ਕੈਨੇਡਾ ਵਿਚ ਹਵਾਈ ਸਫਰ 20 ਫੀ ਸਦੀ ਸਸਤਾ ਹੋਇਆ
ਟੋਰਾਂਟੋ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹਵਾਈ ਜਹਾਜ਼ ਦੀਆਂ ਟਿਕਟਾਂ 20 ਫੀ ਸਦੀ ਸਸਤੀਆਂ ਹੋਣ ਦੀ ਰਿਪੋਰਟ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਹਵਾਈ ਸਫਰ ਦਾ ਖਰਚਾ ਅਕਤੂਬਰ 2022 ਦੇ ਮੁਕਾਬਲੇ ਮੌਜੂਦਾ ਵਰ੍ਹੇ ਦੌਰਾਨ 19.4 ਫੀ ਸਦੀ ਹੇਠਾਂ ਆਇਆ ਹੈ। ਸਿਰਫ ਐਨਾ ਹੀ ਨਹੀਂ, ਸਾਲਾਨਾ ਆਧਾਰ ’ਤੇ ਸਤੰਬਰ ਵਿਚ ਹਵਾਈ ਸਫਰ 21 […]
By : Editor Editor
ਟੋਰਾਂਟੋ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹਵਾਈ ਜਹਾਜ਼ ਦੀਆਂ ਟਿਕਟਾਂ 20 ਫੀ ਸਦੀ ਸਸਤੀਆਂ ਹੋਣ ਦੀ ਰਿਪੋਰਟ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਹਵਾਈ ਸਫਰ ਦਾ ਖਰਚਾ ਅਕਤੂਬਰ 2022 ਦੇ ਮੁਕਾਬਲੇ ਮੌਜੂਦਾ ਵਰ੍ਹੇ ਦੌਰਾਨ 19.4 ਫੀ ਸਦੀ ਹੇਠਾਂ ਆਇਆ ਹੈ। ਸਿਰਫ ਐਨਾ ਹੀ ਨਹੀਂ, ਸਾਲਾਨਾ ਆਧਾਰ ’ਤੇ ਸਤੰਬਰ ਵਿਚ ਹਵਾਈ ਸਫਰ 21 ਫੀ ਸਦੀ ਸਸਤਾ ਹੋਣ ਅਤੇ ਅਗਸਤ ਵਿਚ ਹਵਾਈ ਟਿਕਟ ਦੀ ਕੀਮਤ 20 ਫੀ ਸਦੀ ਹੇਠਾਂ ਆਉਣ ਦਾ ਜ਼ਿਕਰ ਕੀਤਾ ਗਿਆ ਹੈ।
ਅਗਸਤ, ਸਤੰਬਰ ਅਤੇ ਅਕਤੂਬਰ ਦੌਰਾਨ ਟਿਕਟਾਂ ਦੇ ਰੇਟ ਆਏ ਹੇਠਾਂ
ਰਿਪੋਰਟ ਮੁਤਾਬਕ ਮਹਾਂਮਾਰੀ ਮਗਰੋਂ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਵਿਚ ਅਚਾਨਕ ਹੋਏ ਵਾਧੇ ਕਾਰਨ ਟਿਕਾਂ ਦੇ ਭਾਅ ਅਸਮਾਨ ਚੜ੍ਹ ਗਏ। ਮਹੀਨਾਵਾਰ ਆਧਾਰ ’ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਕੀਮਤ 4 ਫੀ ਸਦੀ ਹੇਠਾਂ ਆਈ ਪਰ ਆਉਂਦੇ ਛੁੱਟੀਆਂ ਦੇ ਸੀਜ਼ਨ ਨੂੰ ਵੇਖਦਿਆਂ ਮੰਗ ਮੁੜ ਵਧ ਰਹੀ ਹੈ ਅਤੇ ਕੀਮਤਾਂ ਦੁਬਾਰਾ ਉਪਰ ਵੱਲ ਜਾ ਸਕਦੀਆਂ ਹਨ। ਦੂਜੇ ਪਾਸੇ ਕੈਨੇਡੀਅਨ ਏਅਰਲਾਈਨਜ਼ ਬੁਕਿੰਗ ਦੇ ਮਾਮਲੇ ਵਿਚ ਇਸ ਸਾਲ 2019 ਦਾ ਪੱਧਰ ਹਾਸਲ ਕਰ ਸਕਦੀਆਂ ਹਨ ਜਦੋਂ ਇਕ ਫਲਾਈਟ ਦੀਆਂ ਔਸਤਨ 92 ਫੀ ਸਦੀ ਟਿਕਟਾਂ ਬੁੱਕ ਹੋ ਰਹੀਆਂ ਸਨ।