ਕੈਨੇਡੀਅਨ ਮੀਡੀਆ ਅਦਾਰਿਆਂ ਵੱਲੋਂ ਮੈਟਾ ਵਿਰੁੱਧ ਸ਼ਿਕਾਇਤ ਦਾਇਰ
ਟੋਰਾਂਟੋ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮੈਟਾ ਵੱਲੋਂ ਕੈਨੇਡਾ ਵਿਚ ਆਪਣੇ ਪਲੈਟਫਾਰਮਾਂ ਤੋਂ ਖਬਰਾਂ ਹਟਾਉਣ ਦੇ ਫੈਸਲੇ ਨੂੰ ਮੁਕਾਬਲੇਬਾਜ਼ੀ ਦੇ ਵਿਰੁਧ ਕਰਾਰ ਦਿੰਦਿਆਂ ਸੀ.ਬੀ.ਸੀ., ਰੇਡੀਓ ਕੈਨੇਡਾ ਅਤੇ ਕਈ ਹੋਰ ਮੀਡੀਆ ਅਦਾਰਿਆਂ ਵੱਲੋਂ ਕੰਪੀਟਿਸ਼ਨ ਬਿਊਰੋ ਨੂੰ ਮਾਮਲੇ ਦੀ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਹੈ। ਮੀਡੀਆ ਅਦਾਰਿਆਂ ਵੱਲੋਂ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਬਿਲ […]
By : Editor (BS)
ਟੋਰਾਂਟੋ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮੈਟਾ ਵੱਲੋਂ ਕੈਨੇਡਾ ਵਿਚ ਆਪਣੇ ਪਲੈਟਫਾਰਮਾਂ ਤੋਂ ਖਬਰਾਂ ਹਟਾਉਣ ਦੇ ਫੈਸਲੇ ਨੂੰ ਮੁਕਾਬਲੇਬਾਜ਼ੀ ਦੇ ਵਿਰੁਧ ਕਰਾਰ ਦਿੰਦਿਆਂ ਸੀ.ਬੀ.ਸੀ., ਰੇਡੀਓ ਕੈਨੇਡਾ ਅਤੇ ਕਈ ਹੋਰ ਮੀਡੀਆ ਅਦਾਰਿਆਂ ਵੱਲੋਂ ਕੰਪੀਟਿਸ਼ਨ ਬਿਊਰੋ ਨੂੰ ਮਾਮਲੇ ਦੀ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਹੈ। ਮੀਡੀਆ ਅਦਾਰਿਆਂ ਵੱਲੋਂ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਬਿਲ ਸੀ-18 ਦੀ ਹਮਾਇਤ ਵੀ ਕੀਤੀ ਗਈ ਹੈ। ਦੱਸ ਦੇਈਏ ਕਿ ਫੇਸਬੁਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਕੈਨੇਡਾ ਦੇ ਆਨਲਾਈਨ ਨਿਊਜ਼ ਐਕਟ ਦੇ ਜਵਾਬ ਵਿਚ ਕੈਨੇਡੀਅਨ ਵਰਤੋਕਾਰਾਂ ਨੂੰ ਆਪਣੇ ਪਲੈਟਫਾਰਮ ’ਤੇ ਖਬਰਾਂ ਦੀ ਉਪਲਬਧਤਾ ਨਹੀਂ ਕਰਵਾਏਗੀ। ਨਵੇਂ ਕਾਨੂੰਨ ਦਾ ਮਕਸਦ ਗੂਗਲ ਅਤੇ ਫੇਸਬੁਕ ਵਰਗੀਆਂ ਡਿਜੀਟਲ ਕੰਪਨੀਆਂ ਦੇ ਪਲੈਟਫਾਰਮ ’ਤੇ ਖਬਰਾ ਪ੍ਰਕਾਸ਼ਤ ਕਰਨ ਜਾਂ Çਲੰਕ ਕਰਨ ’ਤੇ ਇਨ੍ਹਾਂ ਕੰਪਨੀਆਂ ਨੂੰ ਕੈਨੇਡੀਅਨ ਨਿਊਜ਼ ਆਊਟਲੈਟਸ ਨੂੰ ਬਣਦਾ ਮੁਆਵਜ਼ਾ ਯਕੀਨੀ ਬਣਾਉਣਾ ਹੈ।