ਕੈਨੇਡਾ ਭਰ ਵਿਚ ਇਜ਼ਰਾਈਲ ਅਤੇ ਫਲਸਤੀਨ ਹਮਾਇਤੀ ਰੈਲੀਆਂ
ਟੋਰਾਂਟੋ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਵੱਲੋਂ ਫਲਸਤੀਨ ਉਤੇ ਹਮਲੇ ਦਾ ਅਸਰ ਕੈਨੇਡਾ ਤੱਕ ਦੇਖਣ ਨੂੰ ਮਿਲ ਹੈ ਅਤੇ ਸੋਮਵਾਰ ਨੂੰ ਟੋਰਾਂਟੋ ਸਣੇ ਮੁਲਕ ਦੇ ਵੱਖ ਵੱਖ ਸ਼ਹਿਰਾਂ ਵਿਚ ਫਲਸਤੀਨ ਹਮਾਇਤੀ ਅਤੇ ਇਜ਼ਰਾਈਲ ਹਮਾਇਤੀ ਰੈਲੀਆਂ ਕੱਢੀਆਂ ਗਈਆਂ। ਟੋਰਾਂਟੋ ਵਿਖੇ ਰੈਲੀਆਂ ਵਿਚ ਕੈਲੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ […]
By : Hamdard Tv Admin
ਟੋਰਾਂਟੋ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਵੱਲੋਂ ਫਲਸਤੀਨ ਉਤੇ ਹਮਲੇ ਦਾ ਅਸਰ ਕੈਨੇਡਾ ਤੱਕ ਦੇਖਣ ਨੂੰ ਮਿਲ ਹੈ ਅਤੇ ਸੋਮਵਾਰ ਨੂੰ ਟੋਰਾਂਟੋ ਸਣੇ ਮੁਲਕ ਦੇ ਵੱਖ ਵੱਖ ਸ਼ਹਿਰਾਂ ਵਿਚ ਫਲਸਤੀਨ ਹਮਾਇਤੀ ਅਤੇ ਇਜ਼ਰਾਈਲ ਹਮਾਇਤੀ ਰੈਲੀਆਂ ਕੱਢੀਆਂ ਗਈਆਂ। ਟੋਰਾਂਟੋ ਵਿਖੇ ਰੈਲੀਆਂ ਵਿਚ ਕੈਲੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਵੀ ਸ਼ਾਮਲ ਹੋਏ। ਮੈਲ ਲਾਸਟਮੈਨ ਚੌਕ ਵਿਖੇ ਇਜ਼ਰਾਈਲ ਦੀ ਹਮਾਇਤ ਵਿਚ ਹਜ਼ਾਰਾਂ ਲੋਕ ਇਕੱਤਰ ਹੋਏ ਅਤੇ ਦੂਜੇ ਪਾਸੇ ਫਲਸਤੀਨ ਹਮਾਇਤੀ ਇਕੱਤਰ ਹੋਣੇ ਸ਼ੁਰੂ ਹੋ ਗਏ। ਟੋਰਾਂਟੋ ਪੁਲਿਸ ਨੇ ਹਿੰਸਕ ਟਕਰਾਅ ਰੋਕਣ ਲਈ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਟੋਰਾਂਟੋ ਵਿਖੇ ਰੈਲੀ ਦੌਰਾਨ 4 ਜਣੇ ਗ੍ਰਿਫ਼ਤਾਰ
ਟੋਰਾਂਟੋ ਤੋਂ ਇਲਾਵਾ ਵੈਨਕੂਵਰ, ਕੈਲਗਰੀ, ਵਿੰਨੀਪੈਗ ਅਤੇ ਹੈਲੀਫੈਕਸ ਵਿਖੇ ਵੀ ਇਕੱਠ ਹੋਣ ਦੀਆਂ ਰਿਪੋਰਟਾਂ ਹਨ। ਜ਼ਿਆਦਾਤਰ ਰੈਲੀਆਂ ਇਜ਼ਰਾਈਲ ਹਮਾਇਤੀ ਰਹੀਆਂ ਜਿਨ੍ਹਾਂ ਵਿਚ ਹਮਾਸ ਵੱਲੋਂ ਮਿਊਜ਼ਿਕ ਫੈਸਟੀਵਲ ’ਤੇ ਕੀਤੇ ਹਮਲੇ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ। ਦੂਜੇ ਪਾਸੇ ਫਲਸਤੀਨ ਹਮਾਇਤੀ ਕਸੂਤੇ ਫਸ ਗਏ ਜੋ ਆਪਣੇ ਆਪ ਨੂੰ ਪੀੜਤ ਦਰਸਾਉਣ ਦਾ ਯਤਨ ਕਰ ਰਹੇ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ ਸ਼ਬਦਾਂ ਵਿਚ ਆਖ ਦਿਤਾ ਕਿ ਹਿੰਸਾ ਦੀ ਹਮਾਇਤ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਨੇਡਾ ਸਰਕਾਰ ਉਨ੍ਹਾਂ ਸਾਰੇ ਵਿਖਾਵਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਜੋ ਹਮਾਸ ਦੇ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰ ਰਹੇ ਹਨ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਨੇ ਵੀ ਡਾਊਨ ਟਾਊਨ ਵਿਖੇ ਰੈਲੀ ਦੌਰਾਨ ਹਮਾਸ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ। ਪਰ ਇਸ ਦੇ ਉਲਟ ਮਿਸੀਸਾਗਾ ਦੇ 49 ਸਾਲਾ ਵਸਨੀਕ ਓਮਨ ਸਯਾਹ ਨੇ ਕਿਹਾ ਕਿ ਓਲੀਵੀਆ ਚੌਅ ਜਾਂ ਹੋਰ ਸਿਆਸਤਦਾਨਾਂ ਨੂੰ ਫਲਸਤੀਨੀਆਂ ਦੇ ਹਾਲਾਤ ਦੀ ਅਸਲੀਅਤ ਬਾਰੇ ਕੁਝ ਨਹੀਂ ਪਤਾ।
ਹਿੰਸਾ ਦੇ ਹਮਾਇਤੀਆਂ ਵਾਸਤੇ ਕੈਨੇਡਾ ਵਿਚ ਕੋਈ ਥਾਂ ਨਹੀਂ : ਟਰੂਡੋ
ਟੋਰਾਂਟੋ ਰੈਲੀ ਵਿਚ ਪੁੱਜੀ ਇਕ ਹੋਰ ਫਲਸਤੀਨੀ ਡਾਲੀਆ ਅਲੂਸਟਾ ਦਾ ਕਹਿਣਾ ਸੀ ਕਿ ਕੌਣ ਮਰਿਆ ਅਤੇ ਕਿਸ ਨੇ ਮਾਰਿਆ ਪਰ ਗਈਆਂ ਤਾਂ ਮਾਸੂਮਾਂ ਦੀਆਂ ਜਾਨਾਂ ਹੀ। ਜਿਵੇਂ ਇਹ ਕਤਲੇਆਮ ਹੈ, ਉਸੇ ਤਰ੍ਹਾਂ ਪਿਛਲੇ ਕਈ ਵਰਿ੍ਹਆਂ ਤੋਂ ਫਲਸਤੀਨੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਪਰ ਸਾਡੇ ਵਾਸਤੇ ਕੋਈ ਆਵਾਜ਼ ਬੁਲੰਦ ਨਹੀਂ ਕਰਨਾ ਚਾਹੁੰਦਾ। ਗਰੇਟਰ ਟੋਰਾਂਟੋ ਵਿਖੇ ਯੂ.ਜੀ.ਏ. ਫੈਡਰੇਸ਼ਨ ਵੱਲੋਂ ਕਰਵਾਈ ਰੈਲੀ ਦੌਰਾਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਹਮਾਸ ਵੱਲੋਂ ਬੰਦੀ ਬਣਾਏ ਇਜ਼ਰਾਈਲੀ ਤੁਰਤ ਰਿਹਾਅ ਹੋਣੇ ਚਾਹੀਦੇ ਹਨ ਅਤੇ ਮਿਊਜ਼ਿਕ ਫੈਸਟੀਵਲ ’ਤੇ ਹਮਲੇ ਵਰਗੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਹਮਲੇ ਨੂੰ ਜਾਇਜ਼ ਠਹਿਰਾਉਣਾ ਸਰਾਸਰ ਗਲਤ ਹੈ ਅਤੇ ਅਜਿਹੀ ਸੋਚ ਦੀ ਕੈਨੇਡਾ ਵਿਚ ਕੋਈ ਥਾਂ ਨਹੀਂ।’’ ਇਸੇ ਦੌਰਾਨ ਟੋਰਾਂਟੋ ਪੁਲਿਸ ਨੇ ਮੈਲ ਲਾਸਟਮੈਨ ਸਕੁਏਅਰ ਤੋਂ ਚਾਰ ਗ੍ਰਿਫ਼ਤਾਰੀਆਂ ਕਰਨ ਦੀ ਤਸਦੀਕ ਕੀਤੀ ਪਰ ਦੋਸ਼ਾਂ ਬਾਰੇ ਵਿਸਤਾਰਤ ਜਾਣਕਾਰੀ ਨਾ ਮਿਲ ਸਕੀ। ਉਧਰ ਬੀ.ਸੀ. ਵਿਚ ਵੈਨਕੂਵਰ ਦੀ ਆਰਟ ਗੈਲਰੀ ਸਾਹਮਣੇ ਵੱਡੀ ਗਿਣਤੀ ਵਿਚ ਮੁਜ਼ਾਹਰਾਕਾਰੀ ਇਕੱਤਰ ਹੋ ਗਏ। ਇਕ ਪਾਸੇ ਫਲਸਤੀਨ ਹਮਾਇਤੀ ਨਜ਼ਰ ਆ ਰਹੇ ਸਨ ਜਦਕਿ ਦੂਜੇ ਪਾਸੇ ਇਜ਼ਰਾਈਲ ਹਮਾਇਤੀਆਂ ਨੇ ਝੰਡੇ ਚੁੱਕੇ ਹੋਏ ਸਨ। ਕੁਲ ਮਿਲਾ ਕੇ ਰੋਸ ਵਿਖਾਵੇ ਸ਼ਾਂਤਮਈ ਰਹੇ ਅਤੇ ਕੋਈ ਟਕਰਾਅ ਨਹੀਂ ਹੋਇਆ।