ਕੈਨੇਡਾ ਸਰਕਾਰ ਲਿਆ ਰਹੀ ਐ ਨਵੀਂ ਸਟੱਡੀ ਵੀਜ਼ਾ ਨੀਤੀ
ਉਨਟਾਰੀਓ ਅਤੇ ਬੀ.ਸੀ. ਵਿਚ ਦਾਖਲੇ ਕੀਤੇ ਜਾਣਗੇ ਸੀਮਤ ਟੋਰਾਂਟੋ, 16 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਟੱਡੀ ਵੀਜ਼ਾ ਦੇ ਮਾਮਲੇ ਵਿਚ ਕੈਨੇਡਾ ਸਰਕਾਰ ਵੱਲੋਂ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਉਨਟਾਰੀਓ, ਬੀ.ਸੀ. ਜਾਂ ਐਲਬਰਟਾ ਵਰਗੇ ਚੋਣਵੇਂ ਸੂਬਿਆਂ ਦੀ ਬਜਾਏ ਮੁਲਕ ਦੇ ਹਰ ਖਿਤੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ […]
By : Editor (BS)
ਉਨਟਾਰੀਓ ਅਤੇ ਬੀ.ਸੀ. ਵਿਚ ਦਾਖਲੇ ਕੀਤੇ ਜਾਣਗੇ ਸੀਮਤ
ਟੋਰਾਂਟੋ, 16 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਟੱਡੀ ਵੀਜ਼ਾ ਦੇ ਮਾਮਲੇ ਵਿਚ ਕੈਨੇਡਾ ਸਰਕਾਰ ਵੱਲੋਂ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਉਨਟਾਰੀਓ, ਬੀ.ਸੀ. ਜਾਂ ਐਲਬਰਟਾ ਵਰਗੇ ਚੋਣਵੇਂ ਸੂਬਿਆਂ ਦੀ ਬਜਾਏ ਮੁਲਕ ਦੇ ਹਰ ਖਿਤੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਹਦਾਇਤਾਂ ਮੁਤਾਬਕ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਤਿਆਰ ਨੀਤੀ ਤਹਿਤ ਚੋਣਵੇਂ ਰਾਜਾਂ ਵਿਚ ਸਟੱਡੀ ਵੀਜ਼ਾ ਦੀ ਗਿਣਤੀ ਸੀਮਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਜਿਨ੍ਹਾਂ ਦੀ ਡਿਪੋਰਟੇਸ਼ਨ ’ਤੇ ਭਾਵੇਂ ਰੋਕ ਲੱਗ ਚੁੱਕੀ ਹੈ ਪਰ ਹੁਣ ਉਨ੍ਹਾਂ ਦੇ ਕੈਨੇਡਾ ਆਉਣ ਦੇ ਮਕਸਦ ਬਾਰੇ ਪੜਤਾਲ ਕੀਤੀ ਜਾਵੇਗੀ। ਇੰਮੀਗ੍ਰੇਸ਼ਨ ਮੰਤਰੀ ਵੱਲੋਂ ਗਠਤ ਟਾਸਕ ਫੋਰਸ ਹਰ ਵਿਦਿਆਰਥੀ ਦਾ ਮਾਮਲਾ ਵੱਖਰੇ ਤੌਰ ’ਤੇ ਵਿਚਾਰੇਗੀ ਅਤੇ ਤੈਅ ਕੀਤਾ ਜਾਵੇਗਾ ਕਿ ਉਹ ਪੜ੍ਹਾਈ ਕਰਨ ਦੇ ਇਰਾਦੇ ਨਾਲ ਕੈਨੇਡਾ ਆਇਆ ਜਾਂ ਸਿਰਫ਼ ਇਥੇ ਵਸਣਾ ਹੀ ਉਸ ਦਾ ਮਕਸਦ ਸੀ।