ਕੈਨੇਡਾ ਵਿਚ ਸਤੰਬਰ ਦੌਰਾਨ ਪੈਦਾ ਹੋਈਆਂ 64 ਹਜ਼ਾਰ ਨਵੀਆਂ ਨੌਕਰੀਆਂ
ਟੋਰਾਂਟੋ, 9 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਨੂੰ ਵੱਡੀ ਰਾਹਤ ਮਿਲੀ ਜਦੋਂ ਸਤੰਬਰ ਮਹੀਨੇ ਦੌਰਾਨ ਰੁਜ਼ਗਾਰ ਖੇਤਰ ਵਿਚ 64 ਹਜ਼ਾਰ ਨੌਕਰੀਆਂ ਪੈਦਾ ਹੋਣ ਦਾ ਅੰਕੜਾ ਸਾਹਮਣੇ ਆਇਆ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਬੇਰੁਜ਼ਗਾਰੀ ਦਰ 5.5 ਫ਼ੀ ਸਦੀ ਦੇ ਅੰਕੜੇ ’ਤੇ ਸਥਿਰ ਰਹੀ ਅਤੇ ਐਲਬਰਟਾ ਵਿਚ 38 ਹਜ਼ਾਰ ਨੌਕਰੀਆਂ ਖਤਮ ਹੋਣ ਦੇ ਬਾਵਜੂਦ ਕੁਲ ਅੰਕੜਾ […]
By : Hamdard Tv Admin
ਟੋਰਾਂਟੋ, 9 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਨੂੰ ਵੱਡੀ ਰਾਹਤ ਮਿਲੀ ਜਦੋਂ ਸਤੰਬਰ ਮਹੀਨੇ ਦੌਰਾਨ ਰੁਜ਼ਗਾਰ ਖੇਤਰ ਵਿਚ 64 ਹਜ਼ਾਰ ਨੌਕਰੀਆਂ ਪੈਦਾ ਹੋਣ ਦਾ ਅੰਕੜਾ ਸਾਹਮਣੇ ਆਇਆ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਬੇਰੁਜ਼ਗਾਰੀ ਦਰ 5.5 ਫ਼ੀ ਸਦੀ ਦੇ ਅੰਕੜੇ ’ਤੇ ਸਥਿਰ ਰਹੀ ਅਤੇ ਐਲਬਰਟਾ ਵਿਚ 38 ਹਜ਼ਾਰ ਨੌਕਰੀਆਂ ਖਤਮ ਹੋਣ ਦੇ ਬਾਵਜੂਦ ਕੁਲ ਅੰਕੜਾ ਹਾਂਪੱਖੀ ਰਿਹਾ।
ਰੁਜ਼ਗਾਰ ਖੇਤਰ ਵਿਚ ਹਾਂਪੱਖੀ ਰੁਝਾਨ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ ਦੁੱਗਣਾ ਬਿਹਤਰ ਰਿਹਾ। ਆਰਥਿਕ ਮਾਹਰ ਵੱਧ ਤੋਂ ਵੱਧ 48 ਹਜ਼ਾਰ ਨੌਕਰੀਆਂ ਪੈਦਾ ਹੋਣ ਦਾ ਕਿਆਸੇ ਲਾ ਰਹੇ ਸਨ ਅਤੇ ਇਨ੍ਹਾਂ ਵਿਚੋਂ ਵੀ ਜ਼ਿਆਦਾਤਰ ਪਾਰਟ ਟਾਈਮ ਹੋਣ ਦੀ ਸੰਭਾਵਨਾ ਜਤਾਈ ਗਈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਰ ਨੂੰ ਸਥਿਰ ਰੱਖਣ ਵਾਸਤੇ ਲਾਜ਼ਮੀ ਹੈ ਕਿ ਹਰ ਮਹੀਨੇ ਰੁਜ਼ਗਾਰ ਦੇ 50 ਹਜ਼ਾਰ ਨਵੇਂ ਮੌਕੇ ਪੈਦਾ ਹੋਣ। ਸਤੰਬਰ ਦੌਰਾਨ ਸਭ ਤੋਂ ਵੱਧ 66 ਹਜ਼ਾਰ ਨੌਕਰੀਆਂ ਸਿੱਖਿਆ ਖੇਤਰ ਨਾਲ ਸਬੰਧਤ ਰਹੀਆਂ।