ਕੈਨੇਡਾ ਵਿਚ ਮਹਿੰਗਾਈ ਦਰ ਘਟੀ
ਟੋਰਾਂਟੋ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦਰ ਮਾਮੂਲੀ ਤੌਰ ’ਤੇ ਹੇਠਾਂ ਆਈ ਹੈ ਜਦਕਿ ਆਰਥਿਕ ਮਾਹਰਾਂ ਵੱਲੋਂ ਇਸ ਵਿਚ ਵਾਧਾ ਹੋਣ ਦੇ ਕਿਆਸੇ ਲਾਏ ਜਾ ਰਹੇ ਸਨ। ਤਾਜ਼ੇ ਫਲ ਅਤੇ ਪ੍ਰੋਸੈਸਡ ਮੀਟ ਵਰਗੀਆਂ ਖੁਰਾਕੀ ਵਸਤਾਂ ਸਸਤੀਆਂ ਹੋਈਆਂ ਪਰ ਬੇਕਰੀ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਸੀ.ਬੀ.ਸੀ. ਦੀ ਰਿਪੋਰਟ […]
By : Editor Editor
ਟੋਰਾਂਟੋ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦਰ ਮਾਮੂਲੀ ਤੌਰ ’ਤੇ ਹੇਠਾਂ ਆਈ ਹੈ ਜਦਕਿ ਆਰਥਿਕ ਮਾਹਰਾਂ ਵੱਲੋਂ ਇਸ ਵਿਚ ਵਾਧਾ ਹੋਣ ਦੇ ਕਿਆਸੇ ਲਾਏ ਜਾ ਰਹੇ ਸਨ। ਤਾਜ਼ੇ ਫਲ ਅਤੇ ਪ੍ਰੋਸੈਸਡ ਮੀਟ ਵਰਗੀਆਂ ਖੁਰਾਕੀ ਵਸਤਾਂ ਸਸਤੀਆਂ ਹੋਈਆਂ ਪਰ ਬੇਕਰੀ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮਕਾਨ ਕਿਰਾਇਆ ਅਤੇ ਮੌਰਗੇਜ ਵਿਆਜ ਦਰਾਂ ਮਹਿੰਗਾਈ ਦਰ ਉਚੀ ਰਹਿਣ ਦਾ ਮੁੱਖ ਕਾਰਨ ਰਹੇ। ਫਰਵਰੀ ਮਹੀਨੇ ਦੌਰਾਨ ਗੈਸੋਲੀਨ ਦੀਆਂ ਕੀਮਤਾਂ 0.8 ਫੀ ਸਦੀ ਵਧੀਆਂ ਜਦਕਿ ਜਨਵਰੀ ਵਿਚ ਚਾਰ ਫੀ ਸਦੀ ਕਮੀ ਦਰਜ ਕੀਤੀ ਗਈ।
ਤਾਜ਼ੇ ਫਲ ਅਤੇ ਮੀਟ ਹੋਇਆ ਸਸਤਾ, ਬੇਕਰੀ ਅਤੇ ਡੇਅਰੀ ਉਤਪਾਦ ਮਹਿੰਗੇ
ਮੋਬਾਈਲ ਫੋਨ ਦੇ ਬਿਲਾਂ ਵਿਚ ਫਰਵਰੀ 2023 ਦੇ ਮੁਕਾਬਲੇ 26.5 ਫੀ ਸਦੀ ਕਮੀ ਆਈ ਅਤੇ ਇੰਟਰਨੈਟ ਸੇਵਾਵਾਂ ਵਿਚ ਵਾਧਾ ਹੋਇਆ। ਸੀ.ਆਈ.ਬੀ.ਸੀ. ਦੀ ਇਕੌਨੋਮਿਸਟ ਕੈਥਰੀਨ ਜੱਜ ਨੇ ਕਿਹਾ ਕਿ ਲਗਾਤਾਰ ਦੂਜੇ ਮਹੀਨੇ ਮਹਿੰਗਾਈ ਦਰ ਵਿਚ ਕਮੀ ਇਕ ਚੰਗਾ ਸੰਕੇਤ ਹੈ ਪਰ ਮਾਰਚ ਮਹੀਨੇ ਦੌਰਾਨ ਗੈਸੋਲੀਨ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਮਹਿੰਗਾਈ ਦਰ ਨੂੰ ਮੁੜ ਉਪਰ ਵੱਲ ਲਿਜਾ ਸਕਦਾ ਹੈ। ਬੈਂਕ ਆਫ ਕੈਨੇਡਾ ਦੇ ਮੁਖੀ ਨੇ ਮਾਰਚ ਦੇ ਆਰੰਭ ਵਿਚ ਹੀ ਆਖ ਦਿਤਾ ਸੀ ਕਿ ਵਿਆਜ ਦਰਾਂ ਵਿਚ ਕਟੌਤੀ ਬਾਰੇ ਸੋਚਣਾ ਫਿਲਹਾਲ ਜਲਦਬਾਜ਼ੀ ਹੋਵੇਗੀ।
ਫਰਵਰੀ ਵਿਚ ਮਹਿੰਗਾਈ ਦਰ 2.8 ਰਹੀ
ਸਟੈਟਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਿਛਲੇ ਦੋ ਸਾਲ ਵਿਚ ਪਹਿਲੀ ਵਾਰ ਗਰੌਸਰੀ ਕੀਮਤਾਂ ਵਿਚ ਵਾਧੇ ਦੀ ਰਫਤਾਰ ਹੇਠਲੇ ਪੱਧਰ ’ਤੇ ਰਹੀ ਹੈ ਜਿਸ ਨੂੰ ਤਸੱਲੀਬਖਸ਼ ਮੰਨਿਆ ਜਾ ਸਕਦਾ ਹੈ। ਪਰ ਕੁਝ ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਰਫਤਾਰ ਘੱਟ ਹੋਣ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਇਹ ਹੋਰ ਮਹਿੰਗੀਆਂ ਨਹੀਂ ਹੋਣਗੀਆਂ।