ਕੈਨੇਡਾ ਨੂੰ ਪੰਜਾਬ ਦੀ ਆਬਾਦੀ ਤੋਂ ਦੁੱਗਣੇ ਪ੍ਰਵਾਸੀਆਂ ਦੀ ਲੋੜ
ਟੋਰਾਂਟੋ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਨੂੰ ਭਵਿੱਖ ਵਿਚ ਐਨੇ ਪ੍ਰਵਾਸੀਆਂ ਦੀ ਜ਼ਰੂਰਤ ਹੈ ਕਿ ਪੰਜਾਬ ਵਰਗੇ ਸੂਬੇ ਦੀ ਆਬਾਦੀ ਵੀ ਘੱਟ ਰਹਿ ਜਾਵੇ। ਜੀ ਹਾਂ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਮੁਤਾਬਕ ਮੁਲਕ ਨੂੰ ਵਧੇਰੇ ਖ਼ੁਸ਼ਹਾਲ ਬਣਾਉਣ ਲਈ ਇਸ ਦੀ ਵਸੋਂ 10 ਕਰੋੜ ਦੇ ਅੰਕੜੇ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਇਹ ਟੀਚਾ […]
By : Hamdard Tv Admin
ਟੋਰਾਂਟੋ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਨੂੰ ਭਵਿੱਖ ਵਿਚ ਐਨੇ ਪ੍ਰਵਾਸੀਆਂ ਦੀ ਜ਼ਰੂਰਤ ਹੈ ਕਿ ਪੰਜਾਬ ਵਰਗੇ ਸੂਬੇ ਦੀ ਆਬਾਦੀ ਵੀ ਘੱਟ ਰਹਿ ਜਾਵੇ। ਜੀ ਹਾਂ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਮੁਤਾਬਕ ਮੁਲਕ ਨੂੰ ਵਧੇਰੇ ਖ਼ੁਸ਼ਹਾਲ ਬਣਾਉਣ ਲਈ ਇਸ ਦੀ ਵਸੋਂ 10 ਕਰੋੜ ਦੇ ਅੰਕੜੇ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਇਹ ਟੀਚਾ ਇੰਮੀਗ੍ਰੇਸ਼ਨ ਤੋਂ ਬਗ਼ੈਰ ਹਾਸਲ ਕਰਨਾ ਸੰਭਵ ਨਹੀਂ। ਗਲੋਬ ਐਂਡ ਮੇਲ ਦੇ ਇਕ ਪ੍ਰੋਗਰਾਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਨੇ ਕਿਹਾ ਕਿ 21ਵੀਂ ਸਦੀ ਖ਼ਤਮ ਹੋਣ ਤੱਕ ਦੁਨੀਆਂ ਦੀ ਆਬਾਦੀ 11 ਅਰਬ ਤੋਂ ਟੱਪ ਜਾਵੇਗੀ ਅਤੇ ਇਸ ਵਿਚ ਵੱਡਾ ਹਿੱਸਾ ਏਸ਼ੀਆ ਤੇ ਅਫ਼ਰੀਕਾ ਦਾ ਹੋਵੇਗਾ। ਅਮਰੀਕਾ ਵੀ ਆਬਾਦੀ ਪੱਖੋਂ ਤੇਜ਼ੀ ਨਾਲ ਵਧ ਰਹੇ ਮੁਲਕਾਂ ਵਿਚ ਸ਼ਾਮਲ ਹੋ ਸਕਦਾ ਹੈ ਪਰ ਕੈਨੇਡਾ ਦੀ ਆਬਾਦੀ 5 ਕਰੋੜ ਦੇ ਨੇੜੇ ਤੇੜੇ ਹੀ ਪਹੁੰਚੇਗੀ ਜਿਸ ਦੇ ਸਿੱਟੇ ਵਜੋਂ ਆਰਥਿਕ ਵਿਕਾਸ ਦਰ ਅੱਧੀ ਰਹਿ ਜਾਣ ਦੇ ਆਸਾਰ ਹਨ। ਦੂਜੇ ਪਾਸੇ 10 ਕਰੋੜ ਦੀ ਆਬਾਦੀ ਨਾਲ ਕੈਨੇਡਾ, ਦੁਨੀਆਂ ਵਿਚ 27ਵੇਂ ਸਥਾਨ ’ਤੇ ਹੋਵੇਗਾ ਅਤੇ ਸਾਲਾਨਾ ਆਰਥਿਕ ਵਿਕਾਸ ਦਰ 2.6 ਫ਼ੀ ਸਦੀ ਤੋਂ ਟੱਪ ਸਕਦੀ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਨੌਜਵਾਨਾਂ ਦੀ ਗਿਣਤੀ ਵਧਣ ਨਾਲ ਕਿਰਤੀਆਂ ਅਤੇ ਟੈਕਸਦਾਤਿਆਂ ਦੀ ਗਿਣਤੀ ਵਧੇਗੀ ਜਿਸ ਰਾਹੀਂ ਸਮਾਜਿਕ ਯੋਜਨਾਵਾਂ ਅਤੇ ਬੁਨਿਆਦੀ ਢਾਂਚੇ ਵਾਸਤੇ ਵੱਧ ਤੋਂ ਵੱਧ ਪੈਸਾ ਮੁਹੱਈਆ ਹੋਵੇਗਾ।