Begin typing your search above and press return to search.

ਕੈਨੇਡਾ ਵਾਸੀਆਂ ’ਤੇ ਪਿਆ ਪ੍ਰਾਪਰਟੀ ਟੈਕਸ ਦਾ ਭਾਰੀ ਬੋਝ

ਟੋਰਾਂਟੋ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ’ਤੇ ਮੌਜੂਦਾ ਵਰ੍ਹੇ ਦੌਰਾਨ ਪ੍ਰਾਪਰਟੀ ਟੈਕਸ ਦਾ ਭਾਰੀ ਭਰਕਮ ਬੋਝ ਪਾਇਆ ਜਾ ਰਿਹਾ ਹੈ। ਜੀ ਹਾਂ, ਟੋਰਾਂਟੋ ਤੋਂ ਲੈ ਕੇ ਵੈਨਕੂਵਰ ਤੱਕ ਹਰ ਵੱਡੇ-ਛੋਟੇ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਦਾ ਖਰਚਾ 10 ਫੀ ਸਦੀ ਤੱਕ ਵਧ ਸਕਦਾ ਹੈ। ਟੋਰਾਂਟੋ ਵਿਖੇ 10.7 ਫੀ ਸਦੀ ਵਾਧੇ […]

ਕੈਨੇਡਾ ਵਾਸੀਆਂ ’ਤੇ ਪਿਆ ਪ੍ਰਾਪਰਟੀ ਟੈਕਸ ਦਾ ਭਾਰੀ ਬੋਝ
X

Editor EditorBy : Editor Editor

  |  12 Jan 2024 9:33 AM IST

  • whatsapp
  • Telegram
ਟੋਰਾਂਟੋ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ’ਤੇ ਮੌਜੂਦਾ ਵਰ੍ਹੇ ਦੌਰਾਨ ਪ੍ਰਾਪਰਟੀ ਟੈਕਸ ਦਾ ਭਾਰੀ ਭਰਕਮ ਬੋਝ ਪਾਇਆ ਜਾ ਰਿਹਾ ਹੈ। ਜੀ ਹਾਂ, ਟੋਰਾਂਟੋ ਤੋਂ ਲੈ ਕੇ ਵੈਨਕੂਵਰ ਤੱਕ ਹਰ ਵੱਡੇ-ਛੋਟੇ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਦਾ ਖਰਚਾ 10 ਫੀ ਸਦੀ ਤੱਕ ਵਧ ਸਕਦਾ ਹੈ। ਟੋਰਾਂਟੋ ਵਿਖੇ 10.7 ਫੀ ਸਦੀ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਜਦਕਿ ਵੈਨਕੂਵਰ ਵਿਖੇ 7.5 ਫ਼ੀ ਸਦੀ ਅਤੇ ਕੈਲਗਰੀ ਵਾਸੀਆਂ ਨੂੰ 7.8 ਫੀ ਸਦੀ ਵੱਧ ਅਦਾਇਗੀ ਕਰਨੀ ਹੋਵੇਗੀ। ਹੈਲੀਫੈਕਸ ਵਿਖੇ ਪ੍ਰਾਪਰਟੀ ਟੈਕਸ ਵਿਚ ਤਕਰੀਬਨ 10 ਫੀ ਸਦੀ ਵਾਧਾ ਹੋ ਰਿਹਾ ਹੈ ਜਦਕਿ ਮੌਂਟਰੀਅਲ ਵਿਖੇ 5 ਫੀ ਸਦੀ ਵਾਧਾ ਹੋ ਸਕਦਾ ਹੈ। ਮੌਂਟਰੀਅਲ ਵਿਚ ਪਿਛਲੇ 13 ਸਾਲ ਦੌਰਾਨ ਪ੍ਰਾਪਰਟੀ ਟੈਕਸ ਵਿਚ ਐਨਾ ਵਾਧਾ ਕਦੇ ਨਹੀਂ ਹੋਇਆ।

ਟੋਰਾਂਟੋ ਅਤੇ ਹੈਲੀਫੈਕਸ ਵਿਚ ਵਾਧਾ 10 ਫੀ ਸਦੀ

ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿਖੇ ਪ੍ਰਾਪਰਟੀ ਟੈਕਸ ਵਿਚ 4.5 ਫੀ ਸਦੀ ਵਾਧੇ ਨੂੰ ਪ੍ਰਵਾਨਗੀ ਦਿਤੀ ਗਈ ਹੈ। ਪ੍ਰਾਪਰਟੀ ਟੈਕਸ ਵਿਚ ਵਾਧੇ ਦਾ ਅਸਿੱਧਾ ਅਸਰ ਕਿਰਾਏਦਾਰਾਂ ’ਤੇ ਵੀ ਪਵੇਗਾ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਆਪਣੀ ਰਿਹਾਇਸ਼ ਦਾ ਵੱਧ ਮੁੱਲ ਅਦਾ ਕਰਨਾ ਪਵੇਗਾ। ਯੂਨੀਵਰਸਿਟੀ ਆਫ਼ ਕੈਲਗਰੀ ਵਿਚ ਯੋਜਨਾਬੰਦੀ ਵਿਭਾਗ ਦੀ ਪ੍ਰੋਫੈਸਰ ਸਾਸ਼ਾ ਜ਼ੈਨਕੋਵਾ ਨੇ ਕਿਹਾ ਕਿ ਮਿਊਂਸਪੈਲਿਟੀਜ਼ ਸਾਹਮਣੇ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ ਅਤੇ ਵਧਦੇ ਖਰਚੇ ਚਲਾਉਣ ਲਈ ਪ੍ਰਾਪਰਟੀ ਟੈਕਸ ਵਿਚ ਮੋਟਾ ਵਾਧਾ ਲਾਜ਼ਮੀ ਹੋ ਗਿਆ ਹੈ ਪਰ ਟੋਰਾਂਟੋ ਅਤੇ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ਵਿਚ ਜਾਇਦਾਦ ਮਾਲਕਾਂ ਨੂੰ ਇਹ ਵਾਧਾ ਕੁਝ ਜ਼ਿਆਦਾ ਹੀ ਚੁਭੇਗਾ।
Next Story
ਤਾਜ਼ਾ ਖਬਰਾਂ
Share it