ਕੈਨੇਡਾ ਦੇ ਹਵਾਈ ਅੱਡਿਆਂ ’ਤੇ ਲੱਗਣ ਲੱਗੇ ਸ਼ਰਨਾਰਥੀਆਂ ਦੇ ਮੇਲੇ
ਮੌਂਟਰੀਅਲ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੇ ਰੌਕਸਮ ਰੋਡ ਬੰਦ ਹੋਣ ਮਗਰੋਂ ਨਵਾਂ ਰਾਹ ਲੱਭ ਲਿਆ ਹੈ। ਜੀ ਹਾਂ, ਹੁਣ ਉਨਟਾਰੀਓ ਅਤੇ ਕਿਊਬੈਕ ਦੇ ਹਵਾਈ ਅੱਡਿਆਂ ’ਤੇ ਪਨਾਹ ਮੰਗਣ ਵਾਲਿਆਂ ਦੇ ਮੇਲੇ ਲੱਗ ਰਹੇ ਹਨ। ਬੀਤੇ ਜੂਨ ਮਹੀਨੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 4,350 ਦਾਅਵਿਆਂ ਨਾਲ ਸਬੰਧਤ […]
By : Editor (BS)
ਮੌਂਟਰੀਅਲ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੇ ਰੌਕਸਮ ਰੋਡ ਬੰਦ ਹੋਣ ਮਗਰੋਂ ਨਵਾਂ ਰਾਹ ਲੱਭ ਲਿਆ ਹੈ। ਜੀ ਹਾਂ, ਹੁਣ ਉਨਟਾਰੀਓ ਅਤੇ ਕਿਊਬੈਕ ਦੇ ਹਵਾਈ ਅੱਡਿਆਂ ’ਤੇ ਪਨਾਹ ਮੰਗਣ ਵਾਲਿਆਂ ਦੇ ਮੇਲੇ ਲੱਗ ਰਹੇ ਹਨ। ਬੀਤੇ ਜੂਨ ਮਹੀਨੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 4,350 ਦਾਅਵਿਆਂ ਨਾਲ ਸਬੰਧਤ ਫਾਈਲਾਂ ਤਿਆਰ ਕੀਤੀਆਂ ਜਦਕਿ ਇਕ ਸਾਲ ਪਹਿਲਾਂ ਇਹ ਅੰਕੜਾ ਸਿਰਫ 1,360 ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਰੌਕਸਮ ਰੋਡ ਬੰਦ ਹੋਣ ਤੋਂ ਪਹਿਲਾਂ ਜਨਵਰੀ ਵਿਚ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਤਕਰੀਬਨ ਪੰਜ ਹਜ਼ਾਰ ਸ਼ਰਨਾਰਥੀਆਂ ਨੂੰ ਰੋਕਿਆ ਗਿਆ ਪਰ ਜੂਨ ਵਿਚ ਇਹ ਅੰਕੜਾ ਸਿਰਫ 36 ਰਹਿ ਗਿਆ। ਰਫਿਊਜੀਆਂ ਦੀ ਕਾਨੂੰਨੀ ਮਦਦ ਕਰਨ ਵਾਲੀ ਇਕ ਜਥੇਬੰਦੀ ਨੇ ਕਿਹਾ ਕਿ ਰੌਕਸਮ ਰੋਡ ਬੰਦ ਹੋਣ ਨਾਲ ਬਹੁਤਾ ਫਰਕ ਨਹੀਂ ਪਿਆ ਅਤੇ ਉਨ੍ਹਾਂ ਕੋਲ ਪਹਿਲਾਂ ਵਾਂਗ ਕੇਸ ਆ ਰਹੇ ਹਨ।