ਕੈਨੇਡਾ ਵਾਸੀਆਂ ’ਤੇ ਪੈ ਸਕਦੈ ਇਕ ਅਰਬ ਡਾਲਰ ਦਾ ਬੋਝ
ਟੋਰਾਂਟੋ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਨੂੰ ਨੱਥ ਪਾਉਣ ਖਾਤਰ ਲਿਆਂਦਾ ਜਾ ਰਿਹਾ ਜ਼ਾਬਤਾ ਕੈਨੇਡਾ ਦੀ ਸਭ ਤੋਂ ਵੱਡੀ ਗਰੌਸਰੀ ਸਟੋਰ ਕੰਪਨੀ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਲੌਬਲਾਜ਼ ਨੇ ਕਿਹਾ ਕਿ ਨਵੀਆਂ ਹਦਾਇਤਾਂ ਕੈਨੇਡਾ ਵਾਸੀਆਂ ’ਤੇ ਇਕ ਅਰਬ ਡਾਲਰ ਦਾ ਵਾਧੂ ਬੋਝ ਪਾਉਣਗੀਆਂ। ਕੋਡ ਆਫ ਕੰਡਕਟ ਦਾ ਵਿਰੋਧ ਕਰਨ ਵਾਲੀ ਲੌਬਲਾਜ਼ ਪਹਿਲੀ ਕੰਪਨੀ […]
By : Editor Editor
ਟੋਰਾਂਟੋ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਨੂੰ ਨੱਥ ਪਾਉਣ ਖਾਤਰ ਲਿਆਂਦਾ ਜਾ ਰਿਹਾ ਜ਼ਾਬਤਾ ਕੈਨੇਡਾ ਦੀ ਸਭ ਤੋਂ ਵੱਡੀ ਗਰੌਸਰੀ ਸਟੋਰ ਕੰਪਨੀ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਲੌਬਲਾਜ਼ ਨੇ ਕਿਹਾ ਕਿ ਨਵੀਆਂ ਹਦਾਇਤਾਂ ਕੈਨੇਡਾ ਵਾਸੀਆਂ ’ਤੇ ਇਕ ਅਰਬ ਡਾਲਰ ਦਾ ਵਾਧੂ ਬੋਝ ਪਾਉਣਗੀਆਂ। ਕੋਡ ਆਫ ਕੰਡਕਟ ਦਾ ਵਿਰੋਧ ਕਰਨ ਵਾਲੀ ਲੌਬਲਾਜ਼ ਪਹਿਲੀ ਕੰਪਨੀ ਨਹੀਂ, ਇਸ ਤੋਂ ਪਹਿਲਾਂ ਵਾਲਮਾਰਟ ਵੀ ਨਵੇਂ ਜ਼ਾਬਤੇ ਦਾ ਵਿਰੋਧ ਕਰ ਚੁੱਕੀ ਹੈ।
ਮਹਿੰਗਾਈ ਕੰਟਰੋਲ ਕਰਨ ਵਾਲੇ ਜ਼ਾਬਤੇ ਨੇ ਛੇੜਿਆ ਵਿਵਾਦ
ਲੌਬਲਾਜ਼ ਦੇ ਚੀਫ਼ ਫਾਇਨੈਂਸ਼ੀਅਲ ਅਫਸਰ ਰਿਚਰਡ ਡਫ੍ਰੈਸਨੇ ਵੱਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਰੂਪ ਵਿਚ ਕੋਡ ਆਫ਼ ਕੰਡਕਟ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਸਬਕਮੇਟੀ ਨੂੰ ਸਾਡੀਆਂ ਚਿੰਤਾਵਾਂ ਦੂਰ ਕਰਨੀਆਂ ਚਾਹੀਦੀਆਂ ਹਨ। ਲੌਬਲਾਜ਼ ਦੀ ਤਰਜਮਾਨ ਕੈਥਰੀਨ ਥੌਮਸ ਨੇ ਕਿਹਾ ਕਿ ਨਵੇਂ ਜ਼ਾਬਤੇ ਦੇ ਖਰੜੇ ਵਿਚ ਕਈ ਚੁਣੌਤੀਆਂ ਮੌਜੂਦ ਹਨ ਜਿਨ੍ਹਾਂ ਨੂੰ ਹੱਲ ਕੀਤੇ ਬਗੈਰ ਅੱਗੇ ਵਧਣਾ ਸੰਭਵ ਨਹੀਂ ਅਤੇ ਜੇ ਅਜਿਹਾ ਹੋਇਆ ਤਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਹੋਰ ਉਪਰ ਜਾ ਸਕਦੀਆਂ ਹਨ।