ਕੈਨੇਡੀਅਨ ਨਾਗਰਿਕਾਂ ਦੇ ਬਾਕੀ ਵੀਜ਼ੇ ਵੀ ਜਲਦ ਬਹਾਲ ਹੋਣ ਦੀ ਉਮੀਦ
ਔਟਵਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਸ ਦੇ ਨਾਗਰਿਕਾਂ ਨੂੰ ਬਤੌਰ ਟੂਰਿਸਟ ਅਤੇ ਰੁਜ਼ਗਾਰ ਵੀਜ਼ਾ ’ਤੇ ਜਲਦ ਭਾਰਤ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ ਪਰ ਦੂਜੇ ਪਾਸੇ ਸਰੀ ਵਿਖੇ ਐਤਵਾਰ ਨੂੰ ਹੋਈ ਰਾਏਸ਼ੁਮਾਰੀ ਦੋਹਾਂ ਮੁਲਕਾਂ ਦੇ ਕੂਟਨੀਤਕ ਰਿਸ਼ਤਿਆਂ ਵਿਚ ਖਿਚਾਅ ਪੈਦਾ ਕਰ ਗਈ। ਕੈਨੇਡੀਅਨ ਨਾਗਰਿਕਾਂ ਨੂੰ 9 […]
By : Hamdard Tv Admin
ਔਟਵਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਸ ਦੇ ਨਾਗਰਿਕਾਂ ਨੂੰ ਬਤੌਰ ਟੂਰਿਸਟ ਅਤੇ ਰੁਜ਼ਗਾਰ ਵੀਜ਼ਾ ’ਤੇ ਜਲਦ ਭਾਰਤ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ ਪਰ ਦੂਜੇ ਪਾਸੇ ਸਰੀ ਵਿਖੇ ਐਤਵਾਰ ਨੂੰ ਹੋਈ ਰਾਏਸ਼ੁਮਾਰੀ ਦੋਹਾਂ ਮੁਲਕਾਂ ਦੇ ਕੂਟਨੀਤਕ ਰਿਸ਼ਤਿਆਂ ਵਿਚ ਖਿਚਾਅ ਪੈਦਾ ਕਰ ਗਈ। ਕੈਨੇਡੀਅਨ ਨਾਗਰਿਕਾਂ ਨੂੰ 9 ਸ਼੍ਰੇਣੀਆਂ ਅਧੀਨ ਵੀਜ਼ੇ ਨਹੀਂ ਮਿਲ ਰਹੇ ਜਿਨ੍ਹਾਂ ਵਿਚ ਪੱਤਰਕਾਰ, ਮਿਸ਼ਨਰੀ ਅਤੇ ਵਿਦਿਆਰਥੀ ਸ਼ਾਮਲ ਹਨ ਜਦਕਿ ਦੂਜੇ ਪਾਸੇ ਭਾਰਤੀ ਯੂਨੀਵਰਸਿਟੀਜ਼ ਅਤੇ ਕੈਨੇਡੀਅਨ ਵਿਦਿਅਕ ਅਦਾਰਿਆਂ ਦਰਮਿਆਨ ਹੋਏ ਇਕਰਾਰਨਾਮਿਆਂ ਕਾਰਨ ਵੀਜ਼ਾ ਰੋਕਾਂ ਖਤਮ ਕਰਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ।
ਫੈਡਰਲ ਸਰਕਾਰ ਨੇ ਕਿਹਾ, ਜਲਦ ਬਦਲ ਸਕਦੇ ਨੇ ਹਾਲਾਤ
ਕੈਨੇਡਾ ਸਰਕਾਰ ਵੱਲੋਂ ਕੀਤੀ ਇਹ ਟਿੱਪਣੀ ਕਿ ਹਾਲਾਤ ਜਲਦ ਬਦਲ ਸਕਦੇ ਹਨ, ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਹਿੰਦੀਆਂ ਵੀਜ਼ਾ ਸ਼੍ਰੇਣੀਆਂ ਅਧੀਨ ਭਾਰਤ ਸਰਕਾਰ ਵੱਲੋਂ ਲਾਈ ਰੋਕ ਕਿਸੇ ਵੀ ਵੇਲੇ ਹਟਾਈ ਜਾ ਸਕਦੀ ਹੈ। ਫਿਲਹਾਲ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਬਹਾਲ ਕੀਤੇ ਗਏ ਹਨ। ਦੂਜੇ ਪਾਸੇ ਸਰੀ ਵਿਖੇ ਐਤਵਾਰ ਨੂੰ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਦੇ ਦੂਜੇ ਪੜਾਅ ਦੌਰਾਨ 65,700 ਵੋਟਾਂ ਪੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਰੈਫਰੈਂਡਮ ਦੇ ਪ੍ਰਬੰਧਕ ਇਸ ਨੂੰ ਵੱਡੀ ਕਾਮਯਾਬੀ ਦੱਸ ਰਹੇ ਹਨ। ਇਸ ਤੋਂ ਪਹਿਲਾਂ ਸਰੀ ਵਿਖੇ 10 ਸਤੰਬਰ ਨੂੰ ਰੈਫਰੈਂਡਮ ਕਰਵਾਇਆ ਗਿਆ ਸੀ ਅਤੇ ਹੁਣ 2024 ਵਿਚ ਐਲਬਰਟਾ ਦੇ ਐਡਮਿੰਟਨ ਅਤੇ ਕੈਲਗਰੀ ਤੋਂ ਇਲਾਵਾ ਕਿਊਬੈਕ ਦੇ ਮੌਂਟਰੀਅਲ ਅਤੇ ਬੀ.ਸੀ. ਦੇ ਐਬਟਸਫੋਰਡ ਵਿਖੇ ਰਾਏਸ਼ੁਮਾਰੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।