Begin typing your search above and press return to search.

ਕੈਨੇਡਾ ਵਿਚ ਕਤਲ ਮਗਰੋਂ ਭਾਰਤ ਫਰਾਰ ਹੋਇਆ ਸ਼ੱਕੀ

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਇਕ ਔਰਤ ਦੇ ਕਤਲ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਫਰਾਰ ਹੋ ਕੇ ਭਾਰਤ ਚਲਾ ਗਿਆ ਹੈ। ਡਰਹਮ ਪੁਲਿਸ ਵੱਲੋਂ 31 ਸਾਲ ਦੇ ਲਾਲ ਕੰਨਮਪੂਜ਼ਾ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਜਾਰੀ ਕਰ ਦਿਤੇ ਗਏ। ਪੁਲਿਸ ਨੇ ਦੱਸਿਆ ਕਿ ਬੀਤੀ 7 ਮੲਂ ਨੂੰ ਓਸ਼ਾਵਾ […]

ਕੈਨੇਡਾ ਵਿਚ ਕਤਲ ਮਗਰੋਂ ਭਾਰਤ ਫਰਾਰ ਹੋਇਆ ਸ਼ੱਕੀ
X

Editor EditorBy : Editor Editor

  |  17 May 2024 11:17 AM IST

  • whatsapp
  • Telegram

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਇਕ ਔਰਤ ਦੇ ਕਤਲ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਫਰਾਰ ਹੋ ਕੇ ਭਾਰਤ ਚਲਾ ਗਿਆ ਹੈ। ਡਰਹਮ ਪੁਲਿਸ ਵੱਲੋਂ 31 ਸਾਲ ਦੇ ਲਾਲ ਕੰਨਮਪੂਜ਼ਾ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਜਾਰੀ ਕਰ ਦਿਤੇ ਗਏ। ਪੁਲਿਸ ਨੇ ਦੱਸਿਆ ਕਿ ਬੀਤੀ 7 ਮੲਂ ਨੂੰ ਓਸ਼ਾਵਾ ਦੇ ਪਾਰਕ ਰੋਡ ਨੌਰਥ ਇਲਾਕੇ ਵਿਚ ਰੀਡੋ ਸਟ੍ਰੀਟ ਅਤੇ ਸਗੰਨੇ ਐਵੇਨਿਊ ਨੇੜੇ ਇਕ ਘਰ ਵਿਚ ਡੌਨਾ ਸਾਜਨ ਦਾ ਕਤਲ ਕਰ ਦਿਤਾ ਗਿਆ।

ਡਰਹਮ ਰੀਜਨਲ ਪੁਲਿਸ ਨੇ ਕੈਨੇਡਾ ਪੱਧਰੀ ਵਾਰੰਟ ਕੀਤੇ ਜਾਰੀ

ਮਾਮਲੇ ਦੀ ਪੜਤਾਲ ਕਰਦਿਆਂ ਡੌਨਾ ਸਾਜਨ ਅਤੇ ਲਾਲ ਕੰਨਮਪੂਜ਼ਾ ਦੇ ਸਬੰਧਾਂ ਬਾਰੇ ਪਤਾ ਲੱਗਾ। ਫਿਲਹਾਲ ਪੁਲਿਸ ਵੱਲੋਂ ਡੌਨਾ ਸਾਜਨ ਦੀ ਮੌਤ ਦੇ ਕਾਰਨਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਗਈ ਅਤੇ ਨਾ ਹੀ ਲਾਲ ਕੰਨਮਪੂਜ਼ਾ ਨਾਲ ਰਿਸ਼ਤੇ ਬਾਰੇ ਸਪੱਸ਼ਟ ਤੌਰ ’ਤੇ ਕੋਈ ਜ਼ਿਕਰ ਕੀਤਾ ਗਿਆ ਹੈ।

ਓਸ਼ਾਵਾ ਵਿਖੇ ਹੋਇਆ ਸੀ ਔਰਤ ਦਾ ਕਤਲ

ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲਾਲ ਕੰਨਮਪੂਜ਼ਾ ਇਸ ਵੇਲੇ ਭਾਰਤ ਵਿਚ ਹੋ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 1-888-579-1520 ਐਕਸਟੈਨਸ਼ਨ 5413 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it