Begin typing your search above and press return to search.

ਕੈਨੇਡਾ ਵੱਲੋਂ ਮੈਕਸੀਕਨ ਨਾਗਰਿਕਾਂ ’ਤੇ ਵੀਜ਼ਾ ਸ਼ਰਤ ਲਾਗੂ

ਔਟਵਾ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੀਜ਼ਾ ਮੁਕਤ ਸਫਰ ਦੀ ਸਹੂਲਤ ਜਲਦ ਹੀ ਮੈਕਸੀਕਨ ਨਾਗਰਿਕਾਂ ਤੋਂ ਖੋਹੀ ਜਾ ਰਹੀ ਹੈ ਅਤੇ ਹੋਰਨਾਂ ਕਈ ਮੁਲਕਾਂ ਦੀ ਤਰਜ਼ ’ਤੇ ਉਨ੍ਹਾਂ ਨੂੰ ਵੀ ਬਾਕਾਇਦਾ ਤੌਰ ’ਤੇ ਵੀਜ਼ਾ ਲੈਣਾ ਹੋਵੇਗਾ। ਟਰੂਡੋ ਸਰਕਾਰ ਵੱਲੋਂ ਇਸ ਬਾਰੇ ਸਿੱਧੇ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ ਪਰ ਕਿਊਬੈਕ ਸਰਕਾਰ ਨੇ ਕਿਹਾ […]

ਕੈਨੇਡਾ ਵੱਲੋਂ ਮੈਕਸੀਕਨ ਨਾਗਰਿਕਾਂ ’ਤੇ ਵੀਜ਼ਾ ਸ਼ਰਤ ਲਾਗੂ
X

Editor EditorBy : Editor Editor

  |  29 Feb 2024 9:35 AM IST

  • whatsapp
  • Telegram

ਔਟਵਾ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੀਜ਼ਾ ਮੁਕਤ ਸਫਰ ਦੀ ਸਹੂਲਤ ਜਲਦ ਹੀ ਮੈਕਸੀਕਨ ਨਾਗਰਿਕਾਂ ਤੋਂ ਖੋਹੀ ਜਾ ਰਹੀ ਹੈ ਅਤੇ ਹੋਰਨਾਂ ਕਈ ਮੁਲਕਾਂ ਦੀ ਤਰਜ਼ ’ਤੇ ਉਨ੍ਹਾਂ ਨੂੰ ਵੀ ਬਾਕਾਇਦਾ ਤੌਰ ’ਤੇ ਵੀਜ਼ਾ ਲੈਣਾ ਹੋਵੇਗਾ। ਟਰੂਡੋ ਸਰਕਾਰ ਵੱਲੋਂ ਇਸ ਬਾਰੇ ਸਿੱਧੇ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ ਪਰ ਕਿਊਬੈਕ ਸਰਕਾਰ ਨੇ ਕਿਹਾ ਕਿ ਵੀਰਵਾਰ ਰਾਤ 11.30 ਵਜੇ ਤੋਂ ਵੀਜ਼ਾ ਨਿਯਮ ਲਾਗੂ ਹੋ ਜਾਵੇਗਾ। ਮੈਕਸੀਕਨ ਨਾਗਰਿਕਾਂ ਵੱਲੋਂ ਕੈਨੇਡਾ ਵਿਚ ਅਸਾਇਲਮ ਦੇ ਦਾਅਵੇ ਵਧਦੇ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਕੈਨੇਡੀਅਨ ਹਵਾਈ ਅੱਡਿਆਂ ’ਤੇ ਪੁੱਜ ਕੇ ਸ਼ਰਨ ਦੀ ਮੰਗ ਕਰਦੇ ਹਨ।

ਪਹਿਲੀ ਮਾਰਚ ਤੋਂ ਲਾਗੂ ਹੋ ਰਿਹੈ ਨਿਯਮ

ਕੈਨੇਡਾ ਸਰਕਾਰ ਵੱਲੋਂ 2016 ਵਿਚ ਮੈਕਸੀਕਨ ਨਾਗਰਿਕਾਂ ਨੂੰ ਵੀਜ਼ਾ ਮੁਕਤ ਸਫਰ ਦੀ ਸਹੂਲਤ ਦਿਤੀ ਗਈ ਸੀ ਪਰ ਸਮੇਂ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਹੋਣ ਲੱਗੀ। ਕੰਜ਼ਰਵੇਟਿਵ ਪਾਰਟੀ ਵੱਲੋਂ ਪਿਛਲੇ ਮਹੀਨੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮੈਕਸੀਕੋ ਦੇ ਨਾਗਰਿਕਾਂ ਵਾਸਤੇ ਵੀਜ਼ਾ ਸ਼ਰਤ ਲਾਗੂ ਕੀਤੀ ਜਾਵੇ। ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ 2015 ਵਿਚ ਸਿਰਫ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਵਿਚ ਪਨਾਹ ਮੰਗੀ ਪਰ 2023 ਵਿਚ ਇਹ ਅੰਕੜਾ ਦੋ ਹਜ਼ਾਰ ਫੀ ਸਦੀ ਵਾਧੇ ਨਾਲ 25,236 ’ਤੇ ਪੁੱਜ ਗਿਆ। ਕਿਸੇ ਵੀ ਮੁਲਕ ਦੇ ਨਾਗਰਿਕਾਂ ਵੱਲੋਂ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦਾ ਇਹ ਸਭ ਤੋਂ ਉਚਾ ਅੰਕੜਾ ਰਿਹਾ। ਮੈਕਸੀਕਨ ਨਾਗਰਿਕਾਂ ਤੋਂ ਸਿਰਫ ਕੈਨੇਡਾ ਸਰਕਾਰ ਹੀ ਪ੍ਰੇਸ਼ਾਨ ਨਹੀਂ ਸੀ ਸਗੋਂ ਅਮਰੀਕਾ ਵਾਲੇ ਵੀ ਪ੍ਰੇਸ਼ਾਨ ਸਨ। ਮੈਕਸੀਕਨ ਨਾਗਰਿਕ ਬਗੈਰ ਵੀਜ਼ਾ ਤੋਂ ਕੈਨੇਡਾ ਆਉਂਦੇ ਅਤੇ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਦਿਆਂ ਅਮਰੀਕਾ ਵਿਚ ਦਾਖਲ ਹੋ ਜਾਂਦੇ। ਬਾਰਡਰ ਏਜੰਟ ਵੀ ਇਸ ਰੁਝਾਨ ਤੋਂ ਬੇਹੱਦ ਤੰਗ ਆ ਚੁੱਕੇ ਹਨ। ਉਧਰ ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਆਰਥਿਕ ਸਹਿਯੋਗ ਨੂੰ ਹੋਰ ਵਧਾਉਣ ਲਈ ਵੀਜ਼ਾ ਸ਼ਰਤਾਂ ਖਤਮ ਹੀ ਰਹਿਣੀਆਂ ਚਾਹੀਦੀਆਂ ਹਨ। ਪਰ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਫੈਡਰਲ ਸਰ ਕਾਰ ਵੀਜ਼ੇ ਦੇ ਮੁੱਦੇ ’ਤੇ ਮੈਕਸੀਕੋ ਸਨਾਲ ਗੱਲਬਾਤ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it