ਕੈਨੇਡਾ ਪੁਲਿਸ ਵੱਲੋਂ ਭਾਰਤੀ ਨੌਜਵਾਨ ਸਣੇ 12 ਜਣੇ ਗ੍ਰਿਫ਼ਤਾਰ
ਬਰੈਂਪਟਨ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਦੇ ਇਕ ਹੋਰ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਈ ਸਾਊਥ ਏਸ਼ੀਅਨ ਸ਼ਾਮਲ ਹਨ। ਪੀਲ ਪੁਲਿਸ ਵੱਲੋਂ ਮਾਰਚ ਵਿਚ ਆਰੰਭੀ ਵਿਸ਼ੇਸ਼ ਮੁਹਿੰਮ ਤਹਿਤ 12 ਲੱਖ ਡਾਲਰ ਮੁੱਲ ਦੀਆਂ 9 ਮਹਿੰਗੀਆਂ ਗੱਡੀਆਂ ਵੀ ਬਰਾਮਦ ਕਰਨ ਦਾ […]

By : Editor Editor
ਬਰੈਂਪਟਨ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਦੇ ਇਕ ਹੋਰ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਈ ਸਾਊਥ ਏਸ਼ੀਅਨ ਸ਼ਾਮਲ ਹਨ। ਪੀਲ ਪੁਲਿਸ ਵੱਲੋਂ ਮਾਰਚ ਵਿਚ ਆਰੰਭੀ ਵਿਸ਼ੇਸ਼ ਮੁਹਿੰਮ ਤਹਿਤ 12 ਲੱਖ ਡਾਲਰ ਮੁੱਲ ਦੀਆਂ 9 ਮਹਿੰਗੀਆਂ ਗੱਡੀਆਂ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡਿਟੈਕਟਿਵ ਸਾਰਜੈਂਟ ਸਾਇਮਨ ਕੈਨੇਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਮੀ ਪੜਤਾਲ ਮਗਰੋਂ ਇਹ ਤੱਥ ਉਭਰ ਕੇ ਸਾਹਮਣੇ ਆਏ ਕਿ ਚੋਰੀ ਕੀਤੀਆਂ ਗੱਡੀਆਂ ਨੂੰ ਅੱਗੇ ਵੇਚਣ ਲਈ ਆਟੋਮੋਟਿਵ ਅਤੇ ਫਾਇਨੈਂਸ ਇੰਡਸਟਰੀ ਦੀ ਜਾਣਕਾਰੀ ਵਰਤੀ ਜਾ ਰਹੀ ਹੈ।
ਕਾਰ ਚੋਰਾਂ ਦੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਕੀਤੀ ਕਾਰਵਾਈ
ਸੰਭਾਵਤ ਤੌਰ ’ਤੇ ਮੁਲਜ਼ਮਾਂ ਨੂੰ ਇਸ ਖੇਤਰ ਦੀ ਕਾਫੀ ਜਾਣਕਾਰੀ ਸੀ ਜਿਸ ਰਾਹੀਂ ਉਹ ਫਰਜ਼ੀ ਤਰੀਕੇ ਨਾਲ ਗੱਡੀਆਂ ਨੂੰ ਮੁੜ ਰਜਿਸਟਰ ਕਰ ਕੇ ਵੇਚ ਦਿੰਦੇ ਸਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿਚ ਖਰੀਦਦਾਰਾਂ ਵੱਲੋਂ ਆਪਣੀ ਗੱਡੀ ਚੋਰੀ ਹੋਣ ਦੇ ਫਰਜ਼ੀ ਦਾਅਵੇ ਬੀਮਾ ਕੰਪਨੀਆਂ ਕੋਲ ਕੀਤੇ ਗਏ। ਗ੍ਰਿਫ਼ਤਾਰ ਕੀਤੇ ਸ਼ੱਕੀਆਂ ਵਿਰੁੱਧ ਕੁਲ 81 ਦੋਸ਼ ਆਇਦ ਕੀਤੇ ਗਏ ਹਨ ਅਤੇ ਬਰਾਮਦ ਕੀਤੀਆਂ ਮਹਿੰਗੀਆਂ ਗੱਡੀਆਂ ਵਿਚ ਬੀ.ਐਮ. ਡਬਲਿਊ., ਰੇਂਜ ਰੋਵਰਜ਼ ਤੇ ਬੈਂਟਲੀ ਸ਼ਾਮਲ ਹਨ।


