੀ ਬੇੜੇ ਹਨ ਜਦਕਿ ਅਮਰੀਕਾ ਕੋਲ ਸਿਰਫ਼ 293। ਦੋ ਸਾਲ ਬਾਅਦ ਚੀਨ ਕੋਲ 400 ਜੰਗੀ ਬੇੜੇ ਹੋਣਗੇ ਜਦਕਿ ਸਾਡੇ ਕੋਲ 350 ਵੀ ਨਹੀਂ ਹੋਣੇ। ਚੀਨ ਹਾਈਪਰਸੌਨਿਕ ਮਿਜ਼ਾਈਲਾਂ ’ਤੇ ਲਗਾਤਾਰ ਕੰਮ ਕਰ ਰਿਹਾ ਹੈ ਪਰ ਅਮਰੀਕਾ ਵੱਲੋਂ ਤਾਂ ਹਾਲ ਹੀ ਵਿਚ ਇਸ ਪਾਸੇ ਕੰਮ ਸ਼ੁਰੂ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it