Begin typing your search above and press return to search.

ਕੌਮਾਂਤਰੀ ਫ਼ਿਲਮ ਮੇਲੇ ’ਚ ਛਾਏਗੀ ਪੰਜਾਬੀ ਫ਼ਿਲਮ ‘ਅੱਧ ਚਾਨਣੀ ਰਾਤ’

ਚੰਡੀਗੜ੍ਹ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਫ਼ਿਲਮ ‘ਅੱਧ ਚਾਨਣੀ ਰਾਤ’ ਕੌਮਾਂਤਰੀ ਫਿਲਮ ਮੇਲੇ ਵਿੱਚ ਨਾਮ ਕਮਾਉਣ ਜਾ ਰਹੀ ਹੈ। ਇਸ ਫ਼ਿਲਮ ਦਾ ਵਰਲਡ ਪਰੀਮੀਅਰ 26 ਜਨਵਰੀ ਤੋਂ 6 ਫਰਵਰੀ ਨੂੰ ਹੋ ਰਹੇ 52ਵੇਂ ਰੌਟਰਡੈਮ ਕੌਮਾਂਤਰੀ ਫ਼ਿਲਮ ਮੇਲੇ ’ਤੇ ਹੋ ਰਿਹਾ ਹੈ। ਇਹ ਫ਼ਿਲਮ ਮੇਲੇ ਦੇ ਹਾਰਬਰ ਸੈਕਸ਼ਨ ਵਿਚ ਚੁਣੀ ਗਈ ਜਿਸ ਵਿਚ ਅੱਜ […]

ਕੌਮਾਂਤਰੀ ਫ਼ਿਲਮ ਮੇਲੇ ’ਚ ਛਾਏਗੀ ਪੰਜਾਬੀ ਫ਼ਿਲਮ ‘ਅੱਧ ਚਾਨਣੀ ਰਾਤ’
X

Hamdard Tv AdminBy : Hamdard Tv Admin

  |  17 April 2023 12:21 PM IST

  • whatsapp
  • Telegram

ਚੰਡੀਗੜ੍ਹ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਫ਼ਿਲਮ ‘ਅੱਧ ਚਾਨਣੀ ਰਾਤ’ ਕੌਮਾਂਤਰੀ ਫਿਲਮ ਮੇਲੇ ਵਿੱਚ ਨਾਮ ਕਮਾਉਣ ਜਾ ਰਹੀ ਹੈ।

ਇਸ ਫ਼ਿਲਮ ਦਾ ਵਰਲਡ ਪਰੀਮੀਅਰ 26 ਜਨਵਰੀ ਤੋਂ 6 ਫਰਵਰੀ ਨੂੰ ਹੋ ਰਹੇ 52ਵੇਂ ਰੌਟਰਡੈਮ ਕੌਮਾਂਤਰੀ ਫ਼ਿਲਮ ਮੇਲੇ ’ਤੇ ਹੋ ਰਿਹਾ ਹੈ। ਇਹ ਫ਼ਿਲਮ ਮੇਲੇ ਦੇ ਹਾਰਬਰ ਸੈਕਸ਼ਨ ਵਿਚ ਚੁਣੀ ਗਈ ਜਿਸ ਵਿਚ ਅੱਜ ਦੇ ਸਮੇਂ ਦੀਆਂ ਵਧੀਆ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਪਹਿਲਾਂ ਇਹ ਮੇਲਾ ਰੌਟਰਡਰਮ ਸ਼ਹਿਰ ਦੇ ਸਿਨੇਮਿਆਂ ਵਿਚ ਕਰਵਾਇਆ ਜਾਣਾ ਸੀ, ਪਰ ਯੂਰਪ ਵਿਚ ਓਮੀਕ੍ਰੌਨ ਕੋਵਿਡ ਦੇ ਕੇਸਾਂ ਚ ਵਾਧੇ ਕਾਰਨ ਇਸ ਸਾਲ ਵੀ ਇਹ ਮੇਲਾ ਔਨਲਾਈਨ ਕਰਵਾਇਆ ਜਾ ਰਿਹਾ ਹੈ।

2022 ਦਾ ਇਹ ਪਹਿਲਾ ਯੂਰਪੀ ਫ਼ਿਲਮ ਮੇਲਾ ਹੈ ਜਿਸਨੂੰ ਔਨਲਾਈਨ ਹੋਣਾ ਪਿਆ। ’ਅੱਧ ਚਾਨਣੀ ਰਾਤ’ ਗੁਰਵਿੰਦਰ ਸਿੰਘ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਗਿਆਨਪੀਠ ਵਿਜੇਤਾ ਗੁਰਦਿਆਲ ਸਿੰਘ ਦੇ ਲਿਖੇ ਇਸੇ ਨਾਂ ਦੇ ਨਾਵਲ ਤੋਂ ਪ੍ਰੇਰਿਤ ਹੈ, ਪਹਿਲੀ ਫ਼ਿਲਮ ’ਅੰਨ੍ਹੇ ਘੋੜੇ ਦਾ ਦਾਨ’ (ਵੈਨਿਸ ਫ਼ਿਲਮ ਮੇਲਾ, 2011) ਵੀ ਗੁਰਦਿਆਲ ਸਿੰਘ ਦੇ ਨਾਵਲ ਤੇ ਅਧਾਰਿਤ ਸੀ ਅਤੇ ਚੌਥੀ ਕੂਟ (ਕਾਨ੍ਹ ਫ਼ਿਲਮ ਮੇਲਾ, 2015) ਵਰਿਆਮ ਸੰਧੂ ਦੀਆਂ ਕਹਾਣੀਆਂ ਤੇ ਅਧਾਰਿਤ ਸੀ। ਪੰਜਾਬ ਦੇ ਪਿੰਡਾਂ ਦੀ ਕਹਾਣੀ ਦਰਸਾਉਂਦੀ

ਫ਼ਿਲਮ ’ਅੱਧ ਚਾਨਣੀ ਰਾਤ’ ਵਿਚ ਪੰਜਾਬੀ ਫ਼ਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਕੰਮ ਕੀਤਾ ਹੈ। ਮੁੱਖ ਕਿਰਦਾਰ ਮੋਦਨ ਦੇ ਰੂਪ ਵਿਚ ‘ਮਿੱਟੀ’, ‘ਕਿੱਸਾ ਪੰਜਾਬ’ ਅਤੇ ‘ਸਰਸਾ’ ਫ਼ਿਲਮਾਂ ਬਣਾਉਣ ਵਾਲੇ ਜਤਿੰਦਰ ਮੌਹਰ ਨੇ ਬਤੌਰ ਅਦਾਕਾਰ ਅਤੇ ਮੁੱਖ ਨਾਇਕਾ ਸੁੱਖੀ ਦਾ ਕਿਰਦਾਰ ਮੌਲੀ ਸਿੰਘ (ਬੰਬਈ ਵਿਚ ਅਜ਼ਾਦ ਫ਼ਿਲਮਾਂ ਦੀ ਨਿਰਮਾਤਾ ਅਤੇ ਪਬਲਿਸਿਸਟ) ਨੇ ਨਿਭਾਇਆ ਹੈ। ਥੀਏਟਰ ਅਤੇ ਸਿਨਮਾ ਦੇ ਨਾਮੀ ਕਲਾਕਾਰ ਸੈਮੂਅਲ ਜੌਹਨ (ਰੁਲਦੂ), ਰਾਜ ਸਿੰਘ ਜਿੰਝਰ (ਗੇਜਾ), ਅਤੇ ਧਰਮਿੰਦਰ ਕੌਰ (ਮਾਂ) ਦੇ ਕਿਰਦਾਰ ਨਿਭਾ ਰਹੇ ਹਨ।

Next Story
ਤਾਜ਼ਾ ਖਬਰਾਂ
Share it