ਕੈਨੇਡਾ ਦੇ ਸਿਹਤ ਵਿਭਾਗ ਨੇ ਨਵੀਂ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਟਰਾਂਟੋ 13 ਸਤੰਬਰ (ਹਮਦਰਦ ਬਿਊਰੋ):-ਕੈਨੇਡਾ ਦੇ ਸਿਹਤ ਵਿਭਾਗ ਨੇ ਮੋਡਰਨਾ ਕੰਪਨੀ ਦੀ ਅੱਪਡੇਟ ਕੀਤੀ ਕੋਵਿਡ-19 ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਨਵੀਂ ਵੈਕਸੀਨ 6 ਮਹੀਨੇ ਤੋਂ ਲੈ ਕੇ ਵੱਡੀ ਉਮਰ ਦੇ ਵਿਅਕਤੀਆਂ ਨੂੰ ਲਗਾਈ ਜਾ ਸਕਦੀ ਹੈ। ਇਸ ਦਵਾਈ ਦਾ ਕੋਈ ਫਰਕ ਨਹੀਂ ਹੋਵੇਗਾ ਚਾਹੇ ਕਿਸੇ ਦੇ ਪਹਿਲਾਂ ਟੀਕੇ ਲੱਗੇ ਸਨ ਜਾਂ […]
By : Hamdard Tv Admin
ਟਰਾਂਟੋ 13 ਸਤੰਬਰ (ਹਮਦਰਦ ਬਿਊਰੋ):-ਕੈਨੇਡਾ ਦੇ ਸਿਹਤ ਵਿਭਾਗ ਨੇ ਮੋਡਰਨਾ ਕੰਪਨੀ ਦੀ ਅੱਪਡੇਟ ਕੀਤੀ ਕੋਵਿਡ-19 ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਨਵੀਂ ਵੈਕਸੀਨ 6 ਮਹੀਨੇ ਤੋਂ ਲੈ ਕੇ ਵੱਡੀ ਉਮਰ ਦੇ ਵਿਅਕਤੀਆਂ ਨੂੰ ਲਗਾਈ ਜਾ ਸਕਦੀ ਹੈ। ਇਸ ਦਵਾਈ ਦਾ ਕੋਈ ਫਰਕ ਨਹੀਂ ਹੋਵੇਗਾ ਚਾਹੇ ਕਿਸੇ ਦੇ ਪਹਿਲਾਂ ਟੀਕੇ ਲੱਗੇ ਸਨ ਜਾਂ ਨਹੀਂ ਲੱਗੇ ਉਨ੍ਹਾਂ ਦੇ ਵੀ ਲਗਾਈ ਜ ਸਕੇਗੀ। ਨਵੀਂ ਪਾਸ ਹੋਈ ਦਵਾਈ 13 ਸਤੰਬਰ ਤੋਂ ਹੀ ਕੈਨੇਡਾ ਪਹੁੰਚਣੀ ਸ਼ੁਰੂ ਹੋ ਜਾਵੇਗੀ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ ਅਕਤੂਬਰ ਦੇ ਪਹਿਲੇ ਹਫਤੇ ਹੀ ਭੇਜਣੀ ਸ਼ੁਰੂ ਕਰ ਦਿੱਤੀ ਜਾਵੇਗੀ। ਹੈਲਥ ਚੀਫ ਮੈਡੀਕਲ ਅਫਸਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੋਵਿਡ-19 ਹੁਣ ਨਹੀਂ ਹੈ ਪਰ ਲੋਕ ਅਜੇ ਵੀ ਕੋਵਿਡ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਉਨ੍ਹਾਂ ਨੂੰ ਲਗਾਤਾਰ ਦਵਾਈ ਦਿੰਦੇ ਰਹਾਂਗੇ ਤਾਂ ਕਿ ਉਨ੍ਹਾਂ ਦਾ ਬਚਾਅ ਹੋ ਸਕੇ।
ਹੈਲਥ ਕੈਨੇਡਾ ਅਨੁਸਾਰ ਨਵੀਂ ਵੈਕਸੀਨ ਛੇ ਮਹੀਨੇ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਵਿਅਕਤੀਆਂ ਨੂੰ ਦਿੱਤੀ ਜਾ ਸਕੇਗੀ। ਕੈਨੇਡਾ ਦੇ ਨੈਸ਼ਨਲ ਵੈਕਸੀਨ ਬੋਰਡ ਨੇ ਇਹ ਵੀ ਕਿਹਾ ਹੈ ਕਿ ਹੈਲਥ ਕੈਨੇਡਾ ਤਿੰਨ ਹੋਰ ਵੈਕਸੀਨਾਂ ਦੀ ਰਵਿਊ ਕਰ ਰਹੀ ਹੈ।