ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਟਰਾਫ਼ੀ ਜਿੱਤੀ
ਨਵੀਂ ਦਿੱਲੀ, 27 ਮਈ, ਨਿਰਮਲ : ਕਈ ਦਿਨਾਂ ਤੋਂ ਆਈਪੀਐਲ ਦਾ ਰੋਮਾਂਚ ਚਲ ਰਿਹਾ ਸੀ। ਹੁਣ ਸਭ ਤੋਂ ਆਖਰ ਵਿਚ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਗਿਆ।ਹੁਣ ਜਾ ਕੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। 17ਵੇਂ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਟਰਾਫੀ […]
By : Editor Editor
ਨਵੀਂ ਦਿੱਲੀ, 27 ਮਈ, ਨਿਰਮਲ : ਕਈ ਦਿਨਾਂ ਤੋਂ ਆਈਪੀਐਲ ਦਾ ਰੋਮਾਂਚ ਚਲ ਰਿਹਾ ਸੀ। ਹੁਣ ਸਭ ਤੋਂ ਆਖਰ ਵਿਚ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਗਿਆ।ਹੁਣ ਜਾ ਕੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। 17ਵੇਂ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਟਰਾਫੀ ਤੇ ਕਬਜ਼ਾ ਕੀਤਾ। ਟੀਮ ਨੇ 10 ਸਾਲ ਬਾਅਦ ਇਹ ਖਿਤਾਬ ਜਿੱਤਿਆ ਹੈ। ਪਿਛਲੀ ਵਾਰ ਕੋਲਕਾਤਾ 2014 ਵਿਚ ਚੈਂਪੀਅਨ ਬਣੀ ਸੀ। ਵੈਂਕਟੇਸ਼ ਅਈਅਰ ਨੇ 11ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਸ਼ਾਹਬਾਜ਼ ਅਹਿਮਦ ਦੀ ਤੀਜੀ ਗੇਂਦ ਤੇ ਰਨ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਕੇਕੇਆਰ ਨੂੰ ਖਿਤਾਬ ਜਿੱਤਣ ਤੇ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਜਦਕਿ ਉਪ ਜੇਤੂ ਐਸਆਰਐਚ ਨੇ 12.50 ਕਰੋੜ ਰੁਪਏ ਜਿੱਤੇ। ਤੀਜੇ ਸਥਾਨ ਤੇ ਰਹੀ ਰਾਜਸਥਾਨ ਰਾਇਲਜ਼ ਨੂੰ 7 ਕਰੋੜ ਅਤੇ ਚੌਥੇ ਸਥਾਨ ਤੇ ਰਹੀ ਰਾਇਲ ਚੈਲੰਜਰਜ਼ ਬੰਗਲੌਰ ਨੂੰ 6.50 ਕਰੋੜ ਰੁਪਏ ਮਿਲੇ ਹਨ।
ਇਸ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਆਰੇਂਜ ਕੈਪ, ਹਰਸ਼ਲ ਪਟੇਲ ਨੂੰ ਪਰਪਲ ਕੈਪ, ਜਦਕਿ ਨਰਾਇਣ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਰਿਹਾ। ਅੰਤਮ ਪੇਸ਼ਕਾਰੀ ਸਮਾਰੋਹ ਵਿੱਚ ਉਭਰਦੇ ਪਲੇਅਰ ਆਫ ਦਾ ਈਅਰ, ਸੁਪਰ ਸਟਰਾਈਕਰ ਆਫ ਦਾ ਸੀਜ਼ਨ, ਪਲੇਅਰ ਆਫ ਦਾ ਟੂਰਨਾਮੈਂਟ, ਗੇਮਚੇਂਜਰ ਆਫ ਦਾ ਈਅਰ, ਮੋਸਟ ਫੋਰ ਅਤੇ ਮੈਕਸੀਮਮ ਸਿਕਸਜ਼ ਆਦਿ ਐਵਾਰਡ ਵੀ ਦਿੱਤੇ ਗਏ।