Begin typing your search above and press return to search.

ਕੈਲਗਰੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ ਜਨਤਕ

ਕੈਲਗਰੀ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸ਼ੌਪਿੰਗ ਸੈਂਟਰ ਵਿਚ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ ਜਨਤਕ ਕਰ ਦਿਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਟ੍ਰਾਂਸ ਕੈਨੇਡਾ ਸੈਂਟਰ ਮਰਨ ਵਾਲਾ 23 ਸਾਲ ਦਾ ਰਾਮੀ ਹਜ ਅਲੀ ਸੀ ਜਿਸ ਉਤੇ ਹਮਲੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਕੈਲਗਰੀ ਦੇ ਉਤਰ ਪੂਰਬੀ […]

ਕੈਲਗਰੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ ਜਨਤਕ
X

Editor EditorBy : Editor Editor

  |  17 Nov 2023 7:11 AM GMT

  • whatsapp
  • Telegram

ਕੈਲਗਰੀ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸ਼ੌਪਿੰਗ ਸੈਂਟਰ ਵਿਚ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ ਜਨਤਕ ਕਰ ਦਿਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਟ੍ਰਾਂਸ ਕੈਨੇਡਾ ਸੈਂਟਰ ਮਰਨ ਵਾਲਾ 23 ਸਾਲ ਦਾ ਰਾਮੀ ਹਜ ਅਲੀ ਸੀ ਜਿਸ ਉਤੇ ਹਮਲੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਕੈਲਗਰੀ ਦੇ ਉਤਰ ਪੂਰਬੀ ਇਲਾਕੇ ਦੇ ਮਾਰਲਬ੍ਰੋਅ ਪਾਰਕ ਵਿਚ ਹੋਈ ਵਾਰਦਾਤ ਮਗਰੋਂ ਪੁਲਿਸ ਨੇ 14 ਸਾਲ ਦੇ ਅੱਲ੍ਹੜ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਜਦਕਿ ਇਸ ਵੱਡੇ ਭਰਾ ਵਿਰੁੱਧ ਵਾਰਦਾਤ ਵਿਚ ਸਹਾਇਕ ਹੋਣ ਦੇ ਦੋਸ਼ ਲੱਗੇ।

23 ਸਾਲ ਦੇ ਰਾਮੀ ਹਜ ਅਲੀ ਨੂੰ ਦਿਨ ਦਿਹਾੜੇ ਮਾਰੀ ਗਈ ਸੀ ਗੋਲੀ

ਛੋਟੇ ਭਰਾ ਵਿਰੁੱਧ ਇਰਾਦਾ ਕਤਲ ਦੇ ਦੋ ਦੋਸ਼ ਵੀ ਆਇਦ ਕੀਤੇ ਗਏ ਕਿਉਂਕਿ ਗੋਲੀਬਾਰੀ ਦੌਰਾਨ ਇਕ ਔਰਤ ਸਣੇ ਦੋ ਜਣੇ ਜ਼ਖਮੀ ਹੋਏ ਸਨ। ਇਸੇ ਦੌਰਾਨ ਕੈਲਗਰੀ ਪੁਲਿਸ ਨੇ ਦੱਸਿਆ ਕਿ ਵਾਰਦਾਤ ਦਾ ਤੀਜਾ ਸ਼ੱਕੀ ਮੈਮੋਰੀਅਲ ਡਰਾਈਵ ਇਲਾਕੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਤੀਜੇ ਸ਼ੱਕੀ ਵਿਰੁੱਧ ਕਿਹੜੇ ਦੋਸ਼ ਆਇਦ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it