ਕੈਲਗਰੀ ਵਿਖੇ ਗੋਲੀਬਾਰੀ ਦੇ ਮਾਮਲੇ ’ਚ 14 ਸਾਲ ਦਾ ਅੱਲ੍ਹੜ ਗ੍ਰਿਫ਼ਤਾਰ
ਕੈਲਗਰੀ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸ਼ੌਪਿੰਗ ਸੈਂਟਰ ਵਿਚ ਸੋਮਵਾਰ ਨੂੰ ਗੋਲੀਆਂ ਮਾਰ ਕੇ ਇਕ ਜਣੇ ਦੀ ਹੱਤਿਆ ਅਤੇ ਦੋ ਜਣਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 14 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਉਸ ਦੇ 18 ਸਾਲ ਦੇ ਭਰਾ ਨੂੰ ਵੀ […]
By : Editor Editor
ਕੈਲਗਰੀ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸ਼ੌਪਿੰਗ ਸੈਂਟਰ ਵਿਚ ਸੋਮਵਾਰ ਨੂੰ ਗੋਲੀਆਂ ਮਾਰ ਕੇ ਇਕ ਜਣੇ ਦੀ ਹੱਤਿਆ ਅਤੇ ਦੋ ਜਣਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 14 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਉਸ ਦੇ 18 ਸਾਲ ਦੇ ਭਰਾ ਨੂੰ ਵੀ ਕਤਲ ਦੀ ਵਾਰਦਾਤ ਵਿਚ ਸਹਾਇਕ ਮੰਨਿਆ ਗਿਆ ਹੈ। ਸਟਾਫ ਸਾਰਜੈਂਟ ਸ਼ੌਨ ਗ੍ਰੈਗਸਨ ਨੇ ਦੱਸਿਆ ਕਿ ਸ਼ੱਕੀਆਂ ਦੀ ਗੱਡੀ ਬਾਰੇ ਪਤਾ ਲੱਗਣ ਮਗਰੋਂ ਹੈਲੀਕਾਪਟਰ ਰਾਹੀਂ ਇਸ ਦਾ ਪਿੱਛਾ ਕੀਤਾ ਗਿਆ ਅਤੇ ਕੁਝ ਦੇਰ ਬਾਅਦ ਕਾਲੇ ਰੰਗ ਦਾ ਇਹ ਟਰੱਕ ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਵਿਚ ਲਾਵਾਰਸ ਮਿਲਿਆ।
18 ਸਾਲ ਦੇ ਭਰਾ ਵਿਰੁੱਧ ਸਹਾਇਕ ਹੋਣ ਦੇ ਦੋਸ਼ ਲੱਗੇ
ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਕਾਰਵਾਈ ਸ਼ੁਰੂ ਕੀਤੀ ਤਾਂ ਸ਼ੱਕੀ ਕਾਬੂ ਆ ਗਏ। ਟ੍ਰਾਂਸ ਕੈਨੇਡਾ ਸੈਂਟਰ ਵਿਖੇ ਹੋਈ ਗੋਲੀਬਾਰੀ ਦੌਰਾਨ ਮਰਨ ਵਾਲੇ ਦਾ ਪੋਸਟਮਾਰਟਮ 16 ਨਵੰਬਰ ਨੂੰ ਕੀਤਾ ਜਾਵੇਗਾ ਅਤੇ ਦੋਹਾਂ ਸ਼ੱਕੀਆਂ ਦੀ ਅਦਾਲਤ ਵਿਚ ਪੇਸ਼ੀ ਵੀ 16 ਨਵੰਬਰ ਨੂੰ ਹੀ ਹੋਣੀ ਹੈ। ਕੈਲਗਰੀ ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿਤਾ ਗਿਆ ਅਤੇ ਇਹ ਮੌਜੂਦਾ ਗੈਂਗਵਾਰ ਦਾ ਸਿੱਟਾ ਹੋ ਸਕਦੀ ਹੈ। ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਗੈਂਗਵਾਰ ਵਿਚ ਕਿਹੜੇ ਕਿਹੜੇ ਗਿਰੋਹ ਸ਼ਾਮਲ ਹਨ।