Begin typing your search above and press return to search.

ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ ਰਿਪੋਰਟ ਹੈ। ਮੁਲਕ ਵਿਚ ਪਿਛਲੇ 25 ਸਾਲ ਦੌਰਾਨ ਖਸਰੇ ਕਾਰਨ ਕੋਈ ਮੌਤ ਨਹੀਂ ਅਤੇ ਇਸ ਪਹਿਲੇ ਮਾਮਲੇ ਤੋਂ ਸਿਹਤ ਮਾਹਰ ਚਿੰਤਤ ਹਨ। ਬੱਚਾ ਉਨਟਾਰੀਓ ਨਾਲ ਸਬੰਧਤ ਸੀ ਅਤੇ ਸਿਹਤ ਅਧਿਕਾਰੀਆਂ ਮੁਤਾਬਕ ਬੱਚੇ ਨੂੰ ਬਿਮਾਰੀ […]

ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ
X

Editor EditorBy : Editor Editor

  |  17 May 2024 11:20 AM IST

  • whatsapp
  • Telegram

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ ਰਿਪੋਰਟ ਹੈ। ਮੁਲਕ ਵਿਚ ਪਿਛਲੇ 25 ਸਾਲ ਦੌਰਾਨ ਖਸਰੇ ਕਾਰਨ ਕੋਈ ਮੌਤ ਨਹੀਂ ਅਤੇ ਇਸ ਪਹਿਲੇ ਮਾਮਲੇ ਤੋਂ ਸਿਹਤ ਮਾਹਰ ਚਿੰਤਤ ਹਨ। ਬੱਚਾ ਉਨਟਾਰੀਓ ਨਾਲ ਸਬੰਧਤ ਸੀ ਅਤੇ ਸਿਹਤ ਅਧਿਕਾਰੀਆਂ ਮੁਤਾਬਕ ਬੱਚੇ ਨੂੰ ਬਿਮਾਰੀ ਤੋਂ ਬਚਾਅ ਕਰਨ ਵਾਲਾ ਟੀਕਾ ਨਹੀਂ ਸੀ ਲੱਗਾ ਹੋਇਆ। ਟੋਰਾਂਟੋ ਦੇ ਜਨਰਲ ਹਸਪਤਾਲ ਵਿਚ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਇਸਾਕ ਬੋਗੋਚ ਨੇ ਕਿਹਾ ਕਿ ਤਾਜ਼ਾ ਮਾਮਲਾ ਦਰਸਾਉਂਦਾ ਹੈ ਕਿ ਵੈਕਸੀਨੇਸ਼ਨ ਵਿਚ ਬਿਲਕੁਲ ਅਣਗਹਿਲੀ ਨਹੀਂ ਹੋਣੀ ਚਾਹੀਦੀ।

ਉਨਟਾਰੀਓ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਦਮ ਤੋੜਿਆ

ਅਜਿਹੀਆਂ ਬਿਮਾਰੀਆਂ ਨਾ ਸਿਰਫ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ ਮਾਰੂ ਅਸਰ ਪਾਉਂਦੀਆਂ ਹਨ ਬਲਕਿ ਕੈਨੇਡਾ ਵੀ ਬਚ ਨਹੀਂ ਸਕਦਾ। ਦੂਜੇ ਪਾਸੇ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਸੈਂਟਰ ਫੌਰ ਵੈਕਸੀਨ ਪ੍ਰਿਵੈਂਟੇਬਲ ਡਿਜ਼ੀਜ਼ ਦੀ ਡਾਇਰੈਕਟਰ ਸ਼ੈਲੀ ਬੋਲੋਟਿਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਯਾਦ ਨਹੀਂ ਕਿ ਕੈਨੇਡਾ ਵਿਚ ਖਸਰੇ ਕਾਰਨ ਆਖਰੀ ਮੌਤ ਕਦੋਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ 1998 ਵਿਚ ਖਸਰੇ ਦੀ ਬਿਮਾਰੀ ਮੁਲਕ ਵਿਚੋਂ ਖਤਮ ਹੋ ਗਈ ਅਤੇ ਮੌਜੂਦਾ ਸਮੇਂ ਵਿਚ ਸਾਹਮਦੇ ਆਉਣ ਵਾਲੇ ਮਰੀਜ਼ਾਂ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਉਂਦੇ ਹਨ। ਆਪਣੀ ਯਾਦਾਸ਼ਤ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਭਾਵਤ ਤੌਰ ’ਤੇ ਕੈਨੇਡਾ ਵਿਚ ਖਸਰੇ ਕਾਰਨ ਆਖਰੀ ਮੌਤ 25 ਸਾਲ ਪਹਿਲਾਂ ਹੋਈ ਸੀ। ਹੌਸਪਿਟਲ ਫੌਰ ਸਿਕ ਚਿਲਡ੍ਰਨ ਵਿਚ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਸ਼ੌਨ ਮੌਰਿਸ ਨੇ ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਇਨਫੈਕਸ਼ਨ ਹੋਣ ਅਤੇ ਦਿਲ ਕੰਬਾਊ ਨਤੀਜੇ ਸਾਹਮਣੇ ਆਉਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਖਸਰੇ ਤੋਂ ਪੀੜਤ ਬੱਚੇ ਕਈ ਹੋਰ ਬਿਮਾਰੀਆਂ ਜਿਵੇਂ ਨਿਮੋਨੀਆ ਜਾਂ ਡਾਇਰੀਆ ਦਾ ਸ਼ਿਕਾਰ ਬਣ ਜਾਂਦੇ ਹਨ। ਆਮ ਤੌਰ ’ਤੇ ਸਿਰਫ 20 ਫੀ ਸਦੀ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਖਸਰੇ ਤੋਂ ਬਚਾਅ ਲਈ ਵੈਕਸੀਨੇਸ਼ਨ ਪ੍ਰੋਗਰਾਮ ਲਗਾਤਾਰ ਚਲਾਏ ਜਾਂਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਮਰੀਜ਼ਾਂ ਦੀ ਗਿਣਤੀ ਵਧਣ ਅਤੇ ਕੈਨੇਡਾ ਵਿਚ ਵੈਕਸੀਨੇਸ਼ਨ ਦੀ ਰਫ਼ਤਾਰ ਵਿਚ ਕਮੀ ਆਉਣ ਕਰ ਕੇ ਮੌਜੂਦਾ ਵਰ੍ਹੇ ਦੌਰਾਨ ਹੁਣ ਤੱਕ 76 ਮਰੀਜ਼ ਸਾਹਮਣੇ ਆ ਚੁੱਕੇ ਹਨ।

