ਕੈਨੇਡਾ ਦੇ ਹਿੰਦੂ ਮੰਦਰ ਦੇ ਬਾਹਰ ਮੁਜ਼ਾਹਰਾ ਕਰਨਗੇ ਖਾਲਿਸਤਾਨ ਹਮਾਇਤੀ
ਔਟਵਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) :ਖਾਲਿਸਤਾਨ ਹਮਾਇਤੀਆਂ ਵੱਲੋਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਅੱਗੇ ਮੁਜ਼ਾਹਰਾ ਕਰਨ ਦੇ ਐਲਾਨ ਮਗਰੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰਾ ਆਰਿਆ ਨੇ ਟਰੂਡੋ ਸਰਕਾਰ ਨੂੰ ਤੁਰਤ ਕਾਰਵਾਈ ਕਰਨ ਦੇ ਸੱਦਾ ਦਿਤਾ ਹੈ। ਟਵਿਟਰ ’ਤੇ ਵੀਡੀਓ ਅਪਲੋਡ ਕਰਦਿਆਂ ਚੰਦਰਾ ਆਰਿਆ ਨੇ ਲਿਖਿਆ, ‘‘ਪਿਛਲੇ ਹਫ਼ਤੇ ਖਾਲਿਸਤਾਨ ਹਮਾਇਤੀਆਂ ਵੱਲੋਂ ਸਰੀ ਦੇ ਗੁਰਦਵਾਰਾ ਸਾਹਿਬ […]
By : Editor Editor
ਔਟਵਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) :ਖਾਲਿਸਤਾਨ ਹਮਾਇਤੀਆਂ ਵੱਲੋਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਅੱਗੇ ਮੁਜ਼ਾਹਰਾ ਕਰਨ ਦੇ ਐਲਾਨ ਮਗਰੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰਾ ਆਰਿਆ ਨੇ ਟਰੂਡੋ ਸਰਕਾਰ ਨੂੰ ਤੁਰਤ ਕਾਰਵਾਈ ਕਰਨ ਦੇ ਸੱਦਾ ਦਿਤਾ ਹੈ। ਟਵਿਟਰ ’ਤੇ ਵੀਡੀਓ ਅਪਲੋਡ ਕਰਦਿਆਂ ਚੰਦਰਾ ਆਰਿਆ ਨੇ ਲਿਖਿਆ, ‘‘ਪਿਛਲੇ ਹਫ਼ਤੇ ਖਾਲਿਸਤਾਨ ਹਮਾਇਤੀਆਂ ਵੱਲੋਂ ਸਰੀ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਸਿੱਖ ਪਰਵਾਰ ਨਾਲ ਬਦਸਲੂਕੀ ਕੀਤੀ ਗਈ ਅਤੇ ਹੁਣ ਉਹੀ ਧੜਾ ਲਕਸ਼ਮੀ ਨਾਰਾਇਣ ਮੰਦਰ ਵਿਚ ਗੜਬੜ ਕਰਨਾ ਚਾਹੁੰਦਾ ਹੈ।’’
ਹਿੰਦੂ ਐਮ.ਪੀ. ਵੱਲੋਂ ਟਰੂਡੋ ਸਰਕਾਰ ਨੂੰ ਤੁਰਤ ਕਾਰਵਾਈ ਕਰਨ ਦਾ ਸੱਦਾ
ਉਨ੍ਹਾਂ ਅੱਗੇ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਨਾਂ ’ਤੇ ਇਹ ਸਭ ਕੀਤਾ ਜਾ ਰਿਹਾ ਹੈ ਪਰ ਕੈਨੇਡਾ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਜਲਦ ਕਦਮ ਉਠਾਏ ਜਾਣ। ਪਿਛਲੇ ਕਈ ਸਾਲ ਤੋਂ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਚੰਦਰਾ ਆਰਿਆ ਨੇ ਕਿਹਾ ਕਿ ਹਿੰਦੂ ਕੈਨੇਡੀਅਨ ਅਕਸਰ ਨਫ਼ਰਤੀ ਅਪਰਾਧਾਂ ਦਾ ਸ਼ਿਕਾਰ ਬਣਦੇ ਆਏ ਹਨ। ਇਹ ਸਭ ਸ਼ਰ੍ਹੇਆਮ ਕੀਤਾ ਜਾਂਦਾ ਹੈ ਪਰ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।