ਕੈਨੇਡਾ ਵਿਚ ਹੋਏ ਕਈ ਧਮਾਕੇ
ਸੇਂਟ ਜੌਹਨ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਵਿਚ ਅਚਾਨਕ ਹੋਏ ਧਮਾਕਿਆਂ ਮਗਰੋਂ ਅੱਗ ਲਗ ਗਈ ਅਤੇ ਇਕ ਪੁਰਾਣੇ ਹਵਾਈ ਅੱਡੇ ਦੀਆਂ ਕਈ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਹੈਪੀ ਵੈਲੀ-ਗੂਜ਼ ਬੇਅ ਕਸਬੇ ਵਿਚ ਵਾਪਰੀ ਘਟਨਾ ਮਗਰੋਂ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ। ਪੁਲਿਸ ਵੱਲੋਂ ਧਮਾਕਿਆਂ ਦੇ ਕਾਰਨਾਂ ਦੀ ਪੜਤਾਲ […]
By : Editor Editor
ਸੇਂਟ ਜੌਹਨ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਵਿਚ ਅਚਾਨਕ ਹੋਏ ਧਮਾਕਿਆਂ ਮਗਰੋਂ ਅੱਗ ਲਗ ਗਈ ਅਤੇ ਇਕ ਪੁਰਾਣੇ ਹਵਾਈ ਅੱਡੇ ਦੀਆਂ ਕਈ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਹੈਪੀ ਵੈਲੀ-ਗੂਜ਼ ਬੇਅ ਕਸਬੇ ਵਿਚ ਵਾਪਰੀ ਘਟਨਾ ਮਗਰੋਂ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ। ਪੁਲਿਸ ਵੱਲੋਂ ਧਮਾਕਿਆਂ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅੱਗ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਰਹਿਣ ਦੀ ਹਦਾਇਤ ਦਿਤੀ ਗਈ ਹੈ।
ਪੁਰਾਣੇ ਹਵਾਈ ਅੱਡੇ ’ਤੇ ਕਈ ਇਮਾਰਤਾਂ ਸੜ ਕੇ ਸੁਆਹ
ਪੁਲਿਸ ਨੇ ਦੱਸਿਆ ਕਿ ਪੂਰੇ ਘਟਨਾਕ੍ਰਮ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਕਿ ਇਮਾਰਤਾਂ ਪਹਿਲਾਂ ਹੀ ਖਾਲੀ ਪਈਆਂ ਸਨ। ਇਸੇ ਦੌਰਾਨ ਹੈਪੀ ਵੈਲੀ-ਗੂਜ਼ ਬੇਅ ਦੇ ਮੇਅਰ ਜਾਰਜ ਐਂਡਰਿਊਜ਼ ਨੇ ਫੇਸਬੁਕ ਰਾਹੀਂ ਜਾਰੀ ਸੁਨੇਹੇ ਵਿਚ ਕਿਹਾ, ‘‘ਅਸੀਂ ਆਪਣੀ ਕਮਿਊਨਿਟੀ ਵਿਚ ਪੈਦਾ ਹੋਏ ਐਮਰਜੰਸੀ ਵਾਲੇ ਹਾਲਾਤ ਨਾਲ ਨਜਿੱਠ ਰਹੇ ਹਾਂ। ਰਾਹਤ ਟੀਮਾਂ ਨੂੰ ਇਲਾਕੇ ਵਿਚ ਤੈਨਾਤ ਕੀਤਾ ਗਿਆ ਹੈ ਅਤੇ ਜਿਸ ਕਿਸੇ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ, ਉਹ 709 896 3084 ’ਤੇ ਸੰਪਰਕ ਕਰ ਸਕਦਾ ਹੈ।
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਚ ਵਾਪਰੀ ਘਟਨਾ
ਇਸੇ ਦੌਰਾਨ ਆਰ.ਸੀ.ਐਮ.ਪੀ. ਨੇ ਕਿਹਾ ਕਿ ਅੱਗ ਲੱਗਣ ਕਾਰਨ ਕਸਬੇ ਦੀ ਹੈਲੀਫੈਕਸ ਸਟ੍ਰੀਟ, ਟੋਰਾਂਟੋ ਸਟ੍ਰੀਟ, ਵਿੰਨੀਪੈਗ ਸਟ੍ਰੀਟ, ਔਟਵਾ ਐਵੇਨਿਊ ਅੇ ਲੰਡਨ ਸਟ੍ਰੀਟ ਸਿੱਧੇ ਤੌਰ ’ਤੇ ਪ੍ਰਭਾਵਤ ਹੋਈਆਂ ਹਨ। ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਐਂਡਰਿਊ ਫਰੀ ਨੇ ਕਿਹਾ ਕਿ ਅੱਗ ਕਾਰਨ ਪ੍ਰਭਾਵਤ ਹਰ ਸ਼ਖਸ ਦੀ ਪੂਰੀ ਮਦਦ ਕੀਤੀ ਜਾਵੇਗੀ।