Begin typing your search above and press return to search.
ਕ੍ਰਿਸਮਸ ਦੇ ਤੋਹਫਿਆਂ ਨੂੰ ਲੈ ਕੇ ਭੈਣ-ਭਰਾਵਾਂ ਦਾ ਝਗੜਾ ਜਾਨਲੇਵਾ ਸਾਬਤ ਹੋਇਆ
ਫਲੋਰੀਡਾ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਫਲੋਰੀਡਾ ਦੇ ਟੈਂਪਾ ਬੇਅ ਇਲਾਕੇ ਵਿਚ ਕ੍ਰਿਸਮਸ ਦੇ ਤੋਹਫਿਆਂ ਨੂੰ ਲੈ ਕੇ ਭੈਣ ਭਰਾਵਾਂ ਵਿਚ ਹੋਇਆ ਝਗੜਾ ਜਾਨਲੇਵਾ ਸਾਬਤ ਹੋਇਆ ਅਤੇ 14 ਸਾਲ ਦੇ ਭਰਾ ਨੇ 23 ਸਾਲਾ ਭੈਣ ਨੂੰ ਗੋਲੀ ਮਾਰ ਦਿਤੀ। ਪੁਲਿਸ ਨੇ ਦੱਸਿਆ ਕਿ ਤਿੰਨ ਭੈਣ ਭਰਾ ਸ਼ੌਪਿੰਗ ਕਰ ਕੇ ਪਰਤੇ ਤਾਂ 14 ਸਾਲ ਉਮਰ ਵਾਲਾ […]
By : Editor Editor
ਫਲੋਰੀਡਾ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਫਲੋਰੀਡਾ ਦੇ ਟੈਂਪਾ ਬੇਅ ਇਲਾਕੇ ਵਿਚ ਕ੍ਰਿਸਮਸ ਦੇ ਤੋਹਫਿਆਂ ਨੂੰ ਲੈ ਕੇ ਭੈਣ ਭਰਾਵਾਂ ਵਿਚ ਹੋਇਆ ਝਗੜਾ ਜਾਨਲੇਵਾ ਸਾਬਤ ਹੋਇਆ ਅਤੇ 14 ਸਾਲ ਦੇ ਭਰਾ ਨੇ 23 ਸਾਲਾ ਭੈਣ ਨੂੰ ਗੋਲੀ ਮਾਰ ਦਿਤੀ। ਪੁਲਿਸ ਨੇ ਦੱਸਿਆ ਕਿ ਤਿੰਨ ਭੈਣ ਭਰਾ ਸ਼ੌਪਿੰਗ ਕਰ ਕੇ ਪਰਤੇ ਤਾਂ 14 ਸਾਲ ਉਮਰ ਵਾਲਾ ਗੁੱਸੇ ਵਿਚ ਲਾਲ ਪੀਲਾ ਹੋ ਗਿਆ ਅਤੇ ਉਸ ਨੇ ਵੱਡੇ ਭਰਾ ਨੂੰ ਗੋਲੀ ਮਾਰਨ ਦੀ ਧਮਕੀ ਦਿਤੀ। ਇਕ ਰਿਸ਼ਤੇਦਾਰ ਨੇ ਵਿਚ ਪੈ ਕੇ ਮਾਮਲਾ ਸੁਲਝਾਉਣ ਦਾ ਯਤਨ ਕੀਤਾ ਪਰ ਇਸੇ ਦੌਰਾਨ 14 ਸਾਲ ਉਮਰ ਵਾਲਾ ਅੱਲ੍ਹੜ ਆਪਣੀ ਵੱਡੀ ਭੈਣ ਨਾਲ ਬਹਿਸਣ ਲੱਗਾ ਅਤੇ ਉਸ ਦੇ ਬੱਚੇ ਨੂੰ ਵੀ ਗੋਲੀ ਮਾਰਨ ਦੀ ਧਮਕੀ ਦਿਤੀ। ਇਸੇ ਦੌਰਾਨ ਗੋਲੀ ਚੱਲ ਗਈ ਅਤੇ ਭੈਣ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।
14 ਸਾਲ ਦੇ ਭਰਾ ਵੱਲੋਂ ਭੈਣ ਦਾ ਗੋਲੀਆਂ ਮਾਰ ਕੇ ਕਤਲ
ਪਨੇਲਸ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ 23 ਸਾਲਾ ਔਰਤ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ 11 ਮਹੀਨੇ ਅਤੇ ਛੇ ਸਾਲ ਹੈ। ਗੋਲੀ ਚੱਲਣ ਵੇਲੇ ਔਰਤ ਨੇ ਛੋਟਾ ਬੱਚਾ ਗੋਦੀ ਚੁੱਕਿਆ ਹੋਇਆ ਸੀ ਪਰ ਉਹ ਵਾਲ ਵਾਲ ਬਚ ਗਿਆ। ਸ਼ੈਰਿਫ ਬੌਬ ਗੁਐਲਟੀਅਰੀ ਨੇ ਕਿਹਾ ਕਿ ਮਸਲਾ ਪਰਵਾਰਕ ਝਗੜੇ ਤੋਂ ਸ਼ੁਰੂ ਹੋਇਆ ਅਤੇ 14 ਸਾਲ ਦੇ ਅੱਲ੍ਹੜ ਨੂੰ ਲੱਗ ਰਿਹਾ ਸੀ ਕਿ ਉਸ ਨੂੰ ਬਣਦਾ ਹੱਕ ਨਹੀਂ ਮਿਲਿਆ। ਸਟੋਰ ਵਿਚ ਖਰੀਦਦਾਰੀ ਦੌਰਾਨ ਵੀ ਤਿੰਨੋ ਭੈਣ ਭਰਾ ਆਪਣੀ ਮਾਂ ਨਾਲ ਬਹਿਸ ਕਰਦੇ ਸੁਣੇ ਗਏ ਸਨ। ਸ਼ੌਪਿੰਗ ਕਰਨ ਮਗਰੋਂ ਮਾਂ ਆਪਣੇ ਬੱਚਿਆਂ ਨੂੰ ਨਾਨੀ ਦੇ ਘਰ ਲੈ ਗਈ ਪਰ ਉਥੇ ਝਗੜਾ ਹੋਰ ਵਧ ਗਿਆ। ਬੱਚਿਆਂ ਨੇ ਮਾਮੇ ਵੀ ਝਗੜਾ ਨਿਬੇੜਨ ਦਾ ਯਤਨ ਕੀਤਾ ਅਤੇ 14 ਸਾਲ ਦੇ ਭਾਣਜੇ ਨੂੰ ਸ਼ਾਂਤ ਕਰਨ ਲਈ ਬਾਹਰ ਲੈ ਗਿਆ। ਕੁਝ ਦੇਰ ਤਾਂ ਉਹ ਸ਼ਾਂਤ ਰਿਹਾ ਪਰ ਵਾਰ ਵਾਰ ਕ੍ਰਿਸਮਸ ਤੋਹਫਿਆਂ ਦੀ ਗਿਣਤੀ ਉਸ ਦੇ ਗੁੱਸੇ ਨੂੰ ਵਧਾ ਰਹੀ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ 14 ਸਾਲ ਦੇ ਅੱਲ੍ਹੜ ਕੋਲ ਸੈਮੀਆਟੋਮੈਟਿਕ ਪਸਤੌਲ ਕਿਥੋਂ ਆਈ।
Next Story