Begin typing your search above and press return to search.

ਕੈਨੇਡਾ ਵਿਚ ਭਾਰਤੀ ਨੌਜਵਾਨ ਚਾਰ ਦਿਨ ਤੋਂ ਲਾਪਤਾ

ਕੈਲੋਨਾ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਇਕ ਭਾਰਤ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਕੈਲੋਨਾ ਆਰ.ਸੀ.ਐਮ.ਪੀ. ਵੱਲੋਂ 23 ਸਾਲ ਦੇ ਕੇਤਨ ਸ਼ਰਮਾ ਦੀ ਭਾਲ ਵਾਸਤੇ ਲੋਕਾਂ ਤੋਂ ਮਦਦ ਮੰਗੀ ਗਈ ਹੈ ਜਿਸ ਨੂੰ ਆਖਰੀ ਵਾਰ ਪਹਿਲੀ ਮਾਰਚ ਨੂੰ ਦੇਖਿਆ ਗਿਆ। ਪੁਲਿਸ ਨੇ ਦੱਸਿਆ ਕਿ ਕੇਤਨ ਸ਼ਰਮਾ ਨੇ ਪਹਿਲੀ ਮਾਰਚ ਨੂੰ […]

ਕੈਨੇਡਾ ਵਿਚ ਭਾਰਤੀ ਨੌਜਵਾਨ ਚਾਰ ਦਿਨ ਤੋਂ ਲਾਪਤਾ

Editor EditorBy : Editor Editor

  |  5 April 2024 5:38 AM GMT

  • whatsapp
  • Telegram
  • koo

ਕੈਲੋਨਾ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਇਕ ਭਾਰਤ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਕੈਲੋਨਾ ਆਰ.ਸੀ.ਐਮ.ਪੀ. ਵੱਲੋਂ 23 ਸਾਲ ਦੇ ਕੇਤਨ ਸ਼ਰਮਾ ਦੀ ਭਾਲ ਵਾਸਤੇ ਲੋਕਾਂ ਤੋਂ ਮਦਦ ਮੰਗੀ ਗਈ ਹੈ ਜਿਸ ਨੂੰ ਆਖਰੀ ਵਾਰ ਪਹਿਲੀ ਮਾਰਚ ਨੂੰ ਦੇਖਿਆ ਗਿਆ। ਪੁਲਿਸ ਨੇ ਦੱਸਿਆ ਕਿ ਕੇਤਨ ਸ਼ਰਮਾ ਨੇ ਪਹਿਲੀ ਮਾਰਚ ਨੂੰ ਆਪਣੇ ਇਕ ਦੋਸਤ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਸਰੀ ਵਿਖੇ ਆਪਣੇ ਪਰਵਾਰਕ ਮੈਂਬਰ ਨੂੰ ਮਿਲਣ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੇਤਨ ਸ਼ਰਮਾ 1 ਅਤੇ 2 ਮਾਰਚ ਨੂੰ ਫੋਰਟ ਨੈਲਸਨ ਇਲਾਕੇ ਵਿਚ ਮੌਜੂਦ ਸੀ।

ਭਾਲ ਵਿਚ ਜੁਟੀ ਕੈਲੋਨਾ ਆਰ.ਸੀ.ਐਮ.ਪੀ. ਨੇ ਲੋਕਾਂ ਤੋਂ ਮਦਦ ਮੰਗੀ

ਕੇਤਨ ਸ਼ਰਮਾ ਕੋਲ ਕੋਈ ਗੱਡੀ ਹੋਣ ਦੀ ਰਿਪੋਰਟ ਨਹੀਂ ਅਤੇ ਬੀ.ਸੀ. ਦੇ ਉਤਰੀ ਇਲਾਕੇ ਵਿਚ ਉਸ ਦਾ ਕੋਈ ਜਾਣਕਾਰੀ ਵੀ ਨਹੀਂ ਰਹਿੰਦਾ। ਕੇਤਨ ਸ਼ਰਮਾ ਦਾ ਪਰਵਾਰ ਅਤੇ ਦੋਸਤ ਉਸ ਦੀ ਸੁੱਖ ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਕੇਤਨ ਸ਼ਰਮਾ ਦਾ ਹੁਲੀਆ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦਾ ਕੱਦ 5 ਫੁੱਟ 10 ਇੰਚ, ਵਜ਼ਨ ਤਕਰੀਬਨ 65 ਕਿਲੋ ਹੈ। ਸਿਰ ਗੰਜਾਪਣ ਅਤੇ ਗੂੜ੍ਹੇ ਰੰਗੀ ਦੀ ਦਾੜ੍ਹੀ ਤੋਂ ਇਲਾਵਾ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਐਨਕਾਂ ਵੀ ਲਾਈਆਂ ਹੋਈਆਂ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੇਤਨ ਸ਼ਰਮਾ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ 250 762 3300 ’ਤੇ ਸੰਪਰਕ ਕਰੇ।

Next Story
ਤਾਜ਼ਾ ਖਬਰਾਂ
Share it