ਕੈਨੇਡਾ: ਬੀਸੀ ਦੇ ਸਕੂਲ ਨੇ ਖਾਲਿਸਤਾਨ ਨੂੰ ਲੈ ਕੇ ਵੋਟਿੰਗ ਲਈ ਥਾਂ ਦੇਣ ਤੋਂ ਕੀਤਾ ਮਨ੍ਹਾਂ
ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਵੀ ਵੱਖਵਾਦੀਆਂ ਨੂੰ ਸਿੱਧਾ ਜਵਾਬ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਗਤੀਵਿਧੀਆਂ ਰਹੀਆਂ ਸਰਗਰਮ ਬੀਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਸਰੀ ਦੇ ਇੱਕ ਸਕੂਲ ਵਿੱਚ 10 ਸਤੰਬਰ ਨੂੰ ਹੋਣ ਵਾਲੀ ਰੈਫਰੈਂਡਮ ਵੋਟਿੰਗ ਨੂੰ ਲੈ ਕੇ ਸਕੂਲ ਨੇ ਹੁਣ ਆਪਣੇ ਪੈਰ ਪਿੱਛੇ ਖਿੱਚਦੇ ਹੋਏ ਵੋਟਿੰਗ ਲਈ […]
By : Hamdard Tv Admin
ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਵੀ ਵੱਖਵਾਦੀਆਂ ਨੂੰ ਸਿੱਧਾ ਜਵਾਬ
ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਗਤੀਵਿਧੀਆਂ ਰਹੀਆਂ ਸਰਗਰਮ
ਬੀਸੀ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਸਰੀ ਦੇ ਇੱਕ ਸਕੂਲ ਵਿੱਚ 10 ਸਤੰਬਰ ਨੂੰ ਹੋਣ ਵਾਲੀ ਰੈਫਰੈਂਡਮ ਵੋਟਿੰਗ ਨੂੰ ਲੈ ਕੇ ਸਕੂਲ ਨੇ ਹੁਣ ਆਪਣੇ ਪੈਰ ਪਿੱਛੇ ਖਿੱਚਦੇ ਹੋਏ ਵੋਟਿੰਗ ਲਈ ਥਾਂ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਦੱੱਸ ਦਈਏ ਕਿ ਇਹ ਖਬਰ ਉਸ ਵੇਲੇ ਸਾਹਮਣੇ ਆਈ ਹੈ ਜਦ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੱਲੋਂ ਭਾਰਤੀ ਡਿਪਲੋਮੈਟਸ ਦੀ ਸੁਰੱਖਿਆ ਲਈ ਕੈਨੇਡਾ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਸੀ। ਯੂਕੇ ਅਤੇ ਕੈਨੇਡਾ ਵਿੱਚ ਵੱਖਵਾਦੀ ਵਿਚਾਰਧਾਰਾ ਨੂੰ ਲੈ ਕੇ ਨਵੇਂ ਬਿਆਨ ਸਾਹਮਣੇ ਆਏ ਹਨ ।
ਅਸਲ ਦੇ ਵਿੱਚ ਸਰੀ ਦੇ ਇੱਕ ਸੈਕੰਡਰੀ ਸਕੂਲ ਵਿੱਚ 10 ਸਤੰਬਰ ਨੂੰ ਰੈਫਰੈਂਡਮ ਵੋਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਸਰੀ ਸਕੂਲ ਡਿਸਟ੍ਰਿਕਟ ਬੋਰਡ ਵੱਲੋਂ ਇਹ ਕਹਿੰਦੇ ਹੋਏ ਥਾਂ ਦੇਣ ਤੋਂ ਮਨਾ ਕਰ ਦਿੱਤਾ ਕਿ ਇਸ ਵੋਟਿੰਗ ਦੇ ਪ੍ਰਮੋਸ਼ਨ ਵਿੱਚ ਜਿਹੜੇ ਪੋਸਟਰ ਵਰਤੇ ਜਾ ਰਹੇ ਹਨ ਉਹਦੇ ਵਿੱਚ ਸਕੂਲ ਦੀ ਤਸਵੀਰ ਦੇ ਨਾਲ ਨਾਲ ਏਕੇ 47 ਵਰਗੇ ਹੱਥਿਆਰ ਨੂੰ ਵੀ ਦਿਖਾਇਆ ਗਿਆ ਹੈ। ਇਸ ਪੋਸਟਰ ਵਿੱਚ ਇੱਕ ਪੈਨ ਦੇ ਰਾਹੀਂ ਬੰਦੂਕ ਨੂੰ ਕੁਚਲਦੇ ਦਿਖਾਇਆ ਗਿਆ ਹੈ ਤੇ ਬੰਦੂਕ ਤੇ ਇੰਡੀਆ ਲਿਖਿਆ ਹੋਇਆ ਹੈ।ਜਿਸਤੋਂ ਬਾਅਦ ਸਕੂਲ ਵੱਲੋਂ ਇਹਨਾਂ ਪੋਸਟਰਸ ਤੇ ਟਿੱਪਣੀ ਕਰਦੇ ਹੋਏ ਇਹ ਵੋਟਿੰਗ ਕਰਵਾਉਣ ਲਈ ਥਾਂ ਦੇਣ ਤੋਂ ਮਨਾ ਕਰ ਦਿੱਤਾ। ਪਰ ਉੱਥੇ ਹੀ ਦੱਸ ਦਈਏ ਕਿ ਇਹ ਵੋਟਿੰਗ ਰੱਦ ਨਹੀਂ ਹੋਈ ਹੈ ਇਸਦਾ ਸਿਰਫ ਸਥਾਨ ਬਦਲਿਆ ਗਿਆ ਹੈ, ਸਮਾਂ ਅਤੇ ਦਿਨ ਉਹੀ ਰਹੇਗਾ।
ਦੂਜੇ ਪਾਸੇ ਕੈਨੇਡਾ ਦੇ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੱਲੋਂ ਕੈਨੇਡਾ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਹ ਕੈਨੇਡਾ ਦੇ ਕਦਮਾਂ ਤੋਂ ਖੁਸ਼ ਹਨ।ਉਹਨਾਂ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਦਿਨ ਪਹਿਲਾਂ ਸਕੂਲ ਵੱਲੋਂ ਵੋਟਿੰਗ ਸੈਂਟਰ ਦੇਣ ਤੋਂ ਮਨਾ ਕਰਨ ਦੀ ਗੱਲ ਸਾਹਮਣੇ ਆਈ। ਹਾਲਾਂਕਿ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਉਹਨਾ ਨੇ ਇਹ ਜ਼ਰੂਰ ਆਖਿਆ ਕਿ ਭਾਰਤੀ ਡਿਪਲੋਮੈਟਸ ਦੇ ਸਿਰ 'ਤੇ ਇਨਾਮ ਰੱਖੇ ਪੋਸਟਰ ਜੋ ਵੰਡੇ ਗਏ ਹਨ, ਉਸਨੂੰ ਦੇਖਦੇ ਹੋਏ ਕੈਨੇਡਾ ਨੇ ਜੋ ਸੁਰੱਖਿਆ ਪ੍ਰਬੰਧ ਕੀਤੇ ਅਤੇ ਜੋ ਕਦਮ ਚੁੱਕੇ, ਉਹ ਕਾਬਿਲੇ ਤਾਰੀਫ ਹੈ ਅਤੇ ਇਸਨੇ ਦੋਹਾਂ ਦੇਸ਼ਾਂ ਨੂੰ ਹੋਰ ਨਜ਼ਦੀਕ ਲਿਆਂਦਾ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਰਿਸ਼ਤਿਆਂ 'ਤੇ ਇਸਦਾ ਕਾਫੀ ਅਸਰ ਪੈਂਦਾ ਦਿਖਿਆ ਸੀ। ਜਿੱਥੇ ਇੱਕ ਪਾਸੇ ਖਾਲਿਸਤਾਨੀ ਸਮਰਥਕ ਇਸ ਵਿੱਚ ਵਿਦੇਸ਼ੀ ਹੱਥ ਹੋਣ ਦੀ ਗੱਲ ਕਰ ਰਹੇ ਸਨ ਤਾਂ ਦੂਜੇ ਪਾਸੇ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਹਰਦੀਪ ਸਿੰਘ ਨਿੱਝਰ ਕਤਲਕਾਂਢ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਕੈਨੇਡੀਅਨ ਕਾਨੂੰਨ ਮੁਤਾਬਿਕ ਸਜ਼ਾ ਮਿਲਣੀ ਚਾਹੀਦੀ ਹੈ।
ਸਿਰਫ ਕੈਨੇਡਾ ਹੀ ਨਹੀਂ ਯੂਕੇ ਵੱਲੋਂ ਵੀ ਖਾਲਿਸਤਾਨੀ ਹਮਾਇਤੀਆਂ ਨੂੰ ਝਟਕਾ ਲੱਗਿਆ ਹੈ । ਜੀ 20 ਸੰਮੇਲਨ ਵਿੱਚ ਭਾਗ ਲੈਣ ਲਈ ਜਾਣ ਵਾਲੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਵੀ ਇਸ ਸਬੰਧੀ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਯੂਕੇ ਵਿੱਚ ਅਜਿਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੱਸ ਦਈਏ ਕਿ ਇਸਤੋਂ ਪਹਿਲਾਂ ਰਿਸ਼ੀ ਸੂਨਕ ਨੂੰ ਯੂਕੇ ਦੇ 70 ਦੇ ਕਰੀਬ ਐਮਪੀਸ ਵੱਲੋਂ ਭਾਰਤ ਸਰਕਾਰ ਅੱਗੇ ਜੱਗੀ ਜੌਹਲ ਦਾ ਮਾਮਲਾ ਚੁੱਕਣ ਲਈ ਇੱਕ ਚਿੱਠੀ ਲਿਖੀ ਗਈ ਜਿਸਦੇ ਬਾਰੇ ਵਿੱਚ ਅਜੇ ਜਣਾਕਰੀ ਨਹੀਂ ਮਿਲੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੱਤੀ ਗਈ ਹੈ। ਪੀਟੀਆਈ ਨਾਲ ਗੱਲਾਬਤ ਕਰਦਿਆਂ ਰਿਸ਼ੀ ਸੂਨਕ ਨੇ ਕਿਹਾ ਕਿ ਯੂਕੇ ਭਾਰਤ ਨਾਲ ਮਿਲ ਕੇ ਉਹਨਾਂ ਤਾਕਤਾਂ ਵਿਰੁੱਧ ਕੰਮ ਕਰ ਰਿਹਾ ਹੈ ਜੋ ਕਿ ਭਾਰਤ ਨੂੰ ਵੰਡਣ ਦੀ ਫਿਰਾਕ ਵਿੱਚ ਹਨ। ਸਾਡੀ ਸਰਕਾਰ ਦੇਸ਼ ਵਿੱਚ ਸ਼ਾਂਤੀਪੂਰਕਨ ਤਰੀਕੇ ਨਾਲ ਵਿਰੋਧ ਜਤਾਉਣ ਦੇ ਅਧਿਕਾਰ ਨੂੰ ਕਿਸੇ ਵੀ ਤਰਾਂ੍ਹ ਨਾਲ ਹਿੰਸਕ ਜਾਂ ਧਮਕੀ ਭਰਪੂਰ ਨਹੀਂ ਹੋਣ ਦਵੇਗੀ ਤੇ ਇਸ ਲਈ ਬ੍ਰਿਟਿਸ਼ ਪੁਲਿਸ ਸਾਰੇ ਸਾਧਨਾਂ ਨਾਲ ਲੈਸ ਹੈ। ਉਹਨਾ ਨੇ ਪਿਛਲੇ ਮਹੀਨੇ ਭਾਰਤੀ ਐਕਸਟਰਨਲ ਅਫੇਰਅਰ ਮਨਿਸਟਰ ਐਸ ਜੈਸ਼ੰਕਰ ਅਤੇ ਯੂਕੇ ਦੇ ਸੁਰੱਖਿਆ ਮੰਤਰੀ ਦੀ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਅਜਿਹੀਆਂ ਧਮਕੀਆਂ ਅਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਤੇ ਗੱਲਾਬਤ ਕੀਤੀ ਗਈ ਹੈ ਤੇ ਵੱਖਵਾਦੀ ਵਿਚਾਰਧਾਰਾ ਦੇ ਲੋਕ ਜੋ ਯੂਕੇ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਲਈ ਸਾਜ਼ਿਸ਼ ਰੱਚ ਰਹੇ ਹਨ ਉਹਨਾ ਤੇ ਨਕੇਲ ਕਸਣ ਦੀ ਗੱਲ ਕੀਤੀ। ਹਾਲਾਂਕਿ ਯੂਕੇ ਸਿਟੀਜ਼ਨ ਜੱਗੀ ਜੌਹਲ ਮਾਮਲੇ 'ਤੇ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ।