ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ
ਵਿੰਨੀਪੈਗ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਟਿਕਟੌਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਹਨ ਜਿਨ੍ਹਾਂ ਵੱਲੋਂ ਮੁਲਕ ਦੇ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਖੁਫੀਆ ਏਜੰਸੀ ਦੇ ਮੁਖੀ ਵੱਲੋਂ ਦਿਤੀ ਚਿਤਾਵਨੀ ਵੱਲ ਧਿਆਨ ਦੇਣ। ਖੁਫੀਆ […]
By : Editor Editor
ਵਿੰਨੀਪੈਗ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਟਿਕਟੌਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਹਨ ਜਿਨ੍ਹਾਂ ਵੱਲੋਂ ਮੁਲਕ ਦੇ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਖੁਫੀਆ ਏਜੰਸੀ ਦੇ ਮੁਖੀ ਵੱਲੋਂ ਦਿਤੀ ਚਿਤਾਵਨੀ ਵੱਲ ਧਿਆਨ ਦੇਣ। ਖੁਫੀਆ ਏਜੰਸੀ ਦੇ ਮੁਖੀ ਵੱਲੋਂ ਸਾਫ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਟਿਕਟੌਕ ਕੈਨੇਡਾ ਵਾਸੀਆਂ ਲਈ ਵੱਡਾ ਖਤਰਾ ਪੈਦਾ ਕਰ ਰਹੀ ਹੈ। ਵਿੰਨੀਪੈਗ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਆਨਲਾਈਨ ਕੋਈ ਵੀ ਸਰਗਰਮੀ ਕਰਦਿਆਂ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਖੁਫੀਆ ਏਜੰਸੀ ਦੀ ਚਿਤਾਵਨੀ ਵੱਲ ਧਿਆਨ ਦੇਣ ਕੈਨੇਡੀਅਨ : ਟਰੂਡੋ
ਦੱਸ ਦੇਈਏ ਕਿ ਅਮਰੀਕਾ ਵਿਚ ਮਤਾ ਪਾਸ ਕਰਦਿਆਂ ਟਿਕਟੌਕ ਦੀ ਮਾਲਕ ਕੰਪਨੀ ਨੂੰ ਆਪਣਾ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਜਾਂ ਬੋਰੀ ਬਿਸਤਰਾ ਸਮੇਟਣ ਦੀ ਹਦਾਇਤ ਦਿਤੀ ਜਾ ਚੁੱਕੀ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਚਿਤਾਵਨੀ ਦੇ ਚੁੱਕੇ ਹਨ ਕਿ ਟਿਕਟੌਕ ਵੱਲੋਂ ਲੋਕਾਂ ਦੀ ਜਾਣਕਾਰੀ ਚੀਨ ਸਰਕਾਰ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸੇ ਖਦਸ਼ੇ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ ਸਰਕਾਰੀ ਮੋਬਾਈਲ ਫੋਨਜ਼ ਅਤੇ ਲੈਪਟਾਪ ਆਦਿ ਵਿਚ ਟਿਕਟੌਕ ਦੀ ਵਰਤੋਂ ’ਤੇ 2023 ਵਿਚ ਹੀ ਪਾਬੰਦੀ ਲਾ ਦਿਤੀ ਗਈ ਸੀ।