ਬਿਮਾਰੀ ਤੋਂ ਬਚਾਅ ਵਾਲਾ ਟੀਕਾ ਨਹੀਂ ਸੀ ਲੱਗਾ ਹੋਇਆ

ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਛੇ ਗੁਣਾ ਵੱਧ ਬਣਦਾ ਹੈ ਅਤੇ ਹਾਲੇ ਛੇ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ। ਡਾ. ਇਸਾਕ ਬੋਗੋਚ ਮੁਤਾਬਕ ਖਸਰੇ ਕਾਰਨ ਹਰ ਸਾਲ ਦੁਨੀਆਂ ਵਿਚ ਇਕ ਲੱਖ 30 ਹਜ਼ਾਰ ਮਰੀਜ਼ਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਪਰ ਵੈਕਸੀਨੇਸ਼ਨ ਰਾਹੀਂ ਐਨੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਇਸੇ ਦੌਰਾਨ ਉਨਟਾਰੀਓ ਵਿਚ ਮਰੀਜ਼ਾਂ ਦਾ ਅੰਕੜਾ 22 ਤੱਕ ਪੁੱਜ ਚੁੱਕਾ ਹੈ। ਪਬਲਿਕ ਹੈਲਥ ਉਨਟਾਰੀਓ ਦੇ ਅੰਕੜਿਆਂ ਮੁਤਾਬਕ ਇਸ ਵਾਰ ਅੱਧੇ ਤੋਂ ਜ਼ਿਆਦਾ ਮਰੀਜ਼ ਬੱਚੇ ਰਹੇ ਜਿਨ੍ਹਾਂ ਵਿਚੋਂ 13 ਸਾਲ ਦੇ ਇਕ ਬੱਚੇ ਨੂੰ ਟੀਕਾ ਨਹੀਂ ਸੀ ਲੱਗਾ ਹੋਇਆ। ਇਕ ਬੱਚੇ ਦੇ ਵੈਕਸੀਨੇਸ਼ਨ ਸਟੇਟਸ ਬਾਰੇ ਪਤਾ ਨਾ ਲੱਗ ਸਕਿਆ। ਪੰਜ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਜਦਕਿ ਇਕ ਬੱਚੇ ਦਾ ਇਲਾਜ ਆਈ.ਸੀ.ਯੂ. ਵਿਚ ਕੀਤਾ ਗਿਆ। ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ਵਿਚੋਂ 15 ਕੌਮਾਂਤਰੀ ਸਫਰ ਨਾਲ ਸਬੰਧਤ ਰਹੇ ਅਤੇ ਇਨਫੈਕਸ਼ਨ ਦਾ ਪੱਕਾ ਸਰੋਤ ਪਤਾ ਨਹੀਂ ਲੱਗ ਸਕਿਆ। ਮਾਹਰਾਂ ਮੁਤਾਬਕ ਬਿਮਾਰੀ ਦੇ ਲੱਛਣ ਕਿਸੇ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ 21 ਦਿਨ ਬਾਅਦ ਵੀ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਵਿਚ ਬੁਖਾਰ, ਖੰਘ, ਜ਼ੁਕਾਮ, ਲਾਲ ਅਤੇ ਪਾਣੀ ਨਾਲ ਭਰੀਆਂ ਅੱਖਾਂ ਅਤੇ ਸਰੀਰ ’ਤੇ ਲਾਲ ਧੱਬੇ ਸ਼ਾਮਲ ਹੁੰਦੇ ਹਨ।

Next Story
ਤਾਜ਼ਾ ਖਬਰਾਂ
Share it