ਗਰੀਨ ਬੈਲਟ ਮਾਮਲੇ ’ਚ ਜਲਦ ਸ਼ੁਰੂ ਹੋ ਰਿਹੈ ਪੁੱਛ-ਪੜਤਾਲ ਦਾ ਸਿਲਸਿਲਾ
ਟੋਰਾਂਟੋ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਗਰੀਨ ਬੈਲਟ ਘਪਲੇ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ ਜਲਦ ਹੀ ਸਰਕਾਰੀ ਅਤੇ ਗੈਰਸਰਕਾਰੀ ਸ਼ਖਸੀਅਤਾਂ ਨੂੰ ਪੁੱਛ-ਪੜਤਾਲ ਵਾਸਤੇ ਤਲਬ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਦੋਸ਼ ਲਾਇਆ ਹੈ ਕਿ ਪ੍ਰੀਮੀਅਰ ਡਗ ਫੋਰਡ ਦੀ ਧੀ ਦੇ ਵਿਆਹ ਵਿਚ […]
By : Hamdard Tv Admin
ਟੋਰਾਂਟੋ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਗਰੀਨ ਬੈਲਟ ਘਪਲੇ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ ਜਲਦ ਹੀ ਸਰਕਾਰੀ ਅਤੇ ਗੈਰਸਰਕਾਰੀ ਸ਼ਖਸੀਅਤਾਂ ਨੂੰ ਪੁੱਛ-ਪੜਤਾਲ ਵਾਸਤੇ ਤਲਬ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਦੋਸ਼ ਲਾਇਆ ਹੈ ਕਿ ਪ੍ਰੀਮੀਅਰ ਡਗ ਫੋਰਡ ਦੀ ਧੀ ਦੇ ਵਿਆਹ ਵਿਚ ਸ਼ਾਮਲ ਹੋਏ ਡਿਵੈਲਪਰਾਂ ਨੂੰ ਵੱਡੇ ਵੱਡੇ ਠੇਕੇ ਮਿਲ ਚੁੱਕੇ ਹਨ। ਮੈਰਿਟ ਸਟਾਈਲਜ਼ ਨੇ ਡਗ ਫੋਰਡ ਸਰਕਾਰ ਵੱਲੋਂ ਜਾਰੀ 18 ਕੰਮਾਂ ਦੇ ਠੇਕਿਆਂ ਦੀ ਸੂਚੀ ਜਾਰੀ ਕੀਤੀ ਜੋ ਉਨ੍ਹਾਂ ਡਿਵੈਲਪਰਾਂ ਨੂੰ ਹੀ ਮਿਲੇ ਜੋ ਡਗ ਫੋਰਡ ਦੀ ਬੇਟੀ ਦੇ ਵਿਆਹ ਵਿਚ ਸ਼ਾਮਲ ਹੋਏ ਸਨ।
ਐਨ.ਡੀ.ਪੀ. ਨੇ ਪ੍ਰੀਮੀਅਰ ਡਗ ਫੋਰਡ ’ਤੇ ਲਾਏ ਨਵੇਂ ਅਤੇ ਗੰਭੀਰ ਦੋਸ਼
ਐਨ.ਡੀ.ਪੀ. ਨੇ ਕਿਹਾ ਕਿ ਵਿਆਹ ਵਾਲੇ ਦਿਨ 12 ਨੰਬਰ ਮੇਜ਼ ’ਤੇ ਬੈਠੇ ਸ਼ਾਕਿਰ ਰਹਿਮਤਉਲਾ ਨੂੰ 2020 ਤੋਂ 2022 ਦਰਮਿਆਨ 9 ਜ਼ੋਨਿੰਗ ਆਰਡਰ ਦਿਤੇ ਗਏ। ਇਸ ਤੋਂ ਇਲਾਵਾ ਵਿਆਹ ਵਾਲੇ ਦਿਨ 10 ਨੰਬਰ ਮੇਜ਼ ’ਤੇ ਬੈਠੇ ਮਾਰੀਓ ਕੌਰਟੈਲਿਚੀ ਨੂੰ ਛੇ ਆਰਡਰ ਮਿਲੇ ਜਦਕਿ ਨੀਕੋ ਫਿਦਾਨੀ ਡਾਇਕਰਜ਼ ਨੂੰ ਦੋ ਆਰਡਰ ਹਾਸਲ ਹੋਏ। ਉਧਰ ਆਰ.ਸੀ.ਐਮ.ਪੀ. ਵੱਲੋਂ ਸਭ ਤੋਂ ਪਹਿਲਾਂ ਸਾਬਕਾ ਹਾਊਸਿੰਗ ਮੰਤਰੀ ਸਟੀਵ ਕਲਾਰਕ ਅਤੇ ਉਨ੍ਹਾਂ ਦੇ ਸਾਬਕਾ ਚੀਫ਼ ਆਫ ਸਟਾਫ ਰਾਯਨ ਐਮਟੋ ਨੂੰ ਪੁੱਛ ਪੜਤਾਲ ਵਾਸਤੇ ਤਲਬ ਕੀਤਾ ਜਾ ਸਕਦਾ ਹੈ।