Begin typing your search above and press return to search.

ਖਾਲਿਸਤਾਨ ਹਮਾਇਤੀਆਂ ਤੋਂ ਫੰਡਾਂ ਦਾ ਮਸਲਾ : ਐਨ.ਆਈ.ਏ. ਵੱਲੋਂ ਆਪ ਵਿਰੁੱਧ ਪੜਤਾਲ ਆਰੰਭ

ਨਵੀਂ ਦਿੱਲੀ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਖਾਲਿਸਤਾਨ ਹਮਾਇਤੀਆਂ ਤੋਂ ਫੰਡ ਹਾਸਲ ਕਰਨ ਦੇ ਕਥਿਤ ਦੋਸ਼ਾਂ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਆਮ ਆਦਮੀ ਪਾਰਟੀ ਵਿਰੁੱਧ ਐਨ.ਆਈ.ਏ. ਪੜਤਾਲ ਬਾਰੇ ਕੀਤੀ ਸਿਫਾਰਸ਼ ’ਤੇ ਅਮਲ ਸ਼ੁਰੂ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਵੱਲੋਂ ਬੀਤੀ 5 ਮਈ ਨੂੰ ਦਿੱਲੀ ਦੇ ਉਪ ਰਾਜਪਾਲ […]

ਖਾਲਿਸਤਾਨ ਹਮਾਇਤੀਆਂ ਤੋਂ ਫੰਡਾਂ ਦਾ ਮਸਲਾ : ਐਨ.ਆਈ.ਏ. ਵੱਲੋਂ ਆਪ ਵਿਰੁੱਧ ਪੜਤਾਲ ਆਰੰਭ
X

Editor EditorBy : Editor Editor

  |  21 May 2024 10:44 AM IST

  • whatsapp
  • Telegram

ਨਵੀਂ ਦਿੱਲੀ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਖਾਲਿਸਤਾਨ ਹਮਾਇਤੀਆਂ ਤੋਂ ਫੰਡ ਹਾਸਲ ਕਰਨ ਦੇ ਕਥਿਤ ਦੋਸ਼ਾਂ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਆਮ ਆਦਮੀ ਪਾਰਟੀ ਵਿਰੁੱਧ ਐਨ.ਆਈ.ਏ. ਪੜਤਾਲ ਬਾਰੇ ਕੀਤੀ ਸਿਫਾਰਸ਼ ’ਤੇ ਅਮਲ ਸ਼ੁਰੂ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਵੱਲੋਂ ਬੀਤੀ 5 ਮਈ ਨੂੰ ਦਿੱਲੀ ਦੇ ਉਪ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਨਾਲ ਸੰਪਰਕ ਕਾਇਮ ਕਰਦਿਆਂ ਜਾਣਕਾਰੀ ਹਾਸਲ ਕਰਨੀ ਆਰੰਭ ਦਿਤੀ। ਚੇਤੇ ਰਹੇ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਭੇਜੀ ਇਕ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਕਥਿਤ ਤੌਰ ’ਤੇ ਖਾਲਿਸਤਾਨ ਹਮਾਇਤੀਆਂ ਤੋਂ 1 ਕਰੋੜ 60 ਲੱਖ ਡਾਲਰ ਦੇ ਫੰਡ ਹਾਸਲ ਕੀਤੇ। ਸ਼ਿਕਾਇਤ ਭੇਜਣ ਵਾਲੇ ਦਾ ਨਾਂ ਵਰਲਡ ਹਿੰਦੂ ਫੈਡਰੇਸ਼ਨ ਆਫ ਇੰਡੀਆ ਦਾ ਜਨਰਲ ਸਕੱਤਰ ਆਸ਼ੂ ਮੋਂਗੀਆ ਦੱਸਿਆ ਜਾ ਰਿਹਾ ਹੈ।

ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕੀਤੀ ਸੀ ਪੜਤਾਲ ਦੀ ਸਿਫਾਰਸ਼

ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਆਪਣੀ ਸਿਫਾਰਸ਼ ਵਿਚ ਲਿਖਿਆ ਕਿ ਸ਼ਿਕਾਇਤ ਮੌਜੂਦਾ ਮੁੱਖ ਮੰਤਰੀ ਵਿਰੁੱਧ ਹੈ ਅਤੇ ਪਾਬੰਦੀਸ਼ੁਦਾ ਖਾੜਕੂ ਜਥੇਬੰਦੀ ਤੋਂ ਸਿਆਸੀ ਫੰਡ ਹਾਸਲ ਕਰਨ ਨਾਲ ਸਬੰਧਤ ਹੈ ਤਾਂ ਇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ। ਉਪ ਰਾਜਪਾਲ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਉਹ ਪੱਤਰ ਵੀ ਭੇਜਿਆ ਗਿਆ ਜੋ ਅਰਵਿੰਦ ਕੇਜਰੀਵਾਲ ਵੱਲੋਂ ਇਕਬਾਲ ਸਿੰਘ ਨਾਂ ਦੇ ਸ਼ਖਸ ਨੂੰ ਜਨਵਰੀ 2014 ਵਿਚ ਲਿਖਿਆ ਗਿਆ। ਪੱਤਰ ਵਿਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਪਹਿਲਾਂਹੀ ਰਾਸ਼ਟਰਪਤੀ ਨੂੰ ਸਿਫਾਰਸ਼ ਕਰ ਚੁੱਕੀ ਹੈ। ਇਕਬਾਲ ਸਿੰਘ ਵੱਲੋਂ ਉਸ ਵੇਲੇ ਪ੍ਰੋ. ਭੁੱਲਰ ਦੀ ਰਿਹਾਈ ਵਾਸਤੇ ਜੰਤਰ ਮੰਤਰ ਵਿਖੇ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਅਰਵਿੰਦ ਕੇਜਰੀਵਾਲ ਦਾ ਪੱਤਰ ਮਿਲਣ ਮਗਰੋਂ ਭੁੱਖ ਹੜਤਾਲ ਖਤਮ ਕਰ ਦਿਤੀ। ਪ੍ਰਿੰਸੀਪਲ ਸਕੱਤਰ ਵੱਲੋਂ ਉਪ ਰਾਜਪਾਲ ਨੂੰ ਭੇਜੀ ਜਾਣਕਾਰੀ ਮੁਤਾਬਕ, ‘‘ਅਰਵਿੰਦ ਕੇਜਰੀਵਾਲ ਵਿਰੁੱਧ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਨਿਊ ਯਾਰਕ ਦੇ ਗੁਰਦਵਾਰਾ ਰਿਚਮੰਡ ਹਿਲਜ਼ ਵਿਖੇ ਖਾਲਿਸਤਾਨੀ ਆਗੂਆਂ ਨਾਲ ਕਥਿਤ ਬੰਦ ਕਮਰਾ ਮੀਟਿੰਗਾਂ ਕੀਤੀਆਂ। ਆਮ ਆਦਮੀ ਪਾਰਟੀ ਦੇ ਇਕ ਸਾਬਕਾ ਵਰਕਰ ਡਾ. ਮਨੀਸ਼ ਕੁਮਾਰ ਰਾਏਜ਼ਾਦਾ ਵੱਲੋਂ ਕੇਜਰੀਵਾਲ ਦੀ ਬੰਦ ਕਮਰਾ ਮੀਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਵੀ ਕੀਤੀਆਂ ਗਈਆਂ। ਤਾਜ਼ਾ ਘਟਨਾਕ੍ਰਮ ਦੌਰਾਨ ਇਹ ਵੀ ਸਾਹਮਣੇ ਆਇਆ ਕਿ 27 ਅਕਤੂਬਰ 2022 ਨੂੰ ਉਸ ਦੇ ਈ.ਡੀ. ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ਵਿਚ ਆਮ ਆਦਮੀ ਪਾਰਟੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸੰਜੇ ਕੁਮਾਰ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ ਤਕਰੀਬਨ 7 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਹਾਸਲ ਕੀਤੇ ਗਏ। ਭਾਰਤੀ ਕਾਨੂੰਨ ਮੁਤਾਬਕ ਕੋਈ ਸਿਆਸੀ ਪਾਰਟੀ ਲੋਕ ਨੁਮਾਇੰਦਾ ਐਕਟ 1951 ਦੀ ਧਾਰਾ 29 ਬੀ ਅਤੇ ਐਫ.ਸੀ.ਆਰ.ਏ. ਐਕਟ 2010 ਦੀ ਧਾਰਾ 3 ਅਧੀਨ ਵਿਦੇਸ਼ੀਆਂ ਤੋਂ ਫੰਡ ਨਹੀਂ ਲੈ ਸਕਦੀ।

Next Story
ਤਾਜ਼ਾ ਖਬਰਾਂ
Share it