ਗੁਜਰਾਤੀ ਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਨਹੀਂ ਰਹੇ
ਮੁੰਬਈ, 23 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਗੁਜਰਾਤੀ ਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੀ ਬਜ਼ੁਰਗ ਮਾਂ ਨਾ ਮੁੰਬਈ ਦੇ ਅੰਧੇਰੀ ’ਚ ਜੁਹੂ ਗੱਲੀ ਖੇਤਰ ਵਿੱਚ ਰਹਿੰਦੇ ਸਨ। ਅਮਿਤ ਮਿਸਤਰੀ ਨੇ ਵੱਖ-ਵੱਖ ਹਿੱਟ ਗੁਜਰਾਤੀ ਫਿਲਮਾਂ ਜਿਵੇਂ ‘ਬੀ ਯਾਰ’ ਵਿਚ ਕੰਮ ਕੀਤਾ ਹੈ […]
By : Hamdard Tv Admin
ਮੁੰਬਈ, 23 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਗੁਜਰਾਤੀ ਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੀ ਬਜ਼ੁਰਗ ਮਾਂ ਨਾ ਮੁੰਬਈ ਦੇ ਅੰਧੇਰੀ ’ਚ ਜੁਹੂ ਗੱਲੀ ਖੇਤਰ ਵਿੱਚ ਰਹਿੰਦੇ ਸਨ।
ਅਮਿਤ ਮਿਸਤਰੀ ਨੇ ਵੱਖ-ਵੱਖ ਹਿੱਟ ਗੁਜਰਾਤੀ ਫਿਲਮਾਂ ਜਿਵੇਂ ‘ਬੀ ਯਾਰ’ ਵਿਚ ਕੰਮ ਕੀਤਾ ਹੈ ਅਤੇ ਥੀਏਟਰ ਜਗਤ ਵਿਚ ਇਕ ਵੱਖਰੀ ਪਛਾਣ ਬਣਾਉਣ ਤੋਂ ਇਲਾਵਾ, ‘ਕਿਆ ਕਹਿਨਾ’, ‘ਇਕ ਚਾਲੀਸ ਦੀ ਲਾਸਟ ਲੌਕਲ’, ’99’, ”ਯਮਲਾ ਪਗਲਾ ਦੀਵਾਨਾ’, ‘ਏ ਜੈਂਟਲਮੈਨ’ ’ਚ ਵੀ ਕੰਮ ਕੀਤਾ ਸੀ। ਅਮਿਤ ਮਿਸਤਰੀ ਦੇ ਮੈਨੇਜਰ ਮਹਾਰਿਸ਼ੀ ਦੇਸਾਈ ਦੱਸਿਆ ਕਿ ਅਮਿਤ ਮਿਸਤਰੀ ਦਾ ਤਲਾਕ ਹੋ ਗਿਆ ਸੀ। ਤਕਰੀਬਨ 10 ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈ ਲਿਆ ਸੀ। ਉਸਨੇ ਦੱਸਿਆ ਕਿ ਅਮਿਤ ਮਿਸਤਰੀ ਦੀ ਮਾਂ ਫਿਲਹਾਲ ਰਿਸ਼ਤੇਦਾਰਾਂ ਦੀ ਮਦਦ ਨਾਲ ਅਮਿਤ ਦੀ ਅੰਤਮ ਕਾਰਵਾਈ ਦਾ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ।