ਕੈਨੇਡਾ ਰੈਵੇਨਿਊ ਏਜੰਸੀ ਤੋਂ ਠੱਗ ਲਏ 37 ਮਿਲੀਅਨ ਡਾਲਰ
ਟੋਰਾਂਟੋ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਮੁਲਕ ਦੇ ਲੋਕਾਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੇ ਗੁਰ ਦੱਸੇ ਜਾਂਦੇ ਹਨ ਪਰ ਠੱਗਾਂ ਵੱਲੋਂ ਸੀ.ਆਰ.ਏ. ਤੋਂ ਹੀ 37 ਮਿਲੀਅਨ ਡਾਲਰ ਠੱਗਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਫਿਫਥ ਐਸਟੇਟ ਵੱਲੋਂ ਪੇਸ਼ ਵੇਰਵਿਆਂ ਮੁਤਾਬਕ ਸੀ.ਆਰ.ਏ. ਵਾਲੇ ਠੱਗਾਂ ਨੂੰ 3.7 ਕਰੋੜ ਡਾਲਰ ਦੀ ਰਕਮ ਅਦਾ […]
By : Editor Editor
ਟੋਰਾਂਟੋ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਮੁਲਕ ਦੇ ਲੋਕਾਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੇ ਗੁਰ ਦੱਸੇ ਜਾਂਦੇ ਹਨ ਪਰ ਠੱਗਾਂ ਵੱਲੋਂ ਸੀ.ਆਰ.ਏ. ਤੋਂ ਹੀ 37 ਮਿਲੀਅਨ ਡਾਲਰ ਠੱਗਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਫਿਫਥ ਐਸਟੇਟ ਵੱਲੋਂ ਪੇਸ਼ ਵੇਰਵਿਆਂ ਮੁਤਾਬਕ ਸੀ.ਆਰ.ਏ. ਵਾਲੇ ਠੱਗਾਂ ਨੂੰ 3.7 ਕਰੋੜ ਡਾਲਰ ਦੀ ਰਕਮ ਅਦਾ ਕਰਨ ਲਈ ਮਜਬੂਰ ਹੋ ਗਏ।
ਲੋਕਾਂ ਨੂੰ ਸੁਚੇਤ ਕਰਨ ਵਾਲੀ ਏਜੰਸੀ ਖੁਦ ਬਣੀ ਠੱਗੀ ਦਾ ਸ਼ਿਕਾਰ
ਮੁਢਲੇ ਤੌਰ ’ਤੇ ਸੀ.ਆਰ.ਏ. ਨੇ ਦੋਸ਼ ਲਾਇਆ ਸੀ ਕਿ ਟੈਲੀਕਾਮ ਹੋਲਸੇਲ ਦੀ ਦੁਨੀਆਂ ਵਿਚ ਗੋਲਡ ਲਾਈਨ ਨੇ ਵਿਚੋਲਗੀ ਕੀਤੀ ਜਿਸ ਤਹਿਤ ਇੰਟਰਨੈਸ਼ਨਲ ਟੈਲੀਫੋਨ ਕਾਲ ਮਿੰਟ ਵੇਚੇ ਗਏ। ਪਰ ਬਾਅਦ ਵਿਚ ਸੀ.ਆਰ.ਏ. ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਕੰਪਨੀ ਟੈਕਸ ਰਿਫੰਡ ਦਾ ਦਾਅਵਾ ਕੀਤਾ ਅਤੇ ਸੇਲਜ਼ ਟੈਕਸ ਰਿਫੰਡ ਦੇ ਰੂਪ ਵਿਚ 37 ਮਿਲੀਅਨ ਡਾਲਰ ਲੈ ਗਈ।
ਗੁਪਤ ਦਸਤਾਵੇਜ਼ ਜਨਤਕ ਹੋਣ ਮਗਰੋਂ ਵੱਡਾ ਖੁਲਾਸਾ
ਇਥੇ ਦਸਣਾ ਬਣਦਾ ਹੈ ਕਿ ਕਾਫੀ ਸਮਾਂ ਪਹਿਲਾਂ ਕੈਨੇਡਾ ਰੈਵੇਨਿਊ ਏਜੰਸੀ ’ਤੇ ਇਕ ਟੈਕਸ ਪੇਅਰ ਵੱਲ ਖੜ੍ਹੀ 133 ਮਿਲੀਅਨ ਡਾਲਰ ਦੀ ਰਕਮ ’ਤੇ ਲਕੀਰ ਫੇਰਨ ਦੇ ਦੋਸ਼ ਵੀ ਲੱਗੇ ਸਨ। ਫਿਫਥ ਅਸਟੇਟ ਦੀ ਰਿਪੋਰਟ ਮੁਤਾਬਕ ਸੀ.ਆਰ.ਏ. ਨੇ ਕਬੂਲ ਕੀਤਾ ਕਿ ਗੈਰਵਾਜਬ ਟੈਕਸ ਰਿਫੰਡ ਦੇ ਰੂਪ ਵਿਚ 63 ਮਿਲੀਅਨ ਡਾਲਰ ਤੋਂ ਵੱਧ ਰਕਮ ਦਿਤੀ ਗਈ।