Begin typing your search above and press return to search.

ਕੰਜ਼ਰਵੇਟਿਵ ਸਰਕਾਰ ਬਣਨ ’ਤੇ ਭਾਰਤ ਨਾਲ ਪੇਸ਼ੇਵਰ ਸਬੰਧ ਕਾਇਮ ਕਰਾਂਗੇ : ਪੌਇਲੀਐਵ

ਟੋਰਾਂਟੋ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਸੱਤਾ ਵਿਚ ਆਉਣ ’ਤੇ ਭਾਰਤ ਨਾਲ ਪੇਸ਼ੇਵਰ ਸਬੰਧ ਬਹਾਲ ਕੀਤੇ ਜਾਣਗੇ। ਖਾਲਿਸਤਾਨ ਹਮਾਇਤੀਆਂ ਵੱਲੋਂ ਭਾਰਤੀ ਡਿਪਲੋਮੈਟਸ ਪ੍ਰਤੀ ਦਿਖਾਏ ਜਾ ਰਹੇ ਗੁੱਸੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ […]

ਕੰਜ਼ਰਵੇਟਿਵ ਸਰਕਾਰ ਬਣਨ ’ਤੇ ਭਾਰਤ ਨਾਲ ਪੇਸ਼ੇਵਰ ਸਬੰਧ ਕਾਇਮ ਕਰਾਂਗੇ : ਪੌਇਲੀਐਵ
X

Hamdard Tv AdminBy : Hamdard Tv Admin

  |  23 Oct 2023 1:19 PM IST

  • whatsapp
  • Telegram

ਟੋਰਾਂਟੋ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਸੱਤਾ ਵਿਚ ਆਉਣ ’ਤੇ ਭਾਰਤ ਨਾਲ ਪੇਸ਼ੇਵਰ ਸਬੰਧ ਬਹਾਲ ਕੀਤੇ ਜਾਣਗੇ। ਖਾਲਿਸਤਾਨ ਹਮਾਇਤੀਆਂ ਵੱਲੋਂ ਭਾਰਤੀ ਡਿਪਲੋਮੈਟਸ ਪ੍ਰਤੀ ਦਿਖਾਏ ਜਾ ਰਹੇ ਗੁੱਸੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕੈਨੇਫਾ ਵਿਚ ਵਧਦੇ ਹਿੰਦੂ ਫੋਬੀਆ ’ਤੇ ਚਿੰਤਾ ਜ਼ਾਹਰ ਕੀਤੀ। ਨੇਪਾਲੀ ਮੀਡੀਆ ਅਦਾਰੇ ‘ਨਮਸਤੇ ਰੇਡੀਓ ਟੋਰਾਂਟੋ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਨਵੀਂ ਦਿੱਲੀ ਨਾਲ ਪੇਸ਼ੇਵਰ ਰਿਸ਼ਤੇ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋ ਮੁਲਕਾਂ ਦਾ ਕਿਸੇ ਮੁੱਦੇ ’ਤੇ ਇਕ-ਦੂਜੇ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ ਪਰ ਜਵਾਬਦੇਹੀ ਤੈਅ ਕਰਨੀ ਵੀ ਜ਼ਰੂਰੀ ਹੈ।

ਖਾਲਿਸਤਾਨ ਹਮਾਇਤੀਆਂ ਵੱਲੋਂ ਕੱਢੀਆਂ ਰੈਲੀਆਂ ਦੀ ਤਿੱਖੀ ਨਿਖੇਧੀ

41 ਕੈਨੇਡੀਅਨ ਡਿਪਲੋਮੈਟਸ ਬਾਰੇ ਪੁੱਛੇ ਜਾਣ ’ਤੇ ਪਿਅਰੇ ਪੌਇਲੀਐਵ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਨਾ ਸਿਰਫ ਕੈਨੇਡਾ ਵਾਸੀਆਂ ਨੂੰ ਇਕ-ਦੂਜੇ ਵਿਰੁਧ ਖੜ੍ਹਾ ਕਰ ਰਹੇ ਹਨ ਸਗੋਂ ਵਿਦੇਸ਼ਾਂ ਨਾਲ ਸਬੰਧਾਂ ਵਿਚ ਨਿਘਾਰ ਆ ਰਿਹਾ ਹੈ। ਟਰੂਡੋ ਦੇ ਅੱਠ ਸਾਲ ਦੇ ਨਿਕੰਮੇ ਕਾਰਜਕਾਲ ਦੀ ਕੀਮਤ ਮੁਲਕ ਨੂੰ ਅਦਾ ਕਰਨੀ ਪੈ ਰਹੀ ਹੈ। ਟਰੂਡੋ ਦੀਆਂ ਗੈਰਪੇਸ਼ੇਵਰ ਨੀਤੀਆਂ ਕਰ ਕੇ ਭਾਰਤ ਸਣੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਕੈਨੇਡਾ ਦੇ ਸਬੰਧ ਵਿਗੜੇ। ਸ਼ਨਿੱਚਰਵਾਰ ਨੂੰ ਔਟਵਾ, ਟੋਰਾਂਟੋ ਅਤੇ ਵੈਨਕੂਵਰ ਵਿਖੇ ਖਾਲਿਸਤਾਨ ਹਮਾਇਤੀਆਂ ਵੱਲੋਂ ਕੱਢੀਆਂ ਕਾਰ ਰੈਲੀਆਂ ਅਤੇ ਰੋਸ ਵਿਖਾਵਿਆਂ ਦੀ ਵੀ ਪਿਅਰੇ ਪੌਇਲਐਵ ਨੇ ਨੁਕਤਾਚੀਨੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐਬਟਸਫੋਰਡ ਦੇ ਵੈਸ਼ਨੋ ਦੇਵੀ ਹਿੰਦੂ ਮੰਦਰ ਵਿਚ ਸ਼ੁੱਕਰਵਾਰ ਰਾਤ ਅਣਸੁਖਾਵੀਂ ਘਟਨਾ ਵਾਪਰੀ। ਟੋਰੀ ਆਗੂ ਨੇ ਕਿਹਾ ਕਿ ਹਰ ਸ਼ਖਸ ਨੂੰ ਬਗੈਰ ਕਿਸੇ ਡਰ ਤੋਂ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ ਅਤੇ ਹਿੰਦੂ ਮੰਦਰਾਂ ’ਤੇ ਪਿਛਲੇ ਸਮੇਂ ਦੌਰਾਨ ਹੋਏ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਕੰਜ਼ਰਵੇਟਿਵ ਪਾਰਟੀ ਹਿੰਦੂ ਧਰਮ ਦੀਆਂ ਸਿੱਖਿਆਵਾਂ ਨੂੰ ਰਾਹ ਦਸੇਰਾ ਮੰਨਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਇਲੀਐਵ ਮਿਸੀਸਾਗਾ ਵਿਖੇ ਨਵਰਾਤਰੀ ਸਮਾਗਮ ਵਿਚ ਸ਼ਾਮਲ ਹੋਏ ਅਤੇ ਹਿੰਦੂ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

Next Story
ਤਾਜ਼ਾ ਖਬਰਾਂ
Share it