ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਇਸ ਵਾਰ ਓਕਵਿਲ ਵਿਖੇ 18 ਨਵੰਬਰ ਨੂੰ …
ਇਹ ਸਮਾਗ਼ਮ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈਬਰੈਂਪਟਨ, (ਡਾ. ਝੰਡ) - ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਇਸ ਵਾਰ ਸ਼ਨੀਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਓਕਵਿਲ ਵਿਖੇ ਕਰਵਾਇਆ ਜਾ ਰਿਹਾ ਹੈ। ਬ੍ਰਹਿਮੰਡੀ-ਸ਼ਾਇਰ ਗੁਰੂ ਨਾਨਕ ਦੇਵ ਜੀ ਦੇ 554’ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਵੀ-ਦਰਬਾਰ ਦਾ […]
By : Hamdard Tv Admin
ਇਹ ਸਮਾਗ਼ਮ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ
ਬਰੈਂਪਟਨ, (ਡਾ. ਝੰਡ) - ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਇਸ ਵਾਰ ਸ਼ਨੀਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਓਕਵਿਲ ਵਿਖੇ ਕਰਵਾਇਆ ਜਾ ਰਿਹਾ ਹੈ। ਬ੍ਰਹਿਮੰਡੀ-ਸ਼ਾਇਰ ਗੁਰੂ ਨਾਨਕ ਦੇਵ ਜੀ ਦੇ 554’ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਵੀ-ਦਰਬਾਰ ਦਾ ਇਹ ਸਮਾਗ਼ਮ ਬਾਅਦ ਦੁਪਹਿਰ 3.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਹੋਵੇਗਾ।
ਸਮਾਗ਼ਮ ਦੌਰਾਨ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ ਅਤੇ ਗਾਇਕ ਆਪਣੀਆਂ ਰਚਨਾਵਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਅਤੇ ਹੋਰ ਕਈ ਵਿਸ਼ਿਆਂ ਨਾਲ ਸਬੰਧਿਤ ਪੇਸ਼ ਕਰਨਗੇ। ਬਰੈਂਪਟਨ, ਮਿਸੀਸਾਗਾ, ਮਾਂਟਰੀਆਲ ਅਤੇ ਆਸ-ਪਾਸ ਦੇ ਹੋਰ ਸ਼ਹਿਰਾਂ ਤੋਂ ਬਹੁਤ ਸਾਰੇ ਵਿਦਵਾਨ ਕਵੀ ਸੱਜਣ ਇਸ ਸਮਾਗ਼ਮ ਵਿਚ ਸ਼ਿਰਤਕ ਕਰਨ ਲਈ ਪਹੁੰਚ ਰਹੇ ਹਨ। ਪ੍ਰਬੰਧਕਾਂ ਵੱਲੋਂ ਸਮਾਗ਼ਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਆਏ ਮਹਿਮਾਨਾਂ ਦੇ ਲਈ ਸਨੈਕਸ, ਚਾਹ-ਪਾਣੀ ਅਤੇ ਖਾਣੇ ਦਾ ਉਮਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸਮਾਗ਼ਮ ਵਿਚ ਪਹੁੰਚਣ ਲਈ ਸਾਰਿਆਂ ਨੂੰ ਖੁੱਲ੍ਹਾ-ਸੱਦਾ ਹੈ। ਇਸ ਸਮਾਗ਼ਮ ਦਾ ਸਥਾਨ Iroquois Ridge Community Centre, 1051 Glenashoton Drive, Oakville, Ontario – L6H 6Z4 ਰੱਖਿਆ ਗਿਆ ਹੈ।
ਇਸ ਸਮਾਗ਼ਮ ਵਿਚ ਪਹੁੰਚਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਨਿੱਜੀ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਵਿਅੱਕਤੀਆਂ ਕੋਲ ਉੱਥੇ ਜਾਣ ਲਈ ਲੋੜੀਂਦਾ ਇੰਤਜ਼ਾਮ ਨਹੀਂ ਹੈ, ਉਹ ਇਸ ਦਿਨ ਬਾਅਦ ਦੁਪਹਿਰ ਠੀਕ 2.00 ਵਜੇ ਤੱਕ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਨਿਸ਼ਾਨ ਸਾਹਿਬ ਦੇ ਕੋਲ ਆ ਕੇ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਸਮਾਗ਼ਮ ਦੇ ਪ੍ਰਬੰਧਕਾਂ ਕੋਲੋਂ ਹੇਠ ਲਿਖੇ ਸੰਪਰਕ ਨੰਬਰਾਂ ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ:
ਡਾ. ਪਰਗਟ ਸਿੰਘ ਬੱਗਾ (905-581-8901)
ਗੁਰਿੰਦਰ ਸਿੰਘ ਮੱਲ੍ਹੀ (905-880-0772)
ਜਰਨੈਲ ਸਿੰਘ ਮੱਲ੍ਹੀ (905-899-7779)
ਤਲਵਿੰਦਰ ਸਿੰਘ ਮੰਡ (416-904-3500)
ਮਲੂਕ ਸਿੰਘ ਕਾਹਲੋਂ (905-497-1216)