Begin typing your search above and press return to search.
ਕੈਨੇਡਾ ਵਿਚ ਪੈਦਾ ਹੋ ਸਕਦੀ ਹੈ ਦਵਾਈਆਂ ਦੀ ਭਾਰੀ ਥੁੜ੍ਹ
ਟੋਰਾਂਟੋ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਨੂੰ ਪਿਛਲੇ ਦਿਨੀਂ ਮਿਲੀ ਹਰੀ ਝੰਡੀ ਨੇ ਕੈਨੇਡਾ ਵਾਸੀਆਂ ਲਈ ਖਤਰੇ ਦੀ ਘੰਟੀ ਵਜਾ ਦਿਤੀ ਹੈ ਅਤੇ ਮਾਹਰਾਂ ਵੱਲੋਂ ਕੈਨੇਡਾ ਵਿਚ ਦਵਾਈਆਂ ਦੀ ਥੁੜ੍ਹ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਹੈਲਥ ਕੈਨੇਡਾ ਨੂੰ ਵੀ ਚਿਤਾਵਨੀ ਜਾਰੀ ਕਰਨੀ ਪਈ। ਦਰਅਸਲ […]
By : Editor Editor
ਟੋਰਾਂਟੋ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਨੂੰ ਪਿਛਲੇ ਦਿਨੀਂ ਮਿਲੀ ਹਰੀ ਝੰਡੀ ਨੇ ਕੈਨੇਡਾ ਵਾਸੀਆਂ ਲਈ ਖਤਰੇ ਦੀ ਘੰਟੀ ਵਜਾ ਦਿਤੀ ਹੈ ਅਤੇ ਮਾਹਰਾਂ ਵੱਲੋਂ ਕੈਨੇਡਾ ਵਿਚ ਦਵਾਈਆਂ ਦੀ ਥੁੜ੍ਹ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਹੈਲਥ ਕੈਨੇਡਾ ਨੂੰ ਵੀ ਚਿਤਾਵਨੀ ਜਾਰੀ ਕਰਨੀ ਪਈ। ਦਰਅਸਲ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਫਲੋਰੀਡਾ ਸੂਬੇ ਨੂੰ ਇਜਾਜ਼ਤ ਦਿਤੀ ਗਈ ਹੈ ਕਿ ਉਹ ਜਿੰਨੀਆਂ ਮਰਜ਼ੀ ਦਵਾਈਆਂ ਕੈਨੇਡਾ ਤੋਂ ਇੰਪੋਰਟ ਕਰ ਸਕਦਾ ਹੈ। ਅਮਰੀਕਾ ਸਰਕਾਰ ਦਾ ਕਦਮ ਫਲੋਰੀਡਾ ਵਾਸੀਆਂ ਨੂੰ ਮਹਿੰਗੀਆਂ ਦਵਾਈਆਂ ਦੇ ਬੋਝ ਤੋਂ ਮੁਕਤੀ ਦਿਵਾਉਣ ਵੱਲ ਕੇਂਦਰਤ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਈ ਮੌਕਿਆਂ ’ਤੇ ਦਵਾਈਆਂ ਦੀ ਕਮੀ ਨਾਲ ਜੂਝਦਿਆਂ ਵੇਖੇ ਜਾ ਚੁੱਕੇ ਕੈਨੇਡਾ ਵਿਚ ਐਨੀ ਸਮਰੱਥਾ ਹੈ ਕਿ ਉਹ ਸਵਾ ਦੋ ਕਰੋੜ ਦੀ ਆਬਾਦੀ ਵਾਲੇ ਅਮਰੀਕੀ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ।
ਹੈਲਥ ਕੈਨੇਡਾ ਨੇ ਵੀ ਜਾਰੀ ਕੀਤੀ ਚਿਤਾਵਨੀ
ਹੈਲਥ ਕੈਨੇਡਾ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਆਪਣੇ ਲੋਕਾਂ ਦੇ ਹਿਤਾਂ ਦੀ ਰਾਖੀ ਵਾਸਤੇ ਹਰ ਜ਼ਰੂਰੀ ਕਦਮ ਉਠਾਵੇਗੀ। ਭਾਰੀ ਮਾਤਰਾ ਵਿਚ ਦਵਾਈਆਂ ਦੇ ਇੰਪੋਰਟ ਨਾਲ ਅਮਰੀਕਾ ਵਿਚ ਮਹਿੰਗੀਆਂ ਦਵਾਈਆਂ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਮੁਕਾਬਲੇ ਅਮਰੀਕਾ ਵਿਚ ਦਵਾਈਆਂ ਦੀ ਕੀਮਤ 218 ਫੀ ਸਦੀ ਵੱਧ ਹੈ। ਲਿਬਰਲ ਸਰਕਾਰ ਵੱਲੋਂ ਨਵੰਬਰ 2020 ਵਿਚ ਇਕ ਅੰਤਰਮ ਹੁਕਮ ਜਾਰੀ ਕਰਦਿਆਂ ਉਨ੍ਹਾਂ ਦਵਾਈਆਂ ਦੇ ਐਕਸਪੋਰਟ ’ਤੇ ਰੋਕ ਲਾ ਦਿਤੀ ਸੀ ਜਿਨ੍ਹਾਂ ਦੀ ਕੈਨੇਡਾ ਵਿਚ ਥੁੜ੍ਹ ਹੋਣ ਦਾ ਖਤਰਾ ਹੋਵੇ। ਹੈਲਥ ਕੈਨੇਡਾ ਨੇ ਦਾਅਵਾ ਕੀਤਾ ਕਿ ਇਹ ਹੁਕਮ ਜਾਰੀ ਰੱਖੇ ਜਾਣਗੇ।
Next Story