ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਦਮਾ: ਬਿਸ਼ਨੋਈ ਗੁਰਸ਼ਰਨ ਸਿੰਘ ਘੁੰਮਣ ਅਕਾਲ ਚਲਾਣਾ ਕਰ ਗਏ
ਫਰਿਜ਼ਨੋ, (ਦ ਦ)- ਫਰਿਜ਼ਨੋ ਨਿਵਾਸੀ ਗੁਰਸਰਨ ਸਿੰਘ ਘੁੰਮਣ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਬੀਤੀ 9 ਨਵੰਬਰ ਨੂੰ ਪਰਲੋਕ ਸਿਧਾਰ ਗਏ ਹਨ। ਉਹ 65 ਵਰ੍ਹਿਆਂ ਦੇ ਸਨ। ਸ. ਘੁੰਮਣ ਲੰਮੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ। ਉਹ ਫਰਿਜ਼ਨੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਗੁਰਸਰਨ ਸਿੰਘ ਘੁੰਮਣ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ, ਬੇਟੇ ਸਨਮੀਤ […]
By : Editor (BS)
ਫਰਿਜ਼ਨੋ, (ਦ ਦ)- ਫਰਿਜ਼ਨੋ ਨਿਵਾਸੀ ਗੁਰਸਰਨ ਸਿੰਘ ਘੁੰਮਣ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਬੀਤੀ 9 ਨਵੰਬਰ ਨੂੰ ਪਰਲੋਕ ਸਿਧਾਰ ਗਏ ਹਨ। ਉਹ 65 ਵਰ੍ਹਿਆਂ ਦੇ ਸਨ। ਸ. ਘੁੰਮਣ ਲੰਮੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ। ਉਹ ਫਰਿਜ਼ਨੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਗੁਰਸਰਨ ਸਿੰਘ ਘੁੰਮਣ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ, ਬੇਟੇ ਸਨਮੀਤ ਸਿੰਘ ਸਨੀ ਘੁੰਮਣ, ਪਰਮਪ੍ਰੀਤ ਸਿੰਘ ਗੈਰੀ ਘੁੰਮਣ ਤੋਂ ਇਲਾਵਾ ਆਪਣਾ ਭਰੇ-ਪੂਰੇ ਪਰਿਵਾਰ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਏ ਹਨ। ਸ. ਘੁੰਮਣ, ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਚੈਨਲ ਦੇ ਮੁੱਖ ਸੰਪਾਦਕ ਅਤੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਦੇ ਜੀਜਾ ਜੀ ਸਨ। ਗੁਰਸਰਨ ਸਿੰਘ ਘੁੰਮਣ ਦਾ ਪਿਛੋਕੜ ਰੁਦਰਪੁਰ (ਯੂ.ਪੀ.) ਨਾਲ ਸੰਬੰਧਤ ਸੀ ਅਤੇ ਉਹ ਲੰਮਾ ਸਮਾਂ ਇਲਾਹਾਬਾਦ ਵੀ ਰਹੇ।
ਸ. ਗੁਰਸਰਨ ਸਿੰਘ ਘੁੰਮਣ ਦੀ ਦੇਹ ਦਾ ਅੰਤਿਮ ਸਸਕਾਰ ਬੁੱਧਵਾਰ 15 ਨਵੰਬਰ ਨੂੰ ਦੁਪਹਿਰ 11 ਵਜੇ ਸ਼ਾਂਤ ਭਵਨ 4800 5 3ਲੳੇਟੋਨ 1ਵੲ, 6ੋਾਲੲਰ, 31 93625 ਵਿਖੇ ਹੋਵੇਗਾ। ਉਪਰੰਤ ਗੁਰਦੁਆਰਾ ਸਾਹਿਬ 4250 5 ਲ਼ਨਿਚੋਲਨ 1ਵੲ. 6ਰੲਸਨੋ, 31 93725 ਵਿਖੇ ਅੰਤਿਮ ਅਰਦਾਸ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਨੀ ਘੁੰਮਣ ਨੂੰ 916-949-5185 ਜਾਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ 916-320-9444 ’ਤੇ ਸੰਪਰਕ ਕੀਤਾ ਜਾ ਸਕਦਾ ਹੈ।