Begin typing your search above and press return to search.

ਕੱਟੇ ਹੋਏ ਖੰਭ

ਮਿੰਨੀ ਕਹਾਣੀ ਮੇਰੇ ਅੱਗੇ ਦੋ ਅਖ਼ਬਾਰ ਪਏ ਹਨ। ਇੱਕ ਅੱਜ ਦਾ ਅਤੇ ਇੱਕ ਕੱਲ੍ਹ ਦਾ। ਜਿਨ੍ਹਾਂ ਵਿੱਚ ਵੱਖ -ਵੱਖ ਬੋਰਡਾਂ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦਿੱਤੇ ਪਾਸ ਕਰਨ ਦੀ ਖ਼ਬਰ ਮੁੱਖ ਪੰਨੇ ਤੇ ਛਪੀ ਹੈ। ਮੈਂ ਖ਼ਬਰ ਪੜ੍ਹਦੀ ਹੋਈ ਅਤੀਤ ਵਿੱਚ ਖੋ ਜਾਂਦੀ ਹਾਂ। ਪੇਪਰਾਂ ਤੋਂ ਪਹਿਲਾਂ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸਖ਼ਤ ਮਿਹਨਤ […]

ਕੱਟੇ ਹੋਏ ਖੰਭ
X

Hamdard Tv AdminBy : Hamdard Tv Admin

  |  17 April 2023 1:00 PM IST

  • whatsapp
  • Telegram
ਮਿੰਨੀ ਕਹਾਣੀ
ਮੇਰੇ ਅੱਗੇ ਦੋ ਅਖ਼ਬਾਰ ਪਏ ਹਨ। ਇੱਕ ਅੱਜ ਦਾ ਅਤੇ ਇੱਕ ਕੱਲ੍ਹ ਦਾ। ਜਿਨ੍ਹਾਂ ਵਿੱਚ ਵੱਖ -ਵੱਖ ਬੋਰਡਾਂ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦਿੱਤੇ ਪਾਸ ਕਰਨ ਦੀ ਖ਼ਬਰ ਮੁੱਖ ਪੰਨੇ ਤੇ ਛਪੀ ਹੈ। ਮੈਂ ਖ਼ਬਰ ਪੜ੍ਹਦੀ ਹੋਈ ਅਤੀਤ ਵਿੱਚ ਖੋ ਜਾਂਦੀ ਹਾਂ। ਪੇਪਰਾਂ ਤੋਂ ਪਹਿਲਾਂ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸਖ਼ਤ ਮਿਹਨਤ ਕਰਨੀ ਅਤੇ ਕਰਵਾਉਣੀ। ਫਰਵਰੀ, ਮਾਰਚ ਦਾ ਮਹੀਨਾ ਵਿਦਿਆਰਥੀਆਂ ਦੀ ਤਪੱਸਿਆ ਦਾ ਮਹੀਨਾ ਹੁੰਦਾ ਹੈ। ਮਿਹਨਤੀ ਵਿਦਿਆਰਥੀ ਪੁਜੀਸ਼ਨ ਲੈਣ ਲਈ ਅਤੇ ਕਮਜ਼ੋਰ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਣ ਲਈ ਸਿਰ ਤੋੜ ਮਿਹਨਤ ਕਰਦੇ ਹਨ। ਮਾਪਿਆਂ ਦੀ ਵੀ ਨੀਂਦ ਉੱਡ ਜਾਂਦੀ ਹੈ। ਜਿਵੇਂ ਕੋਕੂਨ ਵਿੱਚੋਂ ਨਿਕਲਦੀ ਤਿਤਲੀ ਆਪਣੇ ਖੰਭਾਂ ਨੂੰ ਚਮਕਾਉਣ ਲਈ ਪੂਰਾ ਜ਼ੋਰ ਲਗਾ ਦਿੰਦੀ ਹੈ, ਉਸੇ ਤਰ੍ਹਾਂ ਵਿਦਿਆਰਥੀ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਇਨ੍ਹਾਂ ਦਿਨਾਂ ਵਿੱਚ ਭੁੱਖ ਨੀਂਦ ਤਿਆਗ ਕੇ ਸਖ਼ਤ ਮਿਹਨਤ ਕਰਦੇ ਹਨ। ਪੇਪਰਾਂ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਪੇਪਰ ਕਰਨ ਦੇ ਤਰੀਕੇ ਦੱਸਣਾ, ਵਧੀਆ ਅੰਕ ਲੈਣ ਦੇ ਤਰੀਕੇ ਦੱਸਣਾ ਅਤੇ ਰੋਲ ਨੰਬਰ ਲੈਣ ਲਈ ਸਕੂਲ ਵਿੱਚੋਂ ਐਨ. ਓ. ਸੀ. ਲੈਣਾ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦਾ ਸੀ। ਅੱਜ ਦੀ ਖ਼ਬਰ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਕੂਨ ਵਿੱਚੋਂ ਨਿਕਲਣ ਤੋਂ ਪਹਿਲਾਂ ਹੀ ਤਿਤਲੀ ਦੇ ਖੰਭ ਕੱਟੇ ਗਏ ਹੋਣ ਅਤੇ ਦੇਸ਼ ਦਾ ਭਵਿੱਖ ਬਿਨਾਂ ਖੰਭਾਂ ਦੇ ਲੜਖੜਾਉਂਦਾ ਜਾਪਿਆ।
ਸੁਖਵਿੰਦਰ ਕੌਰ ਸਿੱਧੂ,
(ਸੰਗਰੂਰ)
Next Story
ਤਾਜ਼ਾ ਖਬਰਾਂ
Share it