ਕੈਨੇਡਾ ਪੁਲਿਸ ਨੇ ਕਾਬੂ ਕੀਤਾ ‘ਪੰਜਾਬੀ ਭਲਵਾਨ’
ਵੈਨਕੂਵਰ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪੁਲਿਸ ਨੇ ਇਕ ਹੌਲਨਾਕ ਵਾਰਦਾਤ ਮਗਰੋਂ ਪੰਜਾਬੀ ਭਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਬੀ.ਸੀ. ਦੇ ਔਲਡਰਗਰੋਵ ਇਲਾਕੇ ਵਿਚ ਇਕ ਬੇਕਾਬੂ ਕਾਰ ਦੇਖੀ ਗਈ ਜਿਸ ਵਿਚੋਂ ਇਕ ਔਰਤ ਦੀਆਂ ਲੱਤਾਂ ਬਾਹਰ ਲਟਕ ਰਹੀਆਂ ਸਨ। ਸਾਰਾ ਘਟਨਾਕ੍ਰਮ ਅੱਖੀਂ ਦੇਖਣ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿਤੀ ਅਤੇ […]
By : Hamdard Tv Admin
ਵੈਨਕੂਵਰ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪੁਲਿਸ ਨੇ ਇਕ ਹੌਲਨਾਕ ਵਾਰਦਾਤ ਮਗਰੋਂ ਪੰਜਾਬੀ ਭਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਬੀ.ਸੀ. ਦੇ ਔਲਡਰਗਰੋਵ ਇਲਾਕੇ ਵਿਚ ਇਕ ਬੇਕਾਬੂ ਕਾਰ ਦੇਖੀ ਗਈ ਜਿਸ ਵਿਚੋਂ ਇਕ ਔਰਤ ਦੀਆਂ ਲੱਤਾਂ ਬਾਹਰ ਲਟਕ ਰਹੀਆਂ ਸਨ। ਸਾਰਾ ਘਟਨਾਕ੍ਰਮ ਅੱਖੀਂ ਦੇਖਣ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿਤੀ ਅਤੇ ਮਿਕਸਡ ਮਾਰਸ਼ਲ ਆਰਟਸ ਫਾਈਟਰ ਕੁਲਤਾਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁਲਤਾਰ ਸਿੰਘ ਗਿੱਲ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਬੇਕਾਬੂ ਗੱਡੀ ਵਿਚੋਂ ਬਾਹਰ ਲਟਕ ਰਹੀ ਸੀ ਔਰਤ
ਫਿਲਹਾਲ ਘਟਨਾ ਦੌਰਾਨ ਜ਼ਖਮੀ ਹੋਈ ਔਰਤ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕੁਲਤਾਰ ਸਿੰਘ ਗਿੱਲ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 2 ਨਵੰਬਰ ਨੂੰ ਹੋਵੇਗੀ। ਕੁਲਤਾਰ ਸਿੰਘ ਗਿੱਲ ਦੀ ਗੁਆਂਢੀਆਂ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਰਾਤ ਸਾਹਮਣੇ ਆਈ ਘਟਨਾ ਮਗਰੋਂ ਆਰ.ਸੀ.ਐਮ.ਪੀ. ਦੇ ਅਫਸਰ ਸੋਮਵਾਰ ਨੂੰ ਸਬੰਧਤ ਘਰ ਵਿਚ ਪੁੱਜੇ ਅਤੇ ਸ਼ੱਕੀ ਦੀ ਸ਼ਨਾਖਤ ਮਿਕਸਡ ਮਾਰਸ਼ਲ ਆਰਟਸ ਫਾਈਟਰ ਕੁਲਤਾਰ ਸਿੰਘ ਗਿੱਲ ਵਜੋਂ ਕੀਤੀ ਗਈ। ਐਬਟਸਫੋਰਡ ਦੇ ਮਾਂਬਾ ਐਮ.ਐਮ.ਏ. ਜਿੰਮ ਵਿਚ ਕੁਲਤਾਰ ਸਿੰਘ ਗਿੱਲ ਦਾ ਨਾਂ ਹੈਡ ਕੋਚ ਵਜੋਂ ਲਿਖਿਆ ਹੋਇਆ ਹੈ ਅਤੇ ਜਿੰਮ ਦੇ ਮੁੱਖ ਦਰਵਾਜ਼ੇ ’ਤੇ ਇਕ ਨੋਟਿਸ ਚਿਪਕਿਆ ਨਜ਼ਰ ਆਇਆ ਜਿਸ ’ਤੇ ਲਿਖਿਆ ਸੀ ਕਿ ਅਗਲੀ ਸੂਚਨਾ ਤੱਕ ਕਲਾਸਾਂ ਮੁਲਤਵੀ ਰਹਿਣਗੀਆਂ। ਦੂਜੇ ਪਾਸੇ ਐਤਵਾਰ ਰਾਤ ਵਾਪਰੀ ਘਟਨਾ ਅੱਖੀਂ ਦੇਖਣ ਵਾਲੀ ਕੈਟਰੀਨਾ ਲਾਪਿਅਰੇ ਨੇ ਦੱਸਿਆ ਕਿ ਉਹ ਆਪਣੇ ਬੱਚੇ ਨਾਲ ਘਰ ਵੱਲ ਜਾ ਰਹੀ ਸੀ ਜਦੋਂ ਗਲਤ ਪਾਸੇ ਜਾਂਦੀ ਇਕ ਕਾਰ ਨਜ਼ਰ ਆਈ। ਕਾਰ ਦਾ ਮੂਹਰਲਾ ਹਿੱਸਾ ਭੰਨਿਆ ਹੋਇਆ ਸੀ ਅਤੇ ਡਰਾਈਵਰ ਸਾਈਡ ਦੀ ਬਾਰੀ ਖੁਲ੍ਹੀ ਹੋਣ ਦੇ ਬਾਵਜੂਦ ਕਾਰ ਅੱਗੇ ਵਧ ਰਹੀ ਸੀ। ਹਾਲਾਤ ਦੀ ਨਜ਼ਾਕ ਨੂੰ ਸਮਝਦਿਆਂ ਕੈਟਰੀਨਾ ਨੇ ਤੁਰਤ ਰਾਹ ਬਦਲ ਲਿਆ ਅਤੇ ਸੁਰੱਖਿਅਤ ਟਿਕਾਣੇ ਵੱਲ ਚਲੀ ਗਈ। ਇਸ ਮਗਰੋਂ ਕੈਟਰੀਨਾ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ 911 ’ਤੇ ਕਾਲ ਵੀ ਕੀਤੀ। ਕੈਟਰੀਨਾ ਨੇ ਦੱਸਿਆ ਕਿ ਪੁਲਿਸ ਨੂੰ ਕਾਲ ਕਰਨ ਮਗਰੋਂ ਉਸ ਨੇ ਫਰੇਜ਼ਰ ਹਾਈਵੇਅ ਵੱਲ ਜਾਣ ਦਾ ਮਨ ਬਣਾਇਆ ਪਰ ਇਸੇ ਦੌਰਾਨ ਇਕ ਪਾਸਿਓਂ ਓਹੀ ਕਾਰ ਆ ਗਈ ਅਤੇ ਲੱਗ ਕਿ ਉਥੇ ਮੌਜੂਦ ਸਾਰੀਆਂ ਗੱਡੀਆਂ ਨੂੰ ਟੱਕਰ ਮਾਰੇਗੀ ਪਰ ਡਰਾਈਵਰ ਨੇ ਅਚਾਨਕ ਮੋੜ ਕੱਟ ਦਿਤਾ ਅਤੇ ਗੱਡੀ ਕਮਿਊਨਿਟੀ ਪੁਲਿਸਿੰਗ ਸਟੇਸ਼ਨ ਵਿਚ ਪਹੁੰਚ ਗਈ। ਕੈਟਰੀਨਾ ਮੁਤਾਬਕ ਕਾਰ ਨਾਲ ਕਿਸੇ ਨੂੰ ਘੜੀਸਿਆ ਵੀ ਜਾ ਰਿਹਾ ਸੀ ਅਤੇ ਇਹ ਦ੍ਰਿਸ਼ ਦੇਖਣਾ ਬਹੁਤ ਮੁਸ਼ਕਲ ਸੀ। ਇਸੇ ਦੌਰਾਨ ਲੈਂਗਲੀ ਪੁਲਿਸ ਦੇ ਅਫਸਰ ਮੌਕੇ ’ਤੇ ਪੁੱਜ ਗਏ ਤਾਂ ਕੁਝ ਲੋਕ ਜ਼ਖਮੀ ਔਰਤ ਨੂੰ ਸੰਭਾਲਣ ਦਾ ਯਤਨ ਕਰ ਰਹੇ ਸਨ। ਲੋਕਾਂ ਨੇ ਦੱਸਿਆ ਕਿ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੈਰਾਮੈਡਿਕਸ ਵੱਲੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਕ ਹੋਰ ਗਵਾਹ ਸਟੀਵ ਕੇਅ ਨੇ ਦੱਸਿਆ ਕਿ ਔਰਤ ਦੀਆਂ ਲੱਤਾਂ ’ਤੇ ਗੰਭੀਰ ਰਗੜਾਂ ਨਜ਼ਰ ਆ ਰਹੀਆਂ ਸਨ ਅਤੇ ਦਰਦ ਨਾਲ ਕੁਰਲਾਅ ਰਹੀ ਸੀ। ਆਰ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਲੈਂਗਲੀ ਡਿਟੈਚਮੈਂਟ ਨਾਲ 604-532-3200 ’ਤੇ ਸੰਪਰਕ ਕਰੇ।