ਕੈਲੇਡਨ ਵਿਚ 2 ਮਕਾਨ ਸੜ ਕੇ ਸੁਆਹ, 2 ਦਾ ਹੋਇਆ ਭਾਰੀ ਨੁਕਸਾਨ
ਕੈਲੇਡਨ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਚ ਅੱਗ ਲੱਗਣ ਕਾਰਨ ਦੋ ਖਾਲੀ ਮਕਾਨ ਸੜ ਕੇ ਸੁਆਹ ਹੋ ਗਏ ਜਦਕਿ ਦੋ ਹੋਰਨਾਂ ਨੂੰ ਨੁਕਸਾਨ ਪੁੱਜਾ ਹੈ। ਕੈਲੇਡਨ ਫਾਇਰ ਫਾਇਟਰਜ਼ ਨੂੰ ਸਵੈਂਪ ਸਪੈਰੋ ਕੋਰਟ ਇਲਾਕੇ ਵਿਚ ਸੱਦਿਆ ਗਿਆ ਜਿਥੇ ਅੱਗ ਦੇ ਭਾਂਬੜ ਮਚਦੇ ਦੇਖੇ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਖਾਲੀ […]
By : Editor Editor
ਕੈਲੇਡਨ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਚ ਅੱਗ ਲੱਗਣ ਕਾਰਨ ਦੋ ਖਾਲੀ ਮਕਾਨ ਸੜ ਕੇ ਸੁਆਹ ਹੋ ਗਏ ਜਦਕਿ ਦੋ ਹੋਰਨਾਂ ਨੂੰ ਨੁਕਸਾਨ ਪੁੱਜਾ ਹੈ। ਕੈਲੇਡਨ ਫਾਇਰ ਫਾਇਟਰਜ਼ ਨੂੰ ਸਵੈਂਪ ਸਪੈਰੋ ਕੋਰਟ ਇਲਾਕੇ ਵਿਚ ਸੱਦਿਆ ਗਿਆ ਜਿਥੇ ਅੱਗ ਦੇ ਭਾਂਬੜ ਮਚਦੇ ਦੇਖੇ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।
ਖਾਲੀ ਮਕਾਨਾਂ ਵਿਚ ਲੱਗੀ ਅੱਗ ਬਾਰੇ ਕੀਤੀ ਜਾ ਰਹੀ ਪੜਤਾਲ
ਫਾਇਰ ਫਾਈਟਰਜ਼ ਵੱਲੋਂ ਨਾਲ ਲਗਦੇ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਇਆ ਗਿਆ ਅਤੇ ਇਹ ਵੀ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਨਾ ਪੁੱਜੇ। ਘਰਾਂ ਵਿਚ ਭਾਵੇਂ ਕੋਈ ਰਹਿੰਦਾ ਨਹੀਂ ਸੀ ਪਰ ਜ਼ਰੂਰਤ ਦਾ ਹਰ ਸਮਾਨ ਮੌਜੂਦ ਸੀ। ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਵਿਚ ਘੱਟੋ ਘੱਟ ਤਿੰਨ ਘੰਟੇ ਦਾ ਸਮਾਂ ਲੱਗਾ ਅਤੇ 18 ਫਾਇਰ ਟਰੱਕਸ ਸਣੇ 40 ਫਾਇਰ ਫਾਈਟਰਜ਼ ਨੇ ਕਰੜੀ ਮੁਸ਼ੱਕਤ ਕੀਤੀ। ਹਾਦਸੇ ਦੌਰਾਨ ਕਿਸੇ ਨੂੰ ਕੋਈ ਸੱਟ ਫੇਟ ਲੱਗਣ ਦੀ ਰਿਪੋਰਟ ਨਹੀਂ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਕੋਲ ਹਾਦਸੇ ਦੀ ਸਰਵੇਲੈਂਸ ਵੀਡੀਓ ਮੌਜੂਦ ਹੈ ਜਿਸ ਦੀ ਪੜਤਾਲ ਕਰਦਿਆਂ ਹਰ ਪਹਿਲੂ ਨੂੰ ਘੋਖਣ ਦਾ ਯਤਨ ਕੀਤਾ ਜਾਵੇਗਾ।