ਕੈਨੇਡਾ ਨੇ ਜ਼ਬਤ ਕੀਤਾ ਰੂਸੀ ਕਾਰਗੋ ਜਹਾਜ਼
ਟੋਰਾਂਟੋ ਏਅਰਪੋਰਟ ’ਤੇ ਖੜ੍ਹਾ ਸੀ ਇਹ ਜਹਾਜ਼ ਟੋਰਾਂਟੋ, 13 ਜੂਨ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਤੋਂ ਟੋਰਾਂਟੋ ਏਅਰਪੋਰਟ ’ਤੇ ਖੜ੍ਹੇ ਰੂਸੀ ਜਹਾਜ਼ ਨੂੰ ਕੈਨੇਡਾ ਨੇ ਜ਼ਬਤ ਕਰ ਲਿਆ। ਜੰਗ ਸ਼ੁਰੂ ਹੋਣ ਮਗਰੋਂ ਪਿਛਲੇ ਸਾਲ ਤੋਂ ਹੀ ਇਹ ਰੂਸੀ ਕਾਰਗੋ ਜਹਾਜ਼ ਇੱਥੇ ਖੜ੍ਹਾ ਸੀ ਤੇ ਹੁਣ ਕੈਨੇਡਾ ਸਰਕਾਰ ਨੇ ਇਸ ਨੂੰ ਜ਼ਬਤ ਕਰਨ ਦੇ ਹੁਕਮ […]
By : Editor (BS)
ਟੋਰਾਂਟੋ ਏਅਰਪੋਰਟ ’ਤੇ ਖੜ੍ਹਾ ਸੀ ਇਹ ਜਹਾਜ਼
ਟੋਰਾਂਟੋ, 13 ਜੂਨ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਤੋਂ ਟੋਰਾਂਟੋ ਏਅਰਪੋਰਟ ’ਤੇ ਖੜ੍ਹੇ ਰੂਸੀ ਜਹਾਜ਼ ਨੂੰ ਕੈਨੇਡਾ ਨੇ ਜ਼ਬਤ ਕਰ ਲਿਆ। ਜੰਗ ਸ਼ੁਰੂ ਹੋਣ ਮਗਰੋਂ ਪਿਛਲੇ ਸਾਲ ਤੋਂ ਹੀ ਇਹ ਰੂਸੀ ਕਾਰਗੋ ਜਹਾਜ਼ ਇੱਥੇ ਖੜ੍ਹਾ ਸੀ ਤੇ ਹੁਣ ਕੈਨੇਡਾ ਸਰਕਾਰ ਨੇ ਇਸ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਐਨੋਟੋਵ 124 ਜਹਾਜ਼ ਵੋਲਗਾ-ਡਨੇਪਰ ਏਅਰਲਾਈਨਜ਼ ਅਤੇ ਵੋਲਗਾ ਡਨੇਪਰ ਗਰੁੱਪ ਦੀ ਮਲਕੀਅਤ ਹੈ, ਅਤੇ ਇਹ ਉਹ ਸੰਸਥਾਵਾਂ ਨੇ, ਜਿਨ੍ਹਾਂ ਖਿਲਾਫ਼, ਰੂਸੀ ਰਾਸ਼ਟਰਪਤੀ ਪੁਤਿਨ ਨਾਲ ਨੇੜ੍ਹਤਾ ਹੋਣ ਕਰਕੇ, ਕੈਨੇਡਾ ਨੇ ਹਾਲ ਹੀ ਵਿਚ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।