‘ਕੈਰੀ ਆਨ ਜੱਟਾ-3’ ਨੇ ਪਹਿਲੇ ਹੀ ਦਿਨ ਰਚਿਆ ਇਤਿਹਾਸ
ਭਾਰਤ ’ਚੋਂ ਕੀਤੀ 6 ਕਰੋੜ ਗਰੋਸ ਕੁਲੈਕਸ਼ਨ ਬਣ ਗਈ 6 ਕਰੋੜ ਦੀ ਓਪਨਿੰਗ ਵਾਲੀ ਪਹਿਲੀ ਪੰਜਾਬੀ ਫਿਲਮ 30 ਦੇਸ਼ਾਂ ਵਿੱਚ ਕੀਤੀ ਗਈ ਹੈ ‘ਕੈਰੀ ਆਨ ਜੱਟਾ-3’ ਰਿਲੀਜ਼ ਚੰਡੀਗੜ੍ਹ, 30 ਜੂਨ (ਸ਼ੇਖਰ ਰਾਏ) : ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਦੇ ਸਿਨੇਮਾ ਘਰਾਂ ਵਿੱਚ ਪਹਿਲੇ ਦਿਨ ਨੇ ਇਹ ਸਾਬਤ ਕਰ […]

By : Editor (BS)
ਭਾਰਤ ’ਚੋਂ ਕੀਤੀ 6 ਕਰੋੜ ਗਰੋਸ ਕੁਲੈਕਸ਼ਨ
ਬਣ ਗਈ 6 ਕਰੋੜ ਦੀ ਓਪਨਿੰਗ ਵਾਲੀ ਪਹਿਲੀ ਪੰਜਾਬੀ ਫਿਲਮ
30 ਦੇਸ਼ਾਂ ਵਿੱਚ ਕੀਤੀ ਗਈ ਹੈ ‘ਕੈਰੀ ਆਨ ਜੱਟਾ-3’ ਰਿਲੀਜ਼
ਚੰਡੀਗੜ੍ਹ, 30 ਜੂਨ (ਸ਼ੇਖਰ ਰਾਏ) : ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਦੇ ਸਿਨੇਮਾ ਘਰਾਂ ਵਿੱਚ ਪਹਿਲੇ ਦਿਨ ਨੇ ਇਹ ਸਾਬਤ ਕਰ ਦਿੱਤਾ ਕਿ ਸੱਚਮੁੱਚ ਦਰਸ਼ਕਾਂ ਨੂੰ ਇਸ ਫਿਲਮ ਦੀ ਉਡੀਕ ਸੀ। ਕੈਰੀ ਆਨ ਜੱਟਾ 3 ਨੇ ਭਾਰਤ ਵਿੱਚ ਹੁਣ ਤੱਕ ਦੀ ਸਾਰੀ ਪੰਜਾਬੀ ਫਿਲਮਾਂ ਦੇ ਪਹਿਲੇ ਦਿਨ ਦੀ ਕੁਲੈਕਸ਼ਨ ਯਾਨੀ ਕਿ ਓਪਨਿੰਗ ਦੇ ਰਿਕਾਰਡ ਤੋੜ ਦਿੱਤੇ ਨੇ ਅਤੇ ਪਹਿਲੇ ਦਿਨ ਭਾਰਤ ਵਿੱਚੋਂ 6 ਕਰੌੜ ਦੀ ਗਰੋਸ ਕੁਲੈਕਸ਼ਨ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।
ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੋਸ਼ਿਕ ਸਟਾਰਰ ਫਿਲਮ ਕੈਰੀ ਆਨ ਜੱਟਾ 3 ਦੀ ਐਡਵਾਂਸ ਬੂਕਿੰਗ 27 ਜੂਨ ਨੂੰ ਹੀ ਖੁੱਲ ਚੁੱਕੀ ਸੀ ਹਾਲਾਂਕਿ ਫਿਲਮ 29 ਜੂਨ ਨੂੰ ਇਦ ਮੌਕੇ ਰਿਲੀਜ਼ ਹੋਈ। ਐਡਵਾਂਸ ਬੂਕਿੰਗ ਸ਼ੁਰੂ ਹੁੰਦੇ ਹੀ ਦਰਸ਼ਕਾਂ ਨੇ ਬੂਕਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਪੂਰੇ ਭਾਰਤ ਵਿੱਚ ਕੈਰੀ ਆਨ ਜੱਟਾ 3 ਦੇ ਰਿਲੀਜ਼ ਤੋਂ ਪਹਿਲਾਂ ਹੀ 28 ਜੂਨ ਤੱਕ ਇਸ ਦੇ ਬਹੁਤ ਸਾਰੇ ਸ਼ੋਅਜ਼ ਹਾਊਸ ਫੁਲ ਦਿਖਣੇ ਸ਼ੁਰੂ ਹੋ ਗਏ ਸੀ329 ਜੂਨ ਰਿਲੀਜ਼ ਵਾਲੇ ਦਿਨ ਜਦੋਂ ਬਾਲੀਵੁੱਡ ਦੀ ਫਿਲਮ ’ਸੱਤਿਆਪ੍ਰੇਮ ਕੀ ਕਥਾ’ ਜਿਸ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ਵਿੱਚ ਨੇ ਉਹ ਵੀ ਨਾਲ ਰਿਲੀਜ਼ ਹੋਈ ਮੁਕਾਬਲਾ ਜ਼ਬਰਦਸਤ ਸੀ ਪਰ ਦਿੱਲੀ ਵਰਗੇ ਸ਼ਹਿਰ ਵਿੱਚ ਵੀ ਕੈਰੀ ਆਨ ਜੱਟਾ 3 ਵੱਲ ਦਰਸ਼ਕਾਂ ਦਾ ਰੂਝਾਨ ਜ਼ਿਆਦਾ ਦੇਖਣ ਨੂੰ ਮਿਲਿਆ।


