ਗਦਰ-2 ਦੀ ਮੈਸਿਵ ਕਮਾਈ ਤੋਂ ਬਾਅਦ ਸੰਨੀ ਦਿਓਲ ਕਰਜ਼ੇ ’ਚ ਕਿਉਂ?
ਮੁੰਬਈ, 23 ਅਗਸਤ (ਸ਼ੇਖਰ) : ਹਿੰਦੀ ਫਿਲਮ ਸਕ੍ਰੀਨਜ਼ ਉੱਪਰ ਸੰਨੀ ਦਿਓਲ ਦਾ ਜਲਵਾ ਆਖਿਰਕਾਰ ਵਾਪਿਸ ਆ ਹੀ ਗਿਆ। ਗਦਰ-2 ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਪਰ ਸੰਨੀ ਦਿਓਲ ਦੇ ਫੈਨਜ਼ ਇਹ ਗੱਲ ਸੋਚ ਕਿ ਹੈਰਾਨ ਹਨ ਕੇ ਜਿੱਥੇ ਗਦਰ-2 400 ਕਰੋੜ ਦੀ ਕਮਾਈ ਦੇ ਅੰਕੜੇ ਵੀ ਪਾਰ ਕਰ ਗਈ ਉਥੇ ਹੀ ਸੰਨੀ ਦਿਓਲ […]
By : Editor (BS)
ਮੁੰਬਈ, 23 ਅਗਸਤ (ਸ਼ੇਖਰ) : ਹਿੰਦੀ ਫਿਲਮ ਸਕ੍ਰੀਨਜ਼ ਉੱਪਰ ਸੰਨੀ ਦਿਓਲ ਦਾ ਜਲਵਾ ਆਖਿਰਕਾਰ ਵਾਪਿਸ ਆ ਹੀ ਗਿਆ। ਗਦਰ-2 ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਪਰ ਸੰਨੀ ਦਿਓਲ ਦੇ ਫੈਨਜ਼ ਇਹ ਗੱਲ ਸੋਚ ਕਿ ਹੈਰਾਨ ਹਨ ਕੇ ਜਿੱਥੇ ਗਦਰ-2 400 ਕਰੋੜ ਦੀ ਕਮਾਈ ਦੇ ਅੰਕੜੇ ਵੀ ਪਾਰ ਕਰ ਗਈ ਉਥੇ ਹੀ ਸੰਨੀ ਦਿਓਲ ਦੇ ਕਰਜ਼ੇ ਵਿੱਚ ਡੁਬਣ ਦੀ ਕੀ ਵਜ੍ਹਾ ਹੈ। ਕੀ ਸੰਨੀ ਦਿਓਲ ਨੂੰ ਗਦਰ 2 ਦੇ ਬਲਾਕਬਸਟਰ ਹੋਣ ਦਾ ਕੋਈ ਲਾਭ ਨਹੀਂ ਮਿਲਿਆ ਤਾ ਆਓ ਤੁਹਾਨੂੰ ਦੱਸਦੇ ਹਾਂ ਕਿ ਗਦਰ 2 ਤੋਂ ਸੰਨੀ ਦਿਓਲ ਨੂੰ ਕਿੰਨੀ ਕਮਾਈ ਹੋਈ ਅਤੇ ਕਰਜ਼ੇ ਵਿੱਚ ਡੁੱਬਣ ਪਿੱਛੇ ਦੀ ਕੀ ਕਹਾਣੀ ਹੈ।
ਗਦਰ-2 ਦਾ ਜਾਦੂ ਇਸ ਸਮੇਂ ਦੇਸ਼ ਭਰ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ। ਸਿਲਵਰ ਸਕ੍ਰੀਨ ਤੇ ਸੰਨੀ ਦਿਓਲ ਗਦਰ ਮਚਾ ਰਹੇ ਹਨ ਤੇ ਉਨ੍ਹਾਂ ਦੇ ਫੈਨਜ਼ ਬਾਕਸ ਆਫਿਸ ਉੱਪਰ3 ਪਿਛਲੇ 12 ਦਿਨਾਂ ਵਿੱਚ ਗਦਰ-2 ਨੇ ਰਿਕਾਰਡ ਤੌੜ ਕਮਾਈ ਕੀਤੀ ਹੈ। ਬਾਕਸ ਆਫਿਸ ਉੱਪਰ ਗਦਰ 2 ਦਾ ਕੁਲੈਕਸ਼ਨ 400 ਕਰੋੜ ਦਾ ਵੀ ਅੰਕੜਾ ਪਾਰ ਕਰ ਗਿਆ ਹੈ। ਪਰ ਉਧਰ ਦੂਜੇ ਪਾਸੇ ਸੰਨੀ ਦਿਓਲ ਦੇ ਫੈਨਜ਼ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਗਦਰ 2 ਦੀ ਸਫਲਤਾ ਦੇ ਵਿਚਕਾਰ ਹੀ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦੀ ਖਬਰ ਸਾਹਮਣੇ ਆਈ। ਹਰ ਕੋਈ ਇਹ ਸੁਣਕੇ ਹੈਰਾਨ ਹੋ ਗਿਆ ਕਿ ਅਸਲ ਜ਼ਿੰਦਗੀ ਵਿੱਚ ਸੰਨੀ ਦਿਓਲ ਕਿੰਨੇ ਬੁਰੇ ਦੌਰ ਵਿਚੋਂ ਗੁਜ਼ਰ ਰਹੇ ਹਨ। ਸੰਨੀ ਦਿਓਲ ਦੇ ਸਿਰ ਉੱਪਰ 56 ਕਰੋੜ ਰੁਪਏ ਦਾ ਕਰਜਾ ਹੈ। ਜਿਸ ਕਰਕੇ ਬੈਂਕ ਉਸਦੇ ਬੰਗਲੇ ਦੀ ਨਿਲਾਮੀ ਕਰਨ ਵਾਲਾ ਸੀ। ਹਾਲਾਂਕਿ ਇਸ ਤੋਂ ਬਾਅਦ ਬੈਂਕ ਨੇ ਇਹ ਨਿਲਾਮੀ ਨੋਟਿਸ ਵਾਪਿਸ ਜ਼ਰੂਰ ਲੈ ਲਿਆ।
ਪਰ ਹੁਣ ਫੈਨਜ਼ ਦਾ ਇਹ ਸਵਾਲ ਸੀ ਕਿ ਕੀ ਗਦਰ 2 ਦੀ ਇੰਨੀ ਕਾਮਿਆਬੀ ਜਹਾਂ ਇੰਨੀ ਕਮਾਈ ਕਰਨ ਦਾ ਸੰਨੀ ਦਿਓਲ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਦਰ 2 ਦੀ ਸਫਲਤਾ ਦਾ ਸੰਨੀ ਦਿਓਲ ਨੂੰ ਫਾਇਦਾ ਜ਼ਰੂਰ ਮਿਲਿਆ ਹੈ। ਸੁਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਹੈ ਕਿ ਗਦਰ 2 ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸੰਨੀ ਦਿਓਲ ਨੇ ਆਪਣੀ ਫੀਸ 80% ਵਧਾ ਦਿੱਤੀ ਹੈ। ਪਹਿਲਾਂ ਉਸ ਦੀ ਫੀਸ 10 ਤੋਂ 15 ਕਰੋੜ ਦੇ ਵਿਚਕਾਰ ਸੀ। ਟ੍ਰੇਡ ਐਕਸਪਰਟਸ ਮੁਤਾਬਕ ਸੰਨੀ ਹੁਣ 20 ਕਰੋੜ ਤੋਂ ਜ਼ਿਆਦਾ ਦੀ ਫੀਸ ਵਸੂਲਣਗੇ। ਇਸ ਤੋਂ ਇਲਾਵਾ ਉਹ ਵੀ ਅਕਸ਼ੈ ਕੁਮਾਰ ਵਾਂਗ ਮੁਨਾਫ਼ੇ ਦੀ ਵੰਡ ਲੈਣਗੇ। ਇਸ ਦਾ ਮਤਲਬ ਹੈ ਕਿ ਸੰਨੀ ਹੁਣ ਫਿਲਮ ਦੀ ਕਮਾਈ ’ਚ ਹਿੱਸਾ ਪਾਉਣਗੇ।
ਕਿਸੇ ਵੀ ਐਕਟਰ ਦੀ ਜਦੋਂ ਕੋਈ ਫਿਲਮ ਬਹੁਤ ਜ਼ਿਆਦਾ ਹਿੱਟ ਹੁੰਦੀ ਹੈ ਤਾਂ ਇਹ ਦਰਸਾਉਂਦੀ ਹੈ ਕਿ ਦਰਸ਼ਕਾਂ ਦਾ ਉਸ ਅਦਾਕਾਰ ਵਿੱਚ ਭਰੋਸਾ ਹੈ। ਉਸਦੇ ਨਾਮ ਨੂੰ ਲੋਕ ਸਿਨੇਮਾ ਘਰਾਂ ਵਿੱਚ ਫਿਲਮ ਦੇਖਣ ਲਈ ਆ ਜਾਂਦੇ ਹਨ। ਇਸ ਲਈ ਉਸ ਵੱਲ ਹੋਰ ਵੀ ਪ੍ਰੋਡਿਊਸਰਜ਼ ਦਾ ਧਿਆਨ ਜਾਂਦਾ ਹੈ। ਹਿੱਟ ਫਿਲਮ ਦੇਣ ਵਾਲੇ ਐਕਟਰ ਨੂੰ ਫਿਲਮ ਦੀ ਕਾਮਿਆਬੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਹਾਲਾਂਕਿ ਫਿਲਮ ਨੂੰ ਕਾਮਿਆਬ ਉਸਦੀ ਕਹਾਣੀ, ਉਸਦੀ ਪੇਸ਼ਕਾਰੀ ਵੀ ਬਣਾਉਂਦੀ ਹੈ ਪਰ ਮੂਲ ਰੂਪ ਨਾਲ ਐਕਟਰ ਇੱਕ ਫਿਲਮ ਦਾ ਚਿਹਰਾ ਹੁੰਦਾ ਹੈ। ਇਸ ਲਈ ਇਸ ਦਾ ਸਭ ਤੋਂ ਵੱਡਾ ਕ੍ਰੈਡਿਕ ਉਸ ਨੂੰ ਜਾਂਦਾ ਹੈ। ਹਾਲਾਂਕਿ ਇਹ ਚਲਨ ਜ਼ਿਆਦਾਤਰ ਭਾਰਤ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਹਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਉਥੇ ਡਾਇਰੈਕਟਰ ਦੇ ਨਾਮ ਨੂੰ ਫਿਲਮਾਂ ਵਿਕਦੀਆਂ ਹਨ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਤਾਂ ਇਲੈਕਸ਼ਨ ਵੀ ਚਿਹਰਿਆਂ ਦੇ ਸਿਰ ਤੇ ਜਿੱਤੇ ਜਾਂਦੇ ਹਨ। ਖੈਰ ਹੁਣ ਜੇ ਗੱਲ ਕੀਤੀ ਜਾਵੇ ਸੰਨੀ ਦਿਓਲ ਦੀ
ਤਾਂ ਵਪਾਰ ਮਾਹਿਰਾਂ ਅਨੁਸਾਰ ਸੰਨੀ ਦਿਓਲ ਕੋਲ ਪਿਛਲੇ ਦੋ ਦਹਾਕਿਆਂ ਵਿੱਚ ਕੁਝ ਹੀ ਫ਼ਿਲਮਾਂ ਹਨ ਜੋ ਸਫ਼ਲ ਰਹੀਆਂ ਹਨ। ਗਦਰ-2 ਨੂੰ ਛੱਡ ਕੇ ਪਿਛਲੇ ਤਿੰਨ ਸਾਲਾਂ ’ਚ ਰਿਲੀਜ਼ ਹੋਈਆਂ ਫਿਲਮਾਂ ’ਚੁੱਪ ਅਤੇ ਘਾਇਲ ਵਨਸ ਅਗੇਨ’ ਮਾਮੂਲੀ ਕਾਮਯਾਬ ਰਹੀਆਂ। ਇਸ ਤੋਂ ਇਲਾਵਾ 2007 ’ਚ ਆਈ ਫਿਲਮ ’ਆਪਣੇ’ ਨੂੰ ਸੈਮੀ ਹਿੱਟ ਐਲਾਨਿਆ ਗਿਆ ਸੀ। ਯਮਲਾ ਪਗਲਾ ਦੀਵਾਨਾ ਵੀ ਹਿੱਟ ਰਹੀ ਸੀ।
ਇਸ ਤੋਂ ਇਲਾਵਾ ਬਾਕੀ ਸਾਰੀਆਂ ਫਿਲਮਾਂ ਫਲਾਪ ਰਹੀਆਂ ਹਨ। ਸੰਨੀ ਪਿਛਲੇ ਇਕ ਦਹਾਕੇ ਤੋਂ 10 ਤੋਂ 15 ਕਰੋੜ ਰੁਪਏ ਦੀ ਫੀਸ ਲੈਂਦਾ ਸੀ।
ਗਦਰ-2 ਦੇ ਨਿਰਮਾਣ ਨਾਲ ਜੁੜੇ ਕੁਝ ਲੋਕਾਂ ਮੁਤਾਬਕ ਸੰਨੀ ਦਿਓਲ ਪਹਿਲਾਂ ਹੀ ਫੀਸ ਲੈ ਕੇ ਪਾਸੇ ਹੋ ਗਏ ਸਨ। ਫਿਲਮ ਬਣਾਉਣ ਤੋਂ ਪਹਿਲਾਂ ਉਸ ਨੂੰ ਆਪਣੀ ਮਾਰਕੀਟ ਫੀਸ ਦਿੱਤੀ ਗਈ ਸੀ। ਹੁਣ ਫਿਲਮ ਜੋ ਕਾਰੋਬਾਰ ਕਰ ਰਹੀ ਹੈ, ਉਹ ਫਿਲਮ ਦੇ ਨਿਰਮਾਤਾ ਕਮਲ ਮੁਕੁਟ ਅਤੇ ਅਨਿਲ ਸ਼ਰਮਾ ਵਿਚਕਾਰ ਵੰਡਿਆ ਜਾਵੇਗਾ। ਇਸ ਤੋਂ ਬਾਅਦ ਜ਼ੀ ਸਟੂਡੀਓ ਵੀ ਇਸ ਵਿੱਚ ਵੱਡਾ ਹਿੱਸਾ ਲਵੇਗਾ